ਵਿਆਹ ਤੋਂ ਬਾਅਦ ਭਾਰਤੀ ਸਿੰਘ ਨੇ ਇਸ ਚੈਟ ਸ਼ੋਅ ਨਾਲ ਕੀਤੀ ਜ਼ਬਰਦਸਤ ਵਾਪਸੀ

Sunday, November 4, 2018 10:57 AM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਆਪਣਾ ਨਵਾਂ ਚੈਟ ਸ਼ੋਅ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਉਹ ਆਪਣਾ ਟਾਕ ਸ਼ੋਅ ਕਰਨ ਵਾਲੇ ਕਪਿਲ ਸ਼ਰਮਾ, ਕਰਨ ਜੌਹਰ, ਨੇਹਾ ਧੂਪੀਆ ਵਰਗੀਆਂ ਕਈ ਹਸਤੀਆਂ ਦੀ ਲਾਈਨ 'ਚ ਆ ਖੜ੍ਹੀ ਹੋ ਗਈ ਹੈ। ਦੱਸ ਦੇਈਏ ਕਿ ਭਾਰਤੀ ਦਾ ਸ਼ੋਅ 3 ਨਵੰਬਰ ਤੋਂ ਸ਼ੁਰੂ ਹੋ ਚੁੱਕਾ ਹੈ। ਦੱਸ ਦੇਈਏ ਕਿ ਭਾਰਤੀ ਦਾ ਸ਼ੋਅ 'ਆਨਾ ਹੀ ਪੜੇਗਾ' ਡੀ. ਟੀ. ਐਚ. 'ਤੇ ਕੱਲ ਤੋਂ ਪ੍ਰਸਾਰਿਤ ਹੋ ਚੁੱਕਾ ਹੈ। ਇਸ ਦਾ ਨਾਂ ਆਪਣੇ ਆਪ 'ਚ ਯੂਨਿਕ ਹੈ। ਪਹਿਲੀ ਵਾਰ ਭਾਰਤੀ ਇਸ ਤਰ੍ਹਾਂ ਦੇ ਸ਼ੋਅ 'ਚ ਆ ਰਹੀ ਹੈ। 

PunjabKesari
ਦੱਸਣਯੋਗ ਹੈ ਕਿ ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚਿਆ ਨਾਲ 'ਬਿੱਗ ਬੌਸ 12' ਦੇ ਘਰ 'ਚ ਐਂਟਰੀ ਕਰਨ ਵਾਲੀ ਸੀ ਪਰ ਬੀਮਾਰੀ ਕਾਰਨ ਜਾ ਨਾ ਸਕੀ। ਭਾਰਤੀ ਸਿੰਘ ਟੀ. ਵੀ. ਵਰਲਡ ਦਾ ਸਭ ਤੋਂ ਪਾਪੁਲਰ ਚਿਹਰਾ ਹੈ। ਆਪਣੇ ਸ਼ਾਨਦਾਰ ਕਾਮਿਕ ਸਟਾਈਲ ਕਾਰਨ ਉਸ ਨੇ ਬਹੁਤ ਘੱਟ ਸਮੇਂ 'ਚ ਲੋਕਾਂ ਦਾ ਦਿਲ ਜਿੱਤਿਆ। ਉਹ ਕਈ ਰਿਐਲਿਟੀ ਸ਼ੋਅ 'ਚ ਵੀ ਹਿੱਸਾ ਲੈ ਚੁੱਕੀ ਹੈ। ਭਾਰਤੀ ਸਿੰਘ 'ਇੰਡੀਆਜ਼ ਗਾਟ ਟੈਲੇਂਟ', 'ਕਾਮੇਡੀ ਸਰਕਸ', 'ਕਾਮੇਡੀ ਨਾਈਟਸ ਬਚਾਓ' ਵਰਗੇ ਟੀ. ਵੀ. ਸ਼ੋਅ ਦਾ ਹਿੱਸਾ ਰਹਿ ਚੁੱਕੀ ਹੈ।

PunjabKesari


About The Author

sunita

sunita is content editor at Punjab Kesari