ਇਹ ਹਨ 'ਬਿੱਗ ਬੌਸ 12' ਦੇ ਮੁਕਾਬਲੇਬਾਜ਼, ਜੋ ਕਰਨਗੇ ਦਰਸ਼ਕਾਂ ਦਾ ਮਨੋਰੰਜਨ
9/18/2018 2:51:19 PM
ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਸੀਜ਼ਨ 12 ਸ਼ੁਰੂ ਹੋ ਚੁੱਕਾ ਹੈ। ਲਿਸਟ ਮੁਤਾਬਕ ਇਸ ਸੀਜ਼ਨ 'ਚ 6 ਸੈਲੀਬ੍ਰਿਟੀਜ਼ ਨਾਲ 6 ਜੋੜੀਆਂ ਅਗਲੇ 100 ਦਿਨਾਂ ਲਈ 'ਬਿੱਗ ਬੌਸ' ਦੇ ਘਰ 'ਚ ਬੰਦ ਹੋ ਜਾਣਗੀਆਂ। 'ਬਿੱਗ ਬੌਸ' ਦੇ ਘਰ 'ਚ ਰਹਿਣ ਵਾਲੇ ਮੁਕਾਬਲੇਬਾਜ਼ਾਂ ਦੀ ਲਿਸਟ ਕੁਝ ਇਸ ਪ੍ਰਕਾਰ ਹੈ।
ਅਨੂਪ ਜਲੋਟਾ
ਅਨੂਪ ਜਲੋਟਾ ਭਾਰਤ ਦੇ ਸਭ ਤੋਂ ਲੋਕਪ੍ਰਿਯ ਭਜਨ ਗਾਇਕ ਹਨ। ਦੋ ਵਿਆਹ ਕਰਨ ਵਾਲੇ ਅਨੂਪ ਜਲੋਟਾ ਨੇ ਆਪਣੀ ਗਰਲਫਰੈਂਡ ਜਸਲੀਨ ਨਾਲ ਐਂਟਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਉਹ ਉਨ੍ਹਾਂ ਨਾਲ ਪਿਛਲੇ 3 ਸਾਲਾਂ ਤੋਂ ਰਿਲੇਸ਼ਨ 'ਚ ਹਨ। ਦੋਹਾਂ ਦੀ ਉਮਰ 'ਚ 37 ਸਾਲ ਦਾ ਅੰਤਰ ਹੈ।
ਦੀਪਿਕਾ ਕੱਕੜ
ਮਸ਼ਹੂਰ ਟੀ. ਵੀ. ਸ਼ੋਅ 'ਸਸੁਰਾਲ ਸਿਮਰ ਕਾ' 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਦੀਪਿਕਾ ਕੱਕੜ 'ਬਿੱਗ ਬੌਸ' ਦੇ ਘਰ 'ਚ ਜਾਣ ਵਾਲੀ ਸੈਲੀਬ੍ਰਿਟੀ ਹੈ। ਦੀਪਿਕਾ ਨੇ 'ਦੇਵੀ' ਸ਼ੋਅ ਨਾਲ ਅਭਿਨੈ ਦੀ ਸ਼ੁਰੂ ਕੀਤੀ ਸੀ।
ਜਸਲੀਨ
ਗਾਇਕ ਤੇ ਪਰਫਾਰਮਰ ਜਸਲੀਨ ਅਨੂਪ ਜਲੋਟਾ ਨਾਲ ਜੋੜੀ ਦੇ ਰੂਪ 'ਚ ਨਜ਼ਰ ਆਵੇਗੀ। ਉਹ ਮੀਕਾ ਸਿੰਘ ਦੇ ਮਿਊਜ਼ਿਕ ਗਰੁੱਪ ਦਾ ਹਿੱਸਾ ਰਹਿ ਚੁੱਕੀ ਹੈ। ਉਸ ਦੇ ਕਈ ਐਲਬਮ ਰਿਲੀਜ਼ ਹੋ ਚੁੱਕੇ ਹਨ।
ਕਰਨਵੀਰ ਬੋਹਰਾ
ਕਰਨਵੀਰ ਬੋਹਰਾ ਦਾ ਅਸਲ ਨਾਂ ਮਨੋਜ ਬੋਹਰਾ ਹੈ। ਕਰਨ ਹਿਤੇਨ ਤੇਜ਼ਵਾਨੀ ਦੀ ਤਰ੍ਹਾਂ ਲੋਕਪ੍ਰਿਯ ਸੀਨੀਅਰ ਅਭਿਨੇਤਾ ਹੈ। ਉਹ ਪਿਛਲੇ 12 ਸਾਲਾ ਤੋਂ ਇੰਡਸਟਰੀ 'ਚ ਕੰਮ ਕਰ ਰਿਹਾ ਹੈ।
ਨੇਹਾ ਪੇਂਡਸੇ
ਇਸ ਸਾਲ ਬਿੱਗ ਬੌਸ ਦੇ ਘਰ 'ਚ ਨੇਹਾ ਪੇਂਡਸੇ ਸ਼ਿਲਪਾ ਸ਼ਿੰਦੇ ਦੀ ਕਮੀ ਪੂਰੀ ਕਰਦੀ ਨਜ਼ਰ ਆਵੇਗੀ। ਸ਼ਿਲਪਾ ਦੀ ਤਰ੍ਹਾਂ ਨੇਹਾ ਵੀ ਮਰਾਠੀ ਹੈ ਅਤੇ ਕਾਮੇਡੀ ਸ਼ੋਅਜ਼ ਲਈ ਲੋਕਪ੍ਰਿਯ ਹੈ। ਨੇਹਾ ਨੂੰ ਪ੍ਰਸਿੱਧੀ ਕਾਮੇਡੀ ਸ਼ੋਅ 'ਮੇ ਆਈ ਕਮ ਇਨ ਮੈਡਮ' ਨਾਲ ਮਿਲੀ ਸੀ।
ਸ਼੍ਰੀਸੰਤ
ਸ਼੍ਰੀਸੰਤ ਕੇਰਲ ਤੋਂ ਹੈ ਅਤੇ ਟੀਮ ਇੰਡੀਆ ਲਈ ਖੇਡ ਚੁੱਕਾ ਹੈ। ਉਸ ਨੂੰ ਖੇਡ ਤੋਂ ਇਲਾਵਾ ਡਾਂਸਿੰਗ ਲਈ ਵੀ ਜਾਣਿਆ ਜਾਂਦਾ ਹੈ। ਬਿੱਗ ਬੌਸ ਦੇ ਘਰ 'ਚ ਸ਼੍ਰੀਸੰਤ ਨੂੰ ਦੇਖਣਾ ਮਜ਼ੇਦਾਰ ਰਹੇਗਾ।
ਸਰਿਸ਼ਟੀ ਰੋਡ
'ਸ਼ੋਭਾ ਸ਼ੋਮਨਾਥ ਕੀ', 'ਇਸ਼ਕ ਹੈ' ਅਤੇ 'ਪੁਨਰਵਿਆਹ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੀ ਸਰਿਸ਼ਟੀ ਨੂੰ 'ਬਿੱਗ ਬੌਸ 12' ਦੀ ਗਲੈਮਰਸ ਗਰਲ ਮੰਨਿਆ ਜਾ ਰਿਹਾ ਹੈ। ਸਰਿਸ਼ਟੀ ਪਹਿਲੀ ਵਾਰ ਕਿਸੇ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹੈ।
ਕੀਰਤੀ ਵਰਮਾ ਤੇ ਰੋਸ਼ਨੀ ਬਾਨਿਕ
ਪਹਿਲੇ ਦਿਨ ਮਿਤਲ ਜੋਸ਼ੀ ਅਤੇ ਸੁਰਭੀ ਬਾਹਰ ਹੋ ਗਈਆਂ ਸਨ। ਪ੍ਰਸ਼ੰਸਕਾਂ ਵਲੋਂ ਰੇਸ਼ਮੀ ਬਾਨਿਕ ਅਤੇ ਕੀਰਤੀ ਵਰਮਾ ਨੂੰ ਚੁਣਿਆ ਗਿਆ। ਹੁਣ ਉਹ ਘਰ 'ਚ ਆਪਣੀ ਕਿਸਮਤ ਅਜ਼ਮਾਉਣਗੇ।
ਸ਼ਿਵਾਸ਼ੀਸ਼ ਮਿਸ਼ਰਾ ਤੇ ਸੌਰਭ ਪਟੇਲ
ਮੱਧ ਪ੍ਰਦੇਸ਼ ਤੋਂ ਇਹ ਦੋਵੇਂ ਫਾਰਮਰ ਅਤੇ ਬਿਜ਼ਨਸਮੈਨ ਦੀ ਜੋੜੀ ਦੇ ਰੂਪ 'ਚ ਨਜ਼ਰ ਆਈ ਹੈ। ਇਹ ਕਾਮਨਰ ਜੋੜੀ ਪੇਂਡੂ ਸੱਭਿਆਚਾਰ ਅਤੇ ਆਮ ਆਦਮੀ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਬਾ ਅਤੇ ਸੋਮੀ ਖਾਨ
ਇਹ ਦੋਵੇਂ ਭੈਣਾਂ ਜੈਪੁਰ ਤੋਂ ਹਨ। ਕਾਮਨਰ ਕੈਟਾਗਰੀ ਵਾਲੀ ਇਹ ਜੋੜੀ ਦੱਸੇਗੀ ਕਿ ਬਿੱਗ ਬੌਸ ਵਰਗੇ ਸ਼ੋਅ 'ਚ ਅਸਲ ਜ਼ਿੰਦਗੀ ਦੇ ਰਿਸ਼ਤੇ ਨੂੰ ਕਿਵੇਂ ਨਿਭਾਇਆ ਜਾਂਦਾ ਹੈ।
ਰੋਮਿਲ ਚੌਧਰੀ ਤੇ ਨਿਰਮਲ ਸਿੰਘ
ਰੋਮਿਲ ਹਰਿਆਣੇ ਤੋਂ ਹੈ। ਉਹ ਵਕੀਲ ਹੈ, ਜਦਕਿ ਉਸ ਦਾ ਜੋੜੀਦਾਰ ਨਿਰਮਲ ਪੁਲਸ 'ਚ ਹੈ। ਵਕੀਲ ਅਤੇ ਪੁਲਸ ਦੀ ਇਹ ਜੋੜੀ ਘਰ ਦੇ ਮਾਮਲਿਆਂ 'ਤੇ ਨਜ਼ਰ ਰੱਖੇਗੀ।
ਦੀਪਕ ਠਾਕੁਰ ਤੇ ਉਰਵਸ਼ੀ ਵਾਣੀ
ਗਰਲਫਰੈਂਡ ਤੇ ਬੁਆਏਫਰੈਂਡ ਉਰਵਸ਼ੀ-ਦੀਪਕ ਦੀ ਜੋੜੀ ਕਪਲ ਦੇ ਰੂਪ 'ਚ ਬਿੱਗ ਬੌਸ 'ਚ ਦਿਖਾਈ ਦੇਵੇਗੀ। ਦੀਪਕ ਭੋਜਪੁਰੀ ਗਾਇਕ ਹੈ, ਉੱਥੇ ਹੀ ਉਰਵਸ਼ੀ ਬਿਹਾਰ ਦੀ ਮਸ਼ਹੂਰ ਗਾਇਕਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ