Bigg Boss 11 : ਘਰ ''ਚੋਂ ਬੇਘਰ ਹੁੰਦੇ ਹੀ ਆਕਾਸ਼ ਨੇ ਖੋਲ੍ਹੀ ਸਭ ਦੀ ਪੋਲ

1/11/2018 6:18:33 PM

ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਫਿਨਾਲੇ ਤੋਂ 3 ਦਿਨ ਪਹਿਲਾਂ ਆਕਾਸ਼ 'ਬਿੱਗ ਬੌਸ' ਤੋਂ ਬਾਹਰ ਹੋ ਚੁੱਕਿਆ ਹੈ। ਆਊਟ ਹੋਣ ਤੋਂ ਬਾਅਦ ਨਾ ਸਿਰਫ ਆਕਾਸ਼ ਬਲਕਿ ਉਨ੍ਹਾਂ ਦੇ ਫੈਨਜ਼ ਕਾਫੀ ਪ੍ਰੇਸ਼ਾਨ ਹਨ। ਇਸ ਦੌਰਾਨ ਹੀ ਆਕਾਸ਼ ਨੇ ਸ਼ੋਅ ਦੇ ਜੇਤੂ ਬਾਰੇ ਖੁਲਾਸਾ ਕੀਤਾ ਹੈ।

PunjabKesari
ਸੂਤਰਾਂ ਮੁਤਾਬਕ ਆਕਾਸ਼ ਨੇ ਘਰ 'ਚ ਬਾਹਰ ਆਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਿ ਉਹ ਇਸ ਸ਼ੋਅ 'ਚ ਸਭ ਤੋਂ ਜ਼ਿਆਦਾ ਜੇਲ ਨੂੰ ਮਿਸ ਕਰਨਗੇ। ਉਨ੍ਹਾਂ ਕਿਹਾ, ''ਮੈਂ ਇਸ ਸੀਜ਼ਨ 'ਚ ਕਰੀਬ 7 ਵਾਰ ਜੇਲ 'ਚ ਗਿਆ ਹਾਂ। ਅਜਿਹਾ ਇਸ ਲਈ ਕਿਉਂਕਿ ਉੱਥੇ ਤੁਸੀਂ ਸਭ ਤੋਂ ਜ਼ਿਆਦਾ ਆਰਾਮ ਕਰ ਸਕਦੇ ਹੋ।

PunjabKesari
ਜਦੋਂ ਆਕਾਸ਼ ਤੋਂ ਪੁੱਛਿਆ ਗਿਆ ਕਿ ਇਸ ਸ਼ੋਅ 'ਚ ਜੇਤੂ ਕੌਣ ਬਣੇਗਾ ਤਾਂ ਉਨ੍ਹਾਂ ਕਿਹਾ, ''ਮੈਂ ਚਾਹੁੰਦਾ ਹਾਂ ਕਿ ਮੇਰਾ ਦੋਸਤ ਪੁਨੀਸ਼ ਇਸ ਸ਼ੋਅ 'ਚ ਜੇਤੂ ਰਹੇ ਪਰ ਉਝੰ ਦੇਖਿਆ ਜਾਵੇ ਤਾਂ ਵਿਕਾਸ ਗੁਪਤਾ ਨੂੰ ਜਿੱਤਣਾ ਚਾਹੀਦਾ ਹੈ। ਮੈਂ ਕਦੇ ਉਨ੍ਹਾਂ ਨਾਲ ਮਿਲ ਕੇ ਨਹੀਂ ਖੇਡਿਆ ਹਾਂ ਪਰ ਉਨ੍ਹਾਂ ਸਭ ਤੋਂ ਵਧੀਆ ਗੇਮ ਖੇਡੀ ਹੈ।

PunjabKesari
ਇਸਦੇ ਨਾਲ ਹੀ ਆਕਾਸ਼ ਨੇ ਕਿਹਾ, ''ਹਿਨਾ ਖਾਨ ਟਾਸਕ ਦੀ ਕਵੀਨ ਹੈ। ਕਦੇ-ਕਦੇ ਉਸ ਕੋਲੋਂ ਮੈਂ ਵੀ ਡਰ ਜਾਂਦਾ ਸੀ ਅਤੇ ਜਦੋਂ ਮੈਂ ਉਸਦੀ ਟੀਮ 'ਚ ਹੁੰਦਾ ਸੀ ਤਾਂ ਖੁਸ਼ ਹੋ ਜਾਂਦਾ ਸੀ। ਇਸ ਤੋਂ ਇਲਾਵਾ ਆਕਾਸ਼ ਨੇ ਲੋਕਾਂ ਨੂੰ ਸਲਾਹ ਦਿੱਤੀ। ਆਕਾਸ਼ ਨੇ ਕਿਹਾ, ''ਜੇਕਰ ਤੁਸੀਂ ਇਸ ਘਰ 'ਚ ਆ ਰਹੇ ਹੋ ਤਾਂ ਖਾਣਾ ਬਣਾਉਣਾ ਜ਼ਰੂਰ ਆਉਂਦਾ ਹੋਵੇ ਅਤੇ ਟਾਸਕ ਜ਼ਰੂਰ ਕਰੋ। ਜੇਕਰ ਇਹ ਦੋਵੇਂ ਕੰਮ ਕਰ ਲਏ ਤਾਂ ਤੁਹਾਡਾ ਜਿੱਤਣਾ ਤੈਅ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News