''ਬਿੱਗ ਬੌਸ'' ਦੇ ਪ੍ਰਤੀਯੋਗੀ ਸਵਾਮੀ ਓਮ ਨੇ ਸਰੇਆਮ ਕੀਤੀ ਸੀ ਛੇੜਛਾੜ, ਮਿਲੀ Anticipatory Bail

5/27/2017 4:14:13 PM

ਮੁੰਬਈ— 'ਬਿੱਗ ਬੌਸ' ਦੇ ਸਾਬਕਾ ਪ੍ਰਤੀਯੋਗੀ ਸਵਾਮੀ ਓਮ ਨੂੰ ਕੋਰਟ ਨੇ ਮਹਿਲਾ ਨਾਲ ਛੇੜਛਾੜ ਦੇ ਮਾਮਲੇ 'ਚ ਐਂਟੀਸਿਪੇਟਰੀ ਬੇਲ ਦਿੱਤੀ ਹੈ। ਦੱਸ ਦਈਏ ਕਿ ਮਾਮਲਾ ਫਰਵਰੀ ਮਹੀਨੇ ਦਾ ਹੈ। ਸਵਾਮੀ ਓਮ ਅਤੇ ਉਸ ਦੇ ਸਾਥੀ ਸੰਤੋਸ਼ ਆਨੰਦ 'ਤੇ ਇੱਕ ਮਹਿਲਾ ਨੂੰ ਸ਼ਰੇਆਮ ਬੇਇੱਜ਼ਤ ਕਰਨ ਦਾ ਦੋਸ਼ ਲੱਗਾ ਸੀ। ਸੂਤਰਾਂ ਮੁਤਾਬਕ ਦੋਵਾਂ ਖਿਲਾਫ ਛੇੜਛਾੜ ਦੀਆਂ ਧਾਰਾਵਾਂ 'ਚ ਵੀ ਰਿਪੋਰਟ ਦਰਜ ਹੋਈ ਸੀ। ਵਿਕਟਿਮ ਨੇ ਦੱਸਿਆ ਸੀ ਕਿ ਉਹ ਕਿਸੇ ਕੰਮ ਨਾਲ ਰਾਜਘਾਟ ਇਲਾਕੇ 'ਚ ਗਈ ਸੀ। ਤਾਂ ਉਸ ਸਮੇਂ ਸਵਾਮੀ ਓਮ ਅਤੇ ਸੰਤੋਸ਼ ਆਨੰਦ ਨੇ ਉਸ ਨੂੰ ਰੋਕ ਲਿਆ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਦੋਵਾਂ ਖਿਲਾਫ ਆਈ. ਪੀ. ਸੀ-354 (ਛੇੜਛਾੜ ਅਤੇ ਮਹਿਲਾ ਨੂੰ ਬੇਇੱਜ਼ਤ ਕਰਨ) ਦੇ ਤਹਿਤ ਕਾਰਵਾਈ ਕੀਤੀ ਸੀ।
ਦੱਸ ਦਈਏ ਕਿ ਸਪੈਸ਼ਲ ਜੱਜ ਸੰਜੇ ਗਰਗ ਨੇ ਸਵਾਮੀ ਓਮ ਦੀ ਅਗ੍ਰਿਮ ਜਮਾਨਤ ਯਾਚਿਕਾ ਨੂੰ ਅਨੁਮਤਿ ਦਿੰਦੇ ਹੋਏ ਉਸ ਨੇ 25 ਹਜ਼ਾਰ ਰੁਪਏ ਦਾ ਨਿੱਜੀ ਬਾਂਡ ਦੇਣ ਲਈ ਕਿਹਾ। ਜਦੋਂਕਿ ਇਸ ਮਾਮਲੇ 'ਚ ਉਸ ਦੇ ਸਾਥੀ ਸੰਤੋਸ਼ ਆਨੰਦ ਨੂੰ ਪਹਿਲਾ ਹੀ ਦਿੱਲੀ ਉੱਚ ਅਦਾਲਤ ਨੇ ਅਗ੍ਰਿਮ ਜ਼ਮਾਨਤ ਦੇ ਦਿੱਤੀ ਸੀ। ਸਵਾਮੀ ਓਮ ਦੇ ਵਕੀਲ ਐਪੀ ਸਿੰਘ ਨੇ ਅਦਾਲਤ ਨੂੰ ਕਿਹਾ ਸੀ ਕਿ ਉਸ ਨੂੰ ਝੂਠਾ ਫਸਾਇਆ ਗਿਆ ਸੀ। ਉਸ ਨੇ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਉਸ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਆਪਣੀ ਆਜ਼ਾਦੀ ਦਾ ਦੁਰਵਿਵਹਾਰ ਨਹੀਂ ਕਰੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News