'ਬਿੱਗ ਬੌਸ' ਦੇ ਹਰੇਕ ਸੀਜ਼ਨ 'ਚ ਆਮ ਹੁੰਦੀਆਂ ਨੇ ਇਹ ਪੰਜ ਗੱਲਾਂ

1/16/2018 12:54:17 PM

ਮੁੰਬਈ(ਬਿਊਰੋ)— ਹਾਲ ਹੀ 'ਚ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦਾ ਫਿਨਾਲੇ ਹੋਇਆ ਹੈ, ਜਿਸ 'ਚ ਹਿਨਾ ਖਾਨ ਨੂੰ ਕੜੀ ਟੱਕਰ ਦਿੰਦੇ ਹੋਏ ਸ਼ਿਲਪਾ ਸ਼ਿੰਦੇ ਜੇਤੂ ਰਹੀ। ਪਿਛਲੇ ਕੁਝ ਸਾਲਾਂ ਤੋਂ ਇਸ ਸ਼ੋਅ ਦੇ ਹਰ ਸੀਜ਼ਨ 'ਚ ਕੁਝ ਗੱਲਾਂ ਆਮ ਹੀ ਦੇਖਣ ਨੂੰ ਮਿਲੀਆਂ ਹਨ, ਜੋ ਮੁਕਾਬਲੇਬਾਜਾਂ ਨੇ ਵੀ ਯਕੀਨਨ ਤੌਰ 'ਤੇ ਮਹਿਸੂਸ ਕੀਤੀਆਂ ਹੋਣਗੀਆਂ। ਅਸਲ 'ਚ ਇਹ ਮੇਕਰਸ ਦੀ ਸਟ੍ਰੇਟਿਜੀ ਦੇ ਤਹਿਤ ਹੀ ਹੁੰਦਾ ਹੈ ਤਾਂਕਿ ਉਸ ਦੀ ਟੀ. ਵੀ. ਰੇਟਿੰਗ ਬਣੀ ਰਹੇ। ਆਓ ਅੱਜ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਪੁਆਇੰਟਸ ਬਾਰੇ, ਜੋ ਵਿਊਅਰਸ ਨੂੰ ਸ਼ੋਅ ਦੇ ਹਰ ਸੀਜ਼ਨ 'ਚ ਦੇਖਣ ਨੂੰ ਮਿਲਦੇ ਹਨ।

PunjabKesari
ਮੁਕਾਬਲੇਬਾਜਾਂ 'ਚ ਪਿਆਰ ਹੋਣਾ
ਇਕ ਹੀ ਛੱਤ ਹੇਠਾਂ ਮੁਕਾਬਲੇਬਾਜਾਂ 'ਚ ਪਿਆਰ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ। 'ਬਿੱਗ ਬੌਸ' ਦੇ ਹਰ ਸੀਜ਼ਨ 'ਚ ਇਕ ਨਾ ਇਕ ਕੱਪਲ ਦੇਖਣ ਨੂੰ ਮਿਲਦਾ ਹੀ ਹੈ। ਭਾਵੇਂ ਕੁਸ਼ਾਲ ਟੰਡਨ ਤੇ ਗੌਹਰ ਖਾਨ ਹੋਣ ਜਾਂ ਪੁਨੀਸ਼ ਸ਼ਰਮਾ ਤੇ ਬੰਦਗੀ ਕਾਲਰਾ। ਹਾਲਾਂਕਿ ਭਾਵੇਂ ਹੀ ਬਾਅਦ 'ਚ ਇਨ੍ਹਾਂ ਕੱਪਲਸ ਦਾ ਬ੍ਰੇਕਅੱਪ ਵੀ ਹੋ ਜਾਂਦਾ ਹੈ।

PunjabKesari
ਹਰ ਝਗੜੇ 'ਚ ਸਲਮਾਨ ਦੀ ਦਖਲਅੰਦਾਜ਼ੀ
ਸ਼ੋਅ 'ਚ ਵੱਡੀ ਤੋਂ ਵੱਡੀ ਕੰਟਰੋਵਰਸੀ 'ਚ ਸਿਰਫ ਸ਼ੋਅ ਦੇ ਹੋਸਟ ਸਲਮਾਨ ਖਾਨ ਦੀ ਹੀ ਦਖਲਅੰਦਾਜ਼ੀ ਹੁੰਦੀ ਸੀ। ਕਮਾਲ ਆਰ ਖਾਨ ਹੋਣ, ਕੁਸ਼ਾਲ ਟੰਡਨ ਜਾਂ ਪ੍ਰਿਆਂਕ ਸ਼ਰਮਾ, ਸਾਰਿਆਂ ਨੂੰ ਫਟਕਾਰ ਲਾਉਣ ਦੀ ਜਿੰਮੇਦਾਰੀ ਸਲਮਾਨ ਨੇ ਹੀ ਸੰਭਾਲੀ। ਇੰਨਾ ਹੀ ਨਹੀਂ, ਕਈ ਵਾਰ ਸਲਮਾਨ ਏਬਿਊਸਿਵ ਭਾਸ਼ਾ ਬੋਲਣ ਤੋਂ ਵੀ ਕੋਈ ਗੁਰੇਜ ਨਹੀਂ ਕਰਦੇ ਸਨ।

PunjabKesari
ਵਾਇਲੈਂਟ ਮੁਕਾਬਲੇਬਾਜ਼
ਹਰ ਸੀਜ਼ਨ 'ਚ ਇਕ ਨਾ ਇਕ ਅਜਿਹਾ ਮੁਕਾਬਲੇਬਾਜ਼ ਹੁੰਦਾ ਹੈ, ਜੋ ਹਰ ਛੋਟੀ ਗੱਲ 'ਤੇ ਲੜਾਈ ਕਰਨ ਨੂੰ ਤਿਆਰ ਰਹਿੰਦਾ ਹੈ। ਇੰਨਾ ਹੀ ਨਹੀਂ ਕਈ ਵਾਰ ਤਾਂ ਕੁਝ ਮੁਕਾਬਲੇਬਾਜ਼ ਹਥ ਚੁੱਕਣ (ਥਪੜ ਮਾਰਨ) ਤੋਂ ਵੀ ਪਿੱਛੇ ਨਹੀਂ ਹੱਟਦੇ। ਕਮਾਲ ਆਰ ਖਾਨ ਤੇ ਇਮਾਮ ਸਿੱਦੀਕੀ ਇਸ ਗੱਲ ਦਾ ਸਬੂਤ ਹੈ।

PunjabKesari
ਮੁਕਾਬਲੇਬਾਜ਼ਾਂ ਦਾ ਹੰਕਾਰ
ਤਨੀਸ਼ਾ ਮੁਖਰਜੀ ਤੋਂ ਲੈ ਕੇ ਪੂਨਮ ਢਿੱਲਨ ਹੋਵੇ ਜਾਂ ਮੋਨਾਲਿਸਾ ਤੋਂ ਲੈ ਕੇ ਅਰਸ਼ੀ ਖਾਨ। ਹਰ ਸੀਜ਼ਨ 'ਚ ਘਰ 'ਚ ਇਕ ਨਾ ਇਕ ਅਜਿਹਾ ਮੁਕਾਬਲੇਬਾਜ਼ ਹੁੰਦਾ ਹੈ, ਜਿਸ ਨੂੰ ਕਾਫੀ ਹੰਕਾਰ ਹੁੰਦਾ ਹੈ। ਇਸ ਤਰ੍ਹਾਂ ਦੇ ਮੁਕਾਬਲੇਬਾਜ਼ ਆਪਣੀ ਪ੍ਰਸਿੱਧੀ ਤੇ ਸਟਾਰਡਮ ਨੂੰ ਖੁਦ ਹੀ ਤਵੱਜੋਂ ਦਿੰਦੇ ਹਨ ।

 PunjabKesari
ਪ੍ਰਾਈਜ਼ਮਨੀ ਦਾ ਜ਼ੀਰੋ ਹੋਣਾ
ਪਿਛਲੇ ਪੰਜ ਸਾਲਾਂ ਤੋਂ 'ਬਿੱਗ ਬੌਸ' ਦੇ ਹਰ ਸੀਜ਼ਨ 'ਚ ਦੇਖਣ ਨੂੰ ਮਿਲ ਰਿਹਾ ਹੈ ਕਿ ਜਦੋਂ ਵੀ ਕੋਈ ਹਾਊਸਮੇਟ ਦੇ ਘਰ 'ਚ ਨਿਯਮ ਤੋੜਦਾ ਹੈ ਤਾਂ ਪ੍ਰਾਈਜ਼ਮਨੀ ਜ਼ੀਰੋ ਹੋ ਜਾਂਦੀ ਹੈ। ਹਾਲਾਂਕਿ ਬਾਅਦ 'ਚ 'ਬਿੱਗ ਬੌਸ' ਇਕ ਅਜਿਹਾ ਟਾਸਕ ਵੀ ਅਨਾਊਂਸ ਕਰ ਦਿੰਦੇ ਹਨ, ਜੋ ਪ੍ਰਾਈਜ਼ਮਨੀ ਨੂੰ ਦੁਬਾਰਾ ਉਨੀ ਹੀ ਕਰ ਦਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News