ਸਾਬਕਾ ਪ੍ਰੇਮਿਕਾ ਦਾ ਬਿਆਨ ਸੁਣ ਪ੍ਰਿਯਾਂਕ ਦੀਆਂ ਅੱਖਾਂ ''ਚੋਂ ਨਿਕਲਣਗੇ ਹੰਝੂ
1/18/2018 11:42:10 AM
ਮੁੰਬਈ(ਬਿਊਰੋ)— 'ਬਿੱਗ ਬੌਸ 11' 'ਚ ਪ੍ਰਿਯਾਂਕ ਸ਼ਰਮਾ ਅਤੇ ਦਿਵਿਆ ਅੱਗਰਵਾਲ ਵਿਚਕਾਰ ਕੀ ਹੋਇਆ ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਦਰਸ਼ਕਾਂ ਨੇ ਸਪਲਿਟਵਿਲਾ ਦੌਰਾਨ ਜਿਨ੍ਹਾਂ ਦੋ ਲੋਕਾਂ ਦੇ ਪਿਆਰ 'ਤੇ ਭਰੋਸਾ ਕੀਤਾ ਸੀ, ਉਸ ਦੀ ਸਚਾਈ 'ਬਿੱਗ ਬੌਸ 11' ਦੇ ਖਤਮ ਹੁੰਦੇ-ਹੁੰਦੇ ਸਭ ਦੇ ਸਾਹਮਣੇ ਆ ਗਈ। ਜਿਸ ਤੋਂ ਬਾਅਦ ਪ੍ਰਿਯਾਂਕ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਹੁਣ ਪ੍ਰਿਯਾਂਕ ਅਤੇ ਦਿਵਿਆ ਇਕੱਠੇ ਕਦੇ ਨਹੀਂ ਆਣਉਗੇ। ਹਾਲਾਂਕਿ ਸਚਾਈ ਇਸ ਤੋਂ ਕਾਫੀ ਵੱਖ ਹੈ। ਖਬਰਾ ਮੁਤਾਬਕ ਦਿਵਿਆ ਅੱਗਰਵਾਲ ਨੇ ਪ੍ਰਿਯਾਂਕ ਸ਼ਰਮਾ ਨਾਲ ਕੰਮ ਕਰਨ ਦੀਆਂ ਅਟਕਲਾਂ 'ਤੇ ਹੋਰ ਨਿੱਜੀ ਰਿਸ਼ਤਿਆਂ 'ਤੇ ਖਾਸ ਗੱਲ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਕਾਫੀ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ।
ਸੂਤਰਾਂ ਮੁਤਾਬਕ ਦਿਵਿਆ ਅੱਗਰਵਾਲ ਨੇ ਦੱਸਿਆ ਕਿ ਪ੍ਰਿਯਾਂਕ ਨਾਲ ਉਨ੍ਹਾਂ ਦਾ ਬ੍ਰੇਕਅੱਪ ਕਰਨਾ ਜਰੂਰੀ ਸੀ। ਦਿਵਿਆ ਨੇ ਗੱਲ ਕਰਦੇ ਹੋਏ ਹਿਨਾ ਖਾਨ ਅਤੇ ਲਵ ਤਿਆਗੀ ਬਾਰੇ 'ਚ ਵੀ ਸਫਾਈ ਦਿੱਤੀ। ਦਿਵਿਆ ਅਨੁਸਾਰ, 'ਮੀਡੀਆ ਵਿਚ ਅਜਿਹੀ ਖਬਰਾਂ ਆਈਆਂ ਸਨ ਕਿ ਮੈਂ ਹਿਨਾ ਖਾਨ ਅਤੇ ਲਵ ਤਿਆਗੀ ਦੇ ਖਿਲਾਫ ਸੀ ਪਰ ਮੈਂ ਪ੍ਰਿਯਾਂਕ ਨੂੰ ਬਸ ਇੰਨਾ ਬੋਲਿਆ ਸੀ ਕਿ ਵਿਕਾਸ ਤੁਹਾਡਾ ਅਸਲੀ ਦੋਸਤ ਹੈ। ਮੈਂ ਦੋਵਾਂ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦੀ ਹਾਂ ਅਤੇ ਮੈਨੂੰ ਪਤਾ ਸੀ ਕਿ ਵਿਕਾਸ ਦਾ ਪਰਿਵਾਰ ਪ੍ਰਿਯਾਂਕ ਦੀ ਵਜ੍ਹਾ ਨਾਲ ਕਿੰਨਾ ਦੁੱਖੀ ਸੀ?'
ਜਦੋਂ ਦਿਵਿਆ ਕੋਲੋ ਪੁੱਛਿਆ ਗਿਆ ਕਿ ਕੀ ਉਹ ਪ੍ਰਿਯਾਂਕ ਨੂੰ ਹੁਣ ਦੁਬਾਰਾ ਕਦੇ ਡੇਟ ਕਰਨਾ ਚਾਹੇਗੀ ਤਾਂ ਉਨ੍ਹਾਂ ਨੇ ਦੱਸਿਆ,''ਜੀ ਨਹੀਂ…ਮੈਂ ਪ੍ਰਿਯਾਂਕ ਨੂੰ ਹੁਣ ਕਦੇ ਵੀ ਡੇਟ ਨਹੀਂ ਕਰਨਾ ਚਹਾਂਗੀ। ਮੈਂ ਪ੍ਰਿਯਾਂਕ ਨਾਲ ਹੁਣ ਕੇਵਲ ਪ੍ਰੋਫੈਸ਼ਨਲ ਰਿਸ਼ਤਾ ਰੱਖਣਾ ਚਹਾਂਗੀ। ਮੇਰੇ ਅਤੇ ਪ੍ਰਿਯਾਂਕ ਵਿਚਕਾਰ ਹੁਣ ਕਿਸੇ ਪ੍ਰਕਾਰ ਦਾ ਨਿੱਜੀ ਰਿਸ਼ਤਾ ਨਹੀਂ ਬੰਨ ਸਕਦਾ ਹੈ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ