ਵਾਇਰਲ ਵੀਡੀਓ ''ਚ ''ਬਿੱਗ ਬੌਸ 11'' ਦੇ ਸ਼ੁਰੂ ਹੋਣ ਦਾ ਸੱਚ ਆਇਆ ਸਾਹਮਣੇ

9/17/2017 12:41:08 PM

ਮੁੰਬਈ— ਸਲਮਾਨ ਖਾਨ ਨੇ ਆਪਣੇ ਮਸ਼ਹੂਰ ਰਿਐਲੀਟੀ ਸ਼ੋਅ 'ਬਿਗ ਬੌਸ' ਦੇ ਅਗਲੇ ਸੀਜ਼ਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਦੇ ਜ਼ਰੀਏ ਦੱਸਿਆ ਕਿ ਇਹ ਸ਼ੋਅ ਕਦੋਂ ਸ਼ੁਰੂ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਕਲਾਸਿਕਲ ਸਿੰਗਰ ਦੇ ਰੂਪ ਵਿੱਚ ਦਿਖਾਈ ਦੇ ਰਹੇ ਹਨ।
ਉਹ ਇਸ ਵਿੱਚ ਹਾਰਮੋਨਿਅਮ ਵਜਾਉਂਦੇ ਹੋਏ ਗਾ ਰਹੇ ਹਨ 'ਮੇਰੇ ਸਾਹਮਨੇ ਵਾਲੀ ਖਿੜਕੀ ਪਰ ਇੱਕ ਚਾਂਦ ਕਾ ਟੁਕੜਾ ਰਹਿਤਾ ਹੈ' ਇਹ ਵੀਡੀਓ ਕਲਰਜ਼ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਹੈ।

 

A post shared by Colors TV (@colorstv) on


ਇਸ ਵਿੱਚ ਸਲਮਾਨ ਨੇ ਦੱਸਿਆ ਹੈ ਕਿ 'ਬਿੱਗ ਬੌਸ 11' 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਵੇਗਾ। ਐਤਵਾਰ ਨੂੰ ਇਸ ਦਾ ਓਪਨਿੰਗ ਈਵੈਂਟ ਹੋਵੇਗਾ। ਸਲਮਾਨ ਦਾ ਇਹ ਵੀਡੀਓ ਕਾਫੀ ਹਾਸਾ ਪੈਣ ਵਾਲਾ ਹੈ, ਜਿਸ ਲੜਕੀ ਦੇ ਲਈ ਉਹ ਇਹ ਗੀਤ ਗਾ ਰਹੇ ਹਨ, ਉਨ੍ਹਾਂ ਦੇ ਪਿਤਾ ਦੇ ਖਿੜਕੀ 'ਤੇ ਆਉਂਦੇ ਹੀ ਉਹ ਸੁਰ ਬਦਲ ਲੈਂਦੇ ਹਨ। ਇਸ ਤੋਂ ਬਾਅਦ ਸਲਮਾਨ ਆਪਣੇ ਸ਼ੋਅ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹਨ। ਦੱਸ ਦੇਈਏ ਕਿ ਸਲਮਾਨ ਦੇ ਸ਼ੋਅ ਦੇ ਲਈ ਇਸ ਵਾਰ ਨੀਆ ਸ਼ਰਮਾ, ਜਾਨਹਵੀ ਕਪੂਰ, ਨੀਤਿ ਟੇਲਰ, ਅਨੁਜ ਸਕਸੇਨਾ, ਦੇਵੋਲੀਨਾ ਭੱਟਾਚਾਰਿਆ, ਪਰਲ ਵੀ ਪੁਰੀ, ਅਚਿੰਟ ਕੌਰ, ਅਭਿਲਾਸ਼ ਥੈਪਲੀਆਲ, ਨਿਕੀਤਨ ਧੀਰ, ਰਾਨੀ ਚੈਟਰਜੀ, ਢਿੰਚਿਕ ਪੂਜਾ, ਅਭਿਸ਼ੇਕ ਮਲਿਕ, ਰਾਜੁਲ ਰਾਜ ਸਿੰਘ ਆਦਿ ਦੇ ਨਾਲ ਤੈਅ ਮੰਨੇ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਵਿੱਚ ਬਦਲਾਓ ਸੰਭਵ ਹੈ। 'ਕੇ. ਬੀ. ਸੀ' ਤੋਂ ਬਾਅਦ ਸਲਮਾਨ ਦਾ ਇਹ ਸ਼ੋਅ ਟੀ. ਵੀ. ਦੀ ਦੁਨੀਆ ਵਿੱਚ ਵੱਡਾ ਧਮਾਕਾ ਹੋਵੇਗਾ। ਇਸ ਵਾਰ ਫਾਰਮੈੱਟ ਵਿੱਚ ਕੁਝ ਬਦਲਾਵ ਵੀ ਦਿਖਾਈ ਦੇਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News