ਵੀਡੀਓ : ''ਬਿੱਗ ਬੌਸ 11'' ਦੇ ਘਰ ਅੱਜ ਹੋਵੇਗਾ ''ਪਾਣੀ ਵਾਲਾ ਡਾਂਸ'', ਹਿਨਾ-ਬੰਦਗੀ ਨੇ ਦਿਖਿਆ ਬਿਕਨੀ ਅੰਦਾਜ਼

11/17/2017 4:16:20 PM

ਮੁੰਬਈ(ਬਿਊਰੋ)— ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੇ ਅੱਜ ਦੇ ਐਪੀਸੋਡ 'ਚ ਮੁਕਾਬਲੇਬਾਜ਼ਾਂ ਦੀ ਪੂਲ ਪਾਰਟੀ ਦੇਖਣ ਨੂੰ ਮਿਲੇਗੀ, ਜਿਸ 'ਚ ਘਰ ਦੀਆਂ ਹਸੀਨਾਵਾਂ ਦਰਸ਼ਕਾਂ ਦੇ ਦਿਲਾਂ 'ਤੇ ਛੂਰੀਆਂ ਚਲਾਉਂਦੀਆਂ ਦਿਖਣਗੀਆਂ। ਸੂਤਰਾਂ ਦੇ ਮਧਿਆਮ ਨਾਲ ਇਹ ਦੇਖਣ ਦੀ ਕੋਸ਼ਿਸ਼ ਕੀਤੀ ਸੀ ਕਿ ਐਪੀਸੋਡ 'ਚ ਤੁਹਾਨੂੰ ਕੀ-ਕੀ ਦੇਖਣ ਨੂੰ ਮਿਲੇਗਾ ਪਰ ਹੁਣ ਹਾਲ ਹੀ 'ਚ ਅੱਜ ਰਾਤ ਦੇ ਸ਼ੋਅ ਦਾ ਟੀਜ਼ਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸਾਰੇ ਘਰ ਵਾਲੇ ਪੂਲ 'ਚ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ 'ਚ ਹੀਨਾ ਖਾਨ, ਬੇਨਾਫਸ਼ਾ ਤੇ ਬੰਦਗੀ ਪੂਲ ਪਾਰਟੀ ਲਈ ਬਿਕਨੀ ਪਾ ਕੇ ਪਾਣੀ 'ਚ ਡਾਂਸ ਕਰ ਰਹੀਆਂ ਹਨ। ਇੰਨ੍ਹਾਂ ਤਿੰਨਾਂ ਤੋਂ ਇਲਾਵਾ ਜਿਸ ਨੂੰ ਦੇਖਣ ਲਈ ਅਸੀਂ ਸਾਰੇ ਬੇਤਾਬ ਹਾਂ ਉਹ ਹੈ ਅਰਸ਼ੀ ਖਾਨ, ਕਿਉਂਕਿ ਅਰਸ਼ੀ ਪੂਲ ਪਾਰਟੀ ਲਈ ਸਾੜੀ ਪਾ ਕੇ ਆਵੇਗੀ।


ਦੱਸਆਿ ਜਾ ਰਿਹਾ ਹੈ ਕਿ ਉਹ ਬਿਕਨੀ ਪਾਉਣ 'ਚ ਅਸਹਿਜ ਮਹਿਸੂਸ ਕਰਦੀ ਹੈ। ਜੇਕਰ ਘਰ ਦੇ ਲੜਕਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਹਿਰ ਢਾਉਣ 'ਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਣਗੇ। ਪ੍ਰਿਆਂਕ ਸ਼ਰਮਾ ਤੋਂ ਲੈ ਕੇ ਆਕਾਸ਼ ਡਡਲਾਨੀ ਤੇ ਵਿਕਾਸ ਗੁਪਤ ਤੱਕ ਸਾਰੇ ਮੁਕਾਬਲੇਬਾਜ਼ ਪੂਲ 'ਚ ਆਪਣੇ-ਆਪਣੇ ਜੌਹਰ ਦਿਖਾਉਣਗੇ। ਵੀਡੀਓ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਟੈਨਿਸ ਬਾਲ ਨਾਲ ਕੋਈ ਗੇਮ ਵੀ ਖੇਡਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News