''ਭੋਲੇ ਕਾ ਸਵੈਗ'' ਗਾ ਕੇ ਸਪਨਾ ਚੌਧਰੀ ਹੋਈ ਟਰੋਲ

Tuesday, July 23, 2019 9:15 AM

ਮੁੰਬਈ(ਬਿਊਰੋ)— ਸਾਉਣ ਦੇ ਮਹੀਨੇ 'ਚ ਸਪਨਾ ਚੌਧਰੀ ਦਾ ਇਕ ਗੀਤ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਪਰ ਇਸ ਗੀਤ ਨੇ ਸਪਨਾ ਦੀਆਂ ਮੁਸ਼ਕਲਾਂ ਵੀ ਵਾਧਾ ਦਿੱਤੀਆਂ ਹਨ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਸ ਨੂੰ ਟਰੋਲ ਕਰਦਿਆਂ ਲਿਖਿਆ ਹੈ ਕਿ ਭਗਵਾਨ ਭੋਲੇ ਨੂੰ ਬਦਨਾਮ ਨਾ ਕਰੋ। ਇੰਨਾ ਹੀ ਨਹੀਂ ਇਸ ਗੀਤ 'ਚ ਸਪਨਾ ਚੌਧਰੀ ਦੀ ਡਰੈੱਸ ਬਾਰੇ ਵੀ ਲੋਕਾਂ ਨੇ ਉਸ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਭਗਵਾਨ ਭੋਲੇ ਦੇ ਗੀਤ 'ਚ ਤਾਂ ਢੰਗ ਦੇ ਕੱਪੜੇ ਪਾ ਲੈਂਦੀ।
PunjabKesari
ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਦਾ 'ਭੋਲੇ ਕਾ ਸਵੈਗ' ਨਵਾਂ ਗੀਤ ਰਿਲੀਜ਼ ਹੋ ਗਿਆ ਹੈ ਤੇ ਉਸ ਨੂੰ ਯੂ-ਟਿਊਬ 'ਤੇ 15 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ 'ਤੇ ਸਪਨਾ ਨੇ ਖੁਦ ਹੀ ਡਾਂਸ ਕੀਤਾ ਹੈ ਤੇ ਆਪਣੀ ਹੀ ਆਵਾਜ਼ ਦਿੱਤੀ ਹੈ। ਇਸ ਗੀਤ 'ਚ ਉਹ ਗਲੈਮਰਸ ਲੁੱਕ 'ਚ ਦਿਖਾਈ ਦੇ ਰਹੀ ਹੈ। ਇਸ ਕਰ ਕੇ ਬਹੁਤੇ ਲੋਕਾਂ ਨੇ ਉਸ ਦੀ ਸੋਸ਼ਲ ਮੀਡੀਆ ਰਾਹੀਂ ਕਾਫੀ ਆਲੋਚਨਾ ਕੀਤੀ ਹੈ।


About The Author

manju bala

manju bala is content editor at Punjab Kesari