ਅਨੂਪ ਜਲੋਟਾ ਨੂੰ ਡੇਟ ਕਰਨ ਵਾਲੀ ਜਸਲੀਨ ਦੇ ਪਿਤਾ ਨੇ ਤੋੜੀ ਚੁੱਪੀ, ਦੱਸਿਆ ਰਿਸ਼ਤੇ ਦਾ ਸੱਚ

9/18/2018 11:31:47 AM

ਮੁੰਬਈ (ਬਿਊਰੋ)— 'ਬਿੱਗ ਬੌਸ ਸੀਜ਼ਨ 12' 'ਚ ਭਜਨ ਗਾਇਕ ਅਨੂਪ ਜਲੋਟਾ ਦਾ ਆਉਣਾ ਇਕ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਸ਼ੋਅ 'ਚ ਉਹ ਆਪਣੇ ਨਾਲ 37 ਸਾਲ ਛੋਟੀ ਪ੍ਰੇਮਿਕਾ ਜਸਲੀਨ ਮਥਾਰੂ ਨੂੰ ਵੀ ਲਿਆਏ ਹਨ। ਇਸ ਜੋੜੀ ਦੇ 'ਬਿੱਗ ਬੌਸ' 'ਚ ਆਉਣ ਤੋਂ ਬਾਅਦ ਤਹਿਲਕਾ ਮਚਿਆ ਹੋਇਆ ਹੈ। ਇਸ ਦੇ ਨਾਲ ਹੀ ਇਕ ਭਜਨ ਗਾਉਣ ਵਾਲੇ ਦੀ ਇੰਨੀ ਹੌਟ ਗਰਲਫ੍ਰੈਂਡ ਨੂੰ ਦੇਖ ਕੇ ਸਾਰੇ ਹੈਰਾਨ ਹਨ। 'ਬਿੱਗ ਬੌਸ' ਦੇ ਬਾਹਰ ਵੀ ਦੋਹਾਂ ਦੇ ਰਿਲੇਸ਼ਨ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਇਹ ਦੋਵੇਂ ਇਕ ਹੌਟ ਟਾਪਿਕ ਬਣੇ ਹੋਏ ਹਨ।

PunjabKesari

ਹੁਣ ਜਿੱਥੇ ਜਸਲੀਨ ਘਰ 'ਚ ਇਹ ਕਹਿ ਕੇ ਪਹੁੰਚੀ ਹੈ ਕਿ ਉਹ ਅਨੂਪ ਜਲੋਟਾ ਨੂੰ ਡੇਟ ਕਰ ਰਹੀ ਹੈ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੀ ਇਸ ਗੱਲ ਨੂੰ ਜਾਣ ਕੇ ਕਾਫੀ ਹੈਰਾਨ ਹਨ। ਰਿਪੋਰਟ ਮੁਤਾਬਕ ਜਸਲੀਨ ਦੇ ਪਿਤਾ ਕੇਸਰ ਮਥਾਰੂ ਨੇ ਕਿਹਾ ਕਿ ਇਹ ਖਬਰ ਮੇਰੇ ਤੇ ਪੂਰੇ ਪਰਿਵਾਰ ਲਈ ਕਾਫੀ ਹੈਰਾਨੀਜਨਕ ਹੈ। ਉਨ੍ਹਾਂ ਨੇ ਅੱਗੇ ਕਿਹਾ, ''ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਖਬਰਾਂ ਦੇਖ ਕੇ ਮੈਂ ਪਰੇਸ਼ਾਨ ਨਹੀਂ ਹੋਇਆ। ਉਹ ਇਕ ਟ੍ਰੇਂਡ ਸਿੰਗਰ ਹੈ। ਕਈ ਲੋਕਪ੍ਰਿਯ ਬਾਲੀਵੁੱਡ ਸਿੰਗਰਸ ਨਾਲ ਕੰਮ ਕਰ ਚੁੱਕੀ ਹੈ। ਉਹ ਸਟੇਜ ਸ਼ੋਅ ਕਰਦੀ ਹੈ। ਬਾਲੀਵੁੱਡ ਇੰਡਸਟਰੀ 'ਚ ਸਾਡੀ ਬੇਟੀ ਦਾ ਕਰੀਅਰ ਬਹੁਤ ਉੱਜਵਲ ਹੈ।

PunjabKesari

ਇਸ ਸਸਤੀ ਪਬਲੀਸਿਟੀ ਦੀ ਸਾਨੂੰ ਜ਼ਰੂਰਤ ਨਹੀਂ ਹੈ। ਇਹ ਖਬਰ ਸੁਣ ਕੇ ਸਾਨੂੰ ਝੱਟਕਾ ਜ਼ਰੂਰ ਲੱਗਾ ਸੀ। ਮੈਂ ਉਸ ਸਮੇਂ ਤੱਕ ਇਸ ਬਾਰੇ ਕੁਝ ਨਹੀਂ ਕਹਾਂਗਾ, ਜਦੋਂ ਤੱਕ ਮੈਂ ਜਸਲੀਨ ਨੂੰ ਮਿਲ ਨਹੀਂ ਲੈਂਦਾ। ਉਹ ਹੁਣ 'ਬਿੱਗ ਬੌਸ' ਦੇ ਘਰ 'ਚ ਹੈ। ਮੈਂ ਚਾਹੁੰਦਾ ਹਾਂ ਕਿ ਉਹ ਪਾਜ਼ੀਟਿਵ ਰਹੇ ਅਤੇ ਜੇਤੂ ਬਣ ਕੇ ਵਾਪਸ ਆਏ। ਸ਼ੋਅ 'ਚ ਕਾਫੀ ਅਜਿਹੇ ਮੁਕਾਬਲੇਬਾਜ਼ ਹਨ, ਜਿਨ੍ਹਾਂ ਦਾ ਅਤੀਤ ਵਿਵਾਦਿਤ ਰਿਹਾ ਹੈ। ਮੇਰੀ ਬੇਟੀ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਮੈਂ ਉਸ ਨੂੰ ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹਵਾਂਗਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News