ਇਹ ਸਿਤਾਰੇ ਬਣਗੇ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੀਆਂ ਰੌਣਕਾਂ, ਲਿਸਟ ਆਈ ਸਾਹਮਣੇ

9/24/2017 12:08:22 PM

ਮੁੰਬਈ(ਬਿਊਰੋ)— ਮਸ਼ਹੂਰ ਰਿਐਲਿਟੀ ਸ਼ੋਅ 'ਬਿਗ ਬੌਸ 11' ਦੀ ਸ਼ੁਰੂਆਤ ਹੋਣ ਲਈ ਥੋੜ੍ਹੇ ਹੀ ਦਿਨਾਂ ਦਾ ਸਮਾਂ ਬਚਿਆ ਹੈ। ਅਜਿਹੇ 'ਚ ਇਹ ਉਤਸੁਕਤਾ ਵਧ ਜਾਂਦੀ ਹੈ ਕਿ ਇਸ ਵਾਰ 'ਬਿੱਗ ਬੌਸ' ਦੇ ਪਰਿਵਾਰ 'ਚ ਕੌਣ-ਕੌਣ ਸ਼ਾਮਲ ਹੋ ਰਿਹਾ ਹੈ। 'ਬਿੱਗ ਬੌਸ' ਦੇ ਟਵਿਟਰ ਤੋਂ ਇਸ ਉਤਸੁਕਤਾ ਨੂੰ ਹੋਰ ਵਧਾਉਣ ਲਈ ਕਈ ਸਿਤਾਰਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਣ ਲੱਗੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਸੀਜ਼ਨ ਕੌਣ-ਕੌਣ ਆ ਰਿਹਾ ਹੈ, ਜੋ 'ਬਿੱਗ ਬੌਸ' ਦਾ ਹਿੱਸਾ ਬਣਨਗੇ: 
ਸੂਤਰਾਂ ਮੁਤਾਬਕ ਦਾਅਵਾ ਕੀਤਾ ਗਿਆ ਹੈ ਕਿ 'ਗ਼ੁਲਾਮ' ਲੜੀਵਾਰ ਦੀ ਅਦਾਕਾਰਾ ਨੀਤੀ ਟੇਲਰ 'ਬਿੱਗ ਬੌਸ 11' ਦੀ ਸੈਲੀਬ੍ਰਿਟੀ ਮੁਕਾਬਲੇਬਾਜ਼ ਬਣ ਸਕਦੀ ਹੈ।

PunjabKesari

ਮਸ਼ਹੂਰ ਟੀ.ਵੀ. ਲੜੀਵਾਰ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ 'ਅਕਸ਼ਰਾ' ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਹੀਨਾ ਖ਼ਾਨ ਦੇ ਵੀ ਇਸ ਸ਼ੋਅ ਦਾ ਹਿੱਸਾ ਬਣਨ ਦੀਆਂ ਖ਼ਬਰਾਂ ਆ ਰਹੀਆਂ ਹਨ। ਹੀਨਾ ਨੂੰ 'ਖ਼ਤਰੋਂ ਕੇ ਖਿਲਾੜੀ' ਦੇ ਨਿਰਮਾਤਾਵਾਂ ਵੱਲੋਂ ਸ਼ੋਅ 'ਚ ਵੀ ਆਉਣ ਲਈ ਵੀ ਕਿਹਾ ਜਾ ਰਿਹਾ ਹੈ।

PunjabKesari

ਮਾਡਲ ਤੇ ਅਦਾਕਾਰ ਅਬਰਾਰ ਜ਼ਹੂਰ ਵੀ ਇਸ ਸੀਜ਼ਨ ਦਾ ਹਿੱਸਾ ਬਣ ਸਕਦੇ ਹਨ। ਅਬਰਾਰ ਨੇ ਫ਼ਿਲਮ 'ਨੀਰਜਾ' ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

PunjabKesari

'ਦਿਲ ਕੀ ਨਜ਼ਰ ਖ਼ੂਬਸੂਰਤ' ਤੋਂ ਛੋਟੇ ਪਰਦੇ 'ਤੇ ਸ਼ੁਰੂਆਤ ਕਰਨ ਵਾਲੇ ਪਰਲ ਵੀ ਪੁਰੀ 'ਬਿੱਗ ਬੌਸ' ਦੇ ਸੀਜ਼ਨ 11 'ਚ ਸਿਤਾਰਾ ਉਮੀਦਵਾਰ ਬਣ ਸਕਦਾ ਹੈ।

PunjabKesari
ਟੀ.ਵੀ. ਦੀ ਹਰਮਨ ਪਿਆਰੀ ਅਦਾਕਾਰਾ ਨਿਆ ਸ਼ਰਮਾ ਨੂੰ ਇਸ ਨਵੇਂ ਸ਼ੋਅ ਦਾ ਹਿੱਸਾ ਬਣਨ ਲਈ 2 ਕਰੋੜ ਰੁਪਏ ਦੀ ਫ਼ੀਸ ਦੇ ਤੌਰ 'ਤੇ ਵੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ, ਉਨ੍ਹਾਂ ਇਸ ਸ਼ੋਅ ਦਾ ਹਿੱਸਾ ਬਣਨ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

PunjabKesari

ਹਾਲ ਹੀ ਵਿੱਚ ਵਿਆਹ ਕਰਨ ਵਾਲੀ ਅਦਾਕਾਰਾ ਰਿਆ ਸੇਨ ਵੀ ਇਸ ਸ਼ੋਅ 'ਚ ਨਜ਼ਰ ਆ ਸਕਦੀ ਹੈ।

PunjabKesari

ਦੱਸ ਦੇਈਏ ਕਿ 'ਬਿੱਗ ਬੌਸ ਸੀਜ਼ਨ 11' ਦੀ ਸ਼ੁਰੂਆਤ ਅਕਤੂਬਰ ਮਹੀਨੇ ਦੇ ਪਹਿਲੇ ਦਿਨ ਤੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ੋਅ 'ਚ ਸਿਤਾਰਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹਿੱਸਾ ਬਣਾਇਆ ਜਾਵੇਗਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News