ਸ਼ੌਹਰਤ ਨਹੀਂ ਸਗੋਂ ਇਸ ਅਣਮੁੱਲੀ ਚੀਜ ਦੇ ਗੁਆਚਣ ਤੋਂ ਡਰਦੀ ਹੈ ਭਾਰਤੀ ਸਿੰਘ

7/19/2019 9:45:28 AM

ਮੁੰਬਈ (ਬਿਊਰੋ) — ਟੀ. ਵੀ. ਅਦਾਕਾਰਾ ਭਾਰਤੀ ਸਿੰਘ ਅੱਜ ਕਮੇਡੀ ਕਵੀਨ ਬਣ ਚੁੱਕੀ ਹੈ। ਭਾਰਤੀ ਸਿੰਘ ਨੇ 'ਲੱਲੀ' ਦੇ ਕਿਰਦਾਰ ਨਾਲ ਭਾਰਤੀ ਕਮੇਡੀ 'ਚ ਜਗ੍ਹਾ ਬਣਾਈ। ਭਾਰਤੀ ਸਿੰਘ ਆਪਣੀ ਕਮੇਡੀ ਨਾਲ ਪਿਛਲੇ ਲੰਮੇ ਸਮੇਂ ਤੋਂ ਛੋਟੇ ਪਰਦੇ ਛਾਈ ਹੋਈ ਹੈ। ਭਾਰਤੀ ਸਿੰਘ ਨੇ ਇਹ ਸਭ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਇਸ ਸਭ ਦੇ ਚਲਦੇ ਭਾਰਤੀ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

PunjabKesari

ਇਹ ਵੀਡੀਓ ਉਨ੍ਹਾਂ ਦੇ ਕਿਸੇ ਪ੍ਰੋਗਰਾਮ ਦੀ ਹੈ, ਜਿਸ 'ਚ ਉਹ ਆਖ ਰਹੀ ਹੈ ''ਭਾਵੇਂ ਇਹ ਸਭ ਹਾਸਲ ਕਰਨ ਲਈ ਮੈਂ ਬਹੁਤ ਮਿਹਨਤ ਕੀਤੀ ਹੈ। ਇਹ ਸਾਰੀਆਂ ਚੀਜਾਂ ਮੇਰੇ ਕੋਲੋਂ ਰੱਬ ਭਾਵੇਂ ਵਾਪਸ ਲੈ ਲਵੇ ਮੈਨੂੰ ਕੋਈ ਮਲਾਲ ਨਹੀਂ ਹੋਵੇਗਾ ਪਰ ਮੇਰੀ ਮਾਂ ਮੇਰੇ ਤੋਂ ਕਦੇ ਵੀ ਦੂਰ ਨਾ ਹੋਵੇ।

PunjabKesari

ਭਾਰਤੀ ਕਹਿੰਦੀ ਹੈ ਕਿ ਇਹ ਚੀਜਾਂ ਉਹ ਆਪਣੀ ਮਿਹਨਤ ਨਾਲ ਫਿਰ ਹਾਸਲ ਕਰ ਲਵੇਗੀ ਜੇ ਮਾਂ ਉਸ ਤੋਂ ਦੂਰ ਹੋ ਗਈ ਤਾਂ ਉਹ ਮਾਂ ਨੂੰ ਹਾਸਲ ਨਹੀਂ ਕਰ ਸਕਦੀ।''

ਦੱਸਣਯੋਗ ਹੈ ਕਿ ਭਾਰਤੀ ਸਿੰਘ ਦੀ ਇਹ ਵੀਡੀਓ ਬਹੁਤ ਹੀ ਭਾਵੁਕ ਹੈ। ਭਾਰਤੀ ਸਿੰਘ ਦੇ ਪਿਤਾ ਇਕ ਨੇਪਾਲੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਦੋਂ ਕਿ ਭਾਰਤੀ ਦੀ ਮਾਂ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਭਾਰਤੀ ਸਿੰਘ ਤਿੰਨ ਭੈਣ ਭਰਾ ਹਨ ਤੇ ਭਾਰਤੀ ਪਰਿਵਾਰ ਦੀ ਸਭ ਤੋਂ ਛੋਟੀ ਮੈਂਬਰ ਹੈ। ਭਾਰਤੀ ਦੇ ਜਨਮ ਦੇ ਦੋ ਸਾਲ ਬਾਅਦ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਕਰਕੇ ਪੂਰੇ ਪਰਿਵਾਰ ਨੂੰ ਭਾਰਤੀ ਦੀ ਮਾਂ ਨੇ ਹੀ ਪਾਲਿਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News