'ਬਿੱਗ ਬੌਸ 12' ਦੇ ਆਡੀਸ਼ਨ ਸ਼ੁਰੂ, ਨਵੇਂ ਟਵਿਸਟ ਨਾਲ ਮੱਚੇਗਾ ਧਮਾਲ

4/16/2018 12:27:47 PM

ਮੁੰਬਈ (ਬਿਊਰੋ)— ਟੀ.ਵੀ. ਦੇ ਸਭ ਤੋਂ ਵੱਡੇ ਅਤੇ ਪਸੰਦੀਦਾ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਫੈਨਸ ਲਈ ਚੰਗੀ ਖਬਰ ਹੈ। ਬਿੱਗ ਬੌਸ ਦੇ 12 ਵੇਂ ਸੀਜ਼ਨ ਲਈ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ ਪਰ ਇਸ ਵਾਰ ਦੇ ਆਡੀਸ਼ਨ ਵਿਚ ਨਵਾਂ ਟਵਿਸਟ ਰੱਖਿਆ ਗਿਆ ਹੈ।

PunjabKesari
ਕਲਰਸ ਚੈਨਲ ਦੇ ਟਵਿਟਰ ਹੈਂਡਲ 'ਤੇ ਇਸਦੀ ਜਾਣਕਾਰੀ ਦਿੱਤੀ ਗਈ। ਇਕ ਟਵੀਟ ਕਰ ਕੇ ਦੱਸਿਆ ਗਿਆ ਕਿ 'ਬਿੱਗ ਬੌਸ 12' ਜਲਦ ਹੀ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਵਾਰ ਸਾਨੂੰ ਜੋੜੀਆਂ 'ਚ ਮੁਕਾਬਲੇਬਾਜ਼ ਚਾਹੀਦੇ ਹਨ। ਇਸ ਲਈ 'ਬਿੱਗ ਬੌਸ' ਦੇ ਘਰ ਵਿਚ ਡਬਲ ਧਮਾਲ ਮਚਾਉਣ ਲਈ ਆਪਣੇ ਨਾਲ ਇਕ ਪਾਰਟਨਰ ਲੈ ਕੇ ਆਓ। ਆਡੀਸ਼ਨ ਸ਼ੁਰੂ ਹੋ ਚੁੱਕੇ ਹਨ।


ਦੱਸ ਦੇਈਏ ਕਿ ਐਤਵਾਰ ਨੂੰ ਸਿੰਗਿੰਗ ਰਿਐਲਿਟੀ ਸ਼ੋਅ 'ਰਾਇਜ਼ਿੰਗ ਸਟਾਰ-2' ਖਤਮ ਹੋਇਆ ਹੈ। 'ਬਿੱਗ ਬੌਸ 11' ਦੇ ਖਤਮ ਹੋਣ ਤੋਂ ਬਾਅਦ ਇਹ ਸ਼ੋਅ ਸ਼ੁਰੂ ਹੋਇਆ ਸੀ। ਬਿੱਗ ਬੌਸ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅਕਤੂਬਰ ਵਿਚ ਸ਼ੁਰੂ ਹੋਵੇਗਾ ਪਰ ਸਲੈਕਸ਼ਨ ਦੀ ਲੰਬੀ ਪ੍ਰਕਿਰਿਆ ਕਾਰਨ ਆਡੀਸ਼ਨ ਛੇਤੀ ਸ਼ੁਰੂ ਕਰ ਦਿੱਤੇ ਹਨ।

PunjabKesari
ਇਸ ਵਾਰ ਸ਼ੋਅ ਦੇ ਹੋਸਟ ਸਲਮਾਨ ਖਾਨ ਹੋਣਗੇ ਜਾਂ ਕੋਈ ਹੋਰ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਂਝ ਫੈਨਸ ਦੀ ਡਿਮਾਂਡ ਤਾਂ ਸਲਮਾਨ ਖਾਨ ਹੀ ਹਨ। ਫਿਲਹਾਲ ਜੇਲ੍ਹ 'ਚੋ ਬਾਹਰ ਆਉਣ ਤੋਂ ਬਾਅਦ ਉਹ ਆਪਣੇ ਬਾਕੀ ਬਚੇ ਪ੍ਰੋਜੈਕਟਸ ਦੀ ਸ਼ੂਟਿੰਗ ਖਤਮ ਕਰ ਰਹੇ ਹੈ। 'ਬਿੱਗ ਬੌਸ 11' ਦੀ ਜੇਤੂ ਸ਼ਿਲਪਾ ਸ਼ਿੰਦੇ ਬਣੀ ਸੀ। ਪਿੱਛਲਾ ਸੀਜ਼ਨ ਕਾਫ਼ੀ ਧਮਾਕੇਦਾਰ ਅਤੇ ਮਜ਼ੇਦਾਰ ਰਿਹਾ ਸੀ। ਬਿੱਗ ਬੌਸ ਦੇ ਪ੍ਰਸ਼ੰਸਕਾਂ ਨੂੰ ਸ਼ੋਅ ਦੇ ਦੁਬਾਰਾ ਤੋਂ ਸ਼ੁਰੂ ਹੋਣ ਦਾ ਇੰਤਜ਼ਾਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News