ਕਮਾਈ ''ਚ ਭਾਰਤੀ ਤੇ ਸੁਨੀਲ ਨੇ ਮਾਰੀ ਬਾਜ਼ੀ, ਕਪਿਲ ਪਛੜਿਆ

12/7/2018 11:17:44 AM

ਮੁੰਬਈ (ਬਿਊਰੋ) : ਫੋਰਬਸ ਇੰਡੀਆ ਨੇ ਦੇਸ਼ ਦੇ ਸਭ ਤੋਂ ਅਮੀਰ ਸਿਤਾਰਿਆਂ ਦੀ ਲਿਸਟ ਜਾਰੀ ਕੀਤੀ ਹੈ, ਜਿਸ 'ਚ ਟੀ. ਵੀ. ਇੰਡਸਟਰੀ ਦੀ ਸੂਚੀ 'ਚ ਕਾਫੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਪਿਛਲੇ ਕਈ ਸਾਲਾਂ ਤੋਂ ਜਿਨ੍ਹਾਂ ਟੀ. ਵੀ. ਕਾਲਾਕਾਰਾਂ ਨੇ ਇਸ ਸੂਚੀ 'ਚ ਦਬਦਬਾ ਕਾਇਮ ਕੀਤਾ ਹੋਇਆ ਸੀ, ਉਹ ਇਸ ਸੂਚੀ 'ਚੋਂ ਬਾਹਰ ਹੋ ਚੁੱਕੇ ਹਨ। ਇਹ ਲਿਸਟ 1 ਅਕਤੂਬਰ 2017 ਤੋਂ 30 ਸਿਤੰਬਰ 2018  'ਚ ਸੇਲਿਬ੍ਰਿਟੀਆਂ ਦੁਆਰਾ ਕੀਤੀ ਗਈ ਕਮਾਈ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਇਸ ਸੂਚੀ 'ਚ 9 ਟੀ. ਵੀ. ਆਰਟਿਸਟ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ ਹਨ।

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਕਮਾਈ 'ਚ ਵਾਧਾ ਹੋਇਆ ਹੈ। ਸਾਲ 2018 'ਚ ਸਭ ਤੋਂ ਜ਼ਿਆਦਾ ਕਮਾਈ ਕਰਦੇ ਹੋਏ ਕਾਮੇਡੀਅਨ ਭਾਰਤੀ ਸਿੰਘ ਇਸ ਸੂਚੀ 'ਚ ਸ਼ਿਖਰ 'ਤੇ ਹੈ। ਭਾਰਤੀ ਸਿੰਘ ਨੇ ਇਸ ਸਾਲ 13.95 ਕਰੋੜ ਦੀ ਕਮਾਈ ਕੀਤੀ ਹੈ ਅਤੇ ਉਹ ਓਵਰਆਲ ਸੂਚੀ 'ਚ 74ਵੇਂ ਸਥਾਨ 'ਤੇ ਰਹੀ ਹੈ। ਭਾਰਤੀ ਤੋਂ ਬਾਅਦ ਦੂਜੇ ਨੰਬਰ 'ਤੇ ਕਾਮੇਡੀਅਨ ਸੁਨੀਲ ਗਰੋਵਰ ਰਹੇ। ਉਨ੍ਹਾਂ ਇਸ ਸਾਲ 11.81 ਕਰੋੜ ਦੀ ਕਮਾਈ ਕੀਤੀ ਤੇ ਓਵਰਆਲ ਸੂਚੀ 'ਚ 82ਵੇਂ ਨੰਬਰ 'ਤੇ ਹੈ। ਇਸ ਤੋਂ ਬਾਅਦ ਕਲਾਕਾਰ ਕਰਨ ਕੁੰਦਰਾ ਸੂਚੀ 'ਚ ਤੀਜੇ ਨੰਬਰ 'ਤੇ ਹੈ, ਜਦੋਂਕਿ ਓਵਰਆਲ ਸੂਚੀ 'ਚ 84ਵਾਂ ਸਥਾਨ ਮੱਲਿਆ ਹੈ। ਪਿਛਲੇ ਇਕ ਸਾਲ ਤੋਂ ਇੰਡਸਟਰੀ ਤੋਂ ਬਾਹਰ ਕਪਿਲ ਸ਼ਰਮਾ ਇਸ ਸੂਚੀ 'ਚੋਂ ਵੀ ਬਾਹਰ ਹੋ ਚੁੱਕੇ ਹਨ। ਪਿਛਲੇ ਸਾਲ ਕਪਿਲ ਇਸ ਲਿਸਟ 'ਚ 18ਵੇਂ ਸਥਾਨ 'ਤੇ ਸੀ।

ਦੱਸ ਦਈਏ ਕਪਿਲ ਸ਼ਰਮਾ 12 ਦਸੰਬਰ ਨੂੰ ਪ੍ਰੇਮਿਕਾ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਜੇ ਗੱਲ ਕਰੀਏ ਬਾਲੀਵੁੱਡ ਦੀ ਤਾਂ ਬਾਲੀਵੁੱਡ ਦੇ 'ਦਬੰਗ ਖਾਨ' ਇਸ ਸੂਚੀ 'ਚ ਫਿਰ ਤੋਂ ਸਿਖਰ 'ਤੇ ਪਹੁੰਚ ਗਏ ਹਨ, ਉੱਥੇ ਹੀ ਦੋ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਨੇ ਸਿਖਰ-5 'ਚ ਆਪਣੀ ਜਗ੍ਹਾ ਬਣਾਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News