BB11 : ਚੇਤਾਵਨੀ ਦੇ ਬਾਵਜੂਦ ਵੀ ਪੁਨੀਸ਼-ਬੰਦਗੀ ਨੇ ਬੇਸ਼ਰਮੀ ਦੀਆਂ ਸਭ ਹੱਦਾਂ ਕੀਤੀਆਂ ਪਾਰ

11/14/2017 7:04:18 PM

ਮੁੰਬਈ (ਬਿਊਰੋ)— 'ਬਿੱਗ ਬੌਸ' ਸੀਜ਼ਨ 11 ਇਨ੍ਹੀਂ ਦਿਨੀਂ ਘਰ 'ਚ ਮੁਕਾਬਲੇਬਾਜ਼ਾਂ ਦੇ ਮਾਹੋਲ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਘਰ 'ਚ ਰੋਮਾਂਸ ਦੀਆਂ ਖਬਰਾਂ ਕੋਈ ਨਵੀਂ ਗੱਲ ਨਹੀਂ ਹੈ, ਪਰ ਇਨ੍ਹਾਂ ਦੋਵਾਂ ਦੀਆਂ ਹਰਕਤਾਂ ਨਾਲ ਘਰ ਦਾ ਮਾਹੋਲ ਕਾਫੀ ਖਰਾਬ ਹੋ ਚੁੱਕਿਆ ਹੈ। ਹਿਨਾ ਖਾਨ ਤੋਂ ਲੈ ਕੇ ਅਰਸ਼ੀ ਤੱਕ ਘਰ ਦੇ ਸਾਰੇ ਮੈਂਬਰ ਇਨ੍ਹਾਂ ਦੋਵਾਂ ਦੇ ਰੋਮਾਂਸ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਜੀ ਹਾਂ, ਅਸੀਂ ਗੱਲ ਕਰੇ ਰਹੇ ਹਾਂ ਪੁਨੀਸ਼ ਸ਼ਰਮਾ ਅਤੇ ਬੰਦਗੀ ਕਾਲਰਾ ਦੀ। ਦੋਵਾਂ ਦੇ ਰੋਮਾਂਸ ਤੋਂ ਘਰ ਵਾਲੇ ਹੀ ਨਹੀਂ ਬਲਕਿ ਸ਼ੋਅ ਦੇ ਹੋਸਟ ਸਲਮਾਨ ਖਾਨ ਵੀ ਕਾਫੀ ਪਰੇਸ਼ਾਨ ਹਨ।

PunjabKesari
ਸ਼ੋਅ ਦੇ ਹੋਸਟ ਸਲਮਾਨ ਵਲੋਂ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਵੀ ਕੁਝ ਮੁਕਾਬਲੇਬਾਜ਼ ਹਰਕਤਾਂ ਕਰਨ ਤੋਂ ਬਾਜ ਨਹੀਂ ਆ ਰਹੇ ਹਨ। ਵੀਕੈਂਡ ਦੇ ਇਸ ਵਾਰ 'ਚ ਸਲਮਾਨ ਨੇ ਦੋਵਾਂ ਦਾ ਇਕ ਵੀਡੀਓ ਦਿਖਾਇਆ, ਜਿਸ 'ਚ ਦੋਵੇਂ ਇਕ ਦੂਜੇ ਦੇ ਕਾਫੀ ਕਰੀਬ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦੋਵੇਂ ਇਕ ਦੂਜੇ ਨਾਲ ਸੋਫੇ 'ਤੇ ਦਿਖਾਈ ਦੇ ਰਹੇ ਹਨ। ਦੋਵੇਂ ਇਕ ਦੂਜੇ ਨਾਲ ਇਸ਼ਾਰਿਆਂ 'ਚ ਗੱਲਾਂ ਕਰਦੇ ਨਜ਼ਰ ਆ ਰਹੇ ਹਨ।

 

A post shared by BIGG BOSS (OFFICIAL) (@biggbossinsta) on


ਸਲਮਾਨ ਨੇ ਉਨ੍ਹਾਂ ਦੀਆਂ ਇਨ੍ਹਾਂ ਹਰਕਤਾਂ ਨੂੰ ਦੇਖਦੇ ਹੋਏ ਕਿਹਾ ਕਿ ਉਹ ਜੋ ਕੁਝ ਵੀ ਘਰ ਦੇ ਅੰਦਰ ਕਰ ਰਹੇ ਹਨ। ਉਸਨੂੰ ਉਨ੍ਹਾਂ ਦੇ ਘਰ ਵਾਲੇ ਵੀ ਦੇਖ ਰਹੇ ਹਨ। ਨੈਸ਼ਨਲ ਟੀ. ਵੀ. 'ਤੇ ਅਜਿਹਾ ਕਰਨ ਤੋਂ ਪਹਿਲਾਂ ਥੋੜੀ ਸ਼ਰਮ ਕਰਨੀ ਚਾਹੀਦੀ ਹੈ। ਇਨ੍ਹਾਂ ਦੋਵਾਂ ਦੀ ਹਰਕਤਾਂ ਨਾਲ ਘਰ ਦਾ ਮਾਹੌਲ ਕਾਫੀ ਖਰਾਬ ਹੋ ਗਿਆ ਹੈ। ਹਿਨਾ ਖਾਨ ਤੋਂ ਲੈ ਕੇ ਅਰਸ਼ੀ ਖਾਨ ਤੱਕ ਘਰ ਦੇ ਸਾਰੇ ਮੈਬਰ ਇਨ੍ਹਾਂ ਦੋਵਾਂ ਦੇ ਰੋਮਾਂਸ ਦੀਆਂ ਖਬਰਾਂ ਨੂੰ ਲੈ ਕੇ ਗੱਲਾਂ ਕਰ ਰਹੇ ਹਨ। ਇਸ ਤੋਂ ਇਲਾਵਾ ਸਲਮਾਨ ਪਹਿਲਾਂ ਵੀ ਪੁਨੀਸ਼ ਅਤੇ ਬੰਦਗੀ ਨੂੰ ਚੇਤਾਵਨੀ ਦੇ ਚੁੱਕੇ ਹਨ। ਅਜਿਹੀਆਂ ਖਬਰਾਂ ਹਨ ਕਿ ਦੋਵਾਂ ਨੇ ਜ਼ਿਅਦਾ ਵੋਟਾਂ ਦੇ ਚੱਕਰ 'ਚ ਫੇਕ ਰਿਲੇਸ਼ਨਸ਼ਿੱਪ ਕ੍ਰਿਏਟ ਕਰਨ ਦੀ ਪਲਾਨਿੰਗ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News