ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਭਾਰਤੀ ਦਾ ਫਨੀ ਵੀਡੀਓ

Friday, March 1, 2019 9:19 AM
ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਭਾਰਤੀ ਦਾ ਫਨੀ ਵੀਡੀਓ

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਕੁਈਨ ਭਾਰਤੀ ਸਿੰਘ ਹਮੇਸ਼ਾ ਹੀ ਆਪਣੀ ਵਧੀਆ ਕਮੇਡੀ ਕਰਕੇ ਲੋਕਾਂ ਢਿੱਡੀਂ ਪੀੜਾਂ ਪਾਉਂਦੀ ਰਹਿੰਦੀ ਹੈ। ਉਸ ਦਾ ਸਭ ਤੋਂ ਕਿਊਟ ਅੰਦਾਜ਼ ਉਦੋਂ ਲੱਗਦਾ ਹੈ, ਜਦੋਂ ਉਹ ਲੱਲੀ ਬਣ ਕੇ ਸਭ ਦਾ ਦਿਲ ਪਰਚਾਉਂਦੀ ਹੈ। ਇਸ ਅੰਦਾਜ਼ 'ਚ ਉਹ ਕਿਊਟ ਹੀ ਨਹੀਂ ਸਗੋਂ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ। ਕਮੇਡੀ ਕੁਈਨ ਭਾਰਤੀ ਨੇ ਆਪਣੇ ਇਸ ਅੰਦਾਜ਼ ਦਾ ਇਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

 

 
 
 
 
 
 
 
 
 
 
 
 
 
 

❤️❤️❤️I love baby voice 👶👶👶👶 @indiatiktok @haarshlimbachiyaa30 @ishika3874

A post shared by Bharti Singh (@bharti.laughterqueen) on Feb 24, 2019 at 11:06pm PST

ਇਸ ਵੀਡੀਓ 'ਚ ਭਾਰਤੀ ਬਹੁਤ ਹੀ ਕਿਊਟ ਅੰਦਾਜ਼ 'ਚ ਇਕ ਬੱਚੇ ਦਾ ਟਿਕਟਾਕ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰਦੇ ਕਰ ਰਹੇ ਹਨ। ਇਸ ਵੀਡੀਓ 'ਚ ਭਾਰਤੀ ਸਿੰਘ ਨੰਨ੍ਹੇ ਬੱਚੇ ਦੀ ਐਕਟਿੰਗ ਕਰਦੀ ਕਿੰਨੀ ਪਿਆਰੀ ਲੱਗ ਰਹੀ ਹੈ।


Edited By

Sunita

Sunita is news editor at Jagbani

Read More