''ਬਿੱਗ ਬੌਸ 12'' : ਅਨੂਪ ਜਲੋਟਾ ਦੇ ਬਦਲੇ ਸੁਰ, ਸੰਨੀ ਲਿਓਨ ਦੇ ਗੀਤ ਨਾਲ ਬੰਨ੍ਹਿਆ ਸਮਾਂ

9/20/2018 2:34:43 PM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ 12' ਦਾ ਪਹਿਲਾਂ ਟਾਸਕ ਰੱਦ ਹੋਣ ਤੋਂ ਬਾਅਦ ਘਰ ਦੇ ਮੈਂਬਰਾਂ ਨੂੰ ਇਕ ਹੋਰ ਦਿਲਚਸਪ ਟਾਸਕ ਮਿਲ ਗਿਆ ਹੈ। ਇਸ ਟਾਸਕ ਦਾ ਨਾਂ ਰਾਜਾ-ਰਾਣੀ ਹੈ। ਇਸ ਟਾਸਕ 'ਚ ਭਜਨ ਸਮਰਾਟ ਅਨੂਪ ਜਲੋਟਾ ਬਲਦੇ ਹੋਏ ਅੰਦਾਜ਼ 'ਚ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਇਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਰਾਣੀਆਂ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ। ਜੀ ਹਾਂ ਅਨੁਪ ਜਲੋਟਾ, ਐਡਲਟ ਸਟਾਰ ਸੰਨੀ ਲਿਓਨ ਦਾ ਪ੍ਰਸਿੱਧ ਗੀਤ 'ਯੇ ਦੁਨੀਆ ਪਿਤਲ ਦੀ' ਗਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕ੍ਰਿਕਟਰ ਸ਼੍ਰੀਸੰਤ ਉਸ ਦੀ ਸੇਵਾ ਕਰਦੇ ਤੇ ਹਵਾ ਚੱਲਦੇ ਹੋਏ ਨਜ਼ਰ ਆ ਰਹੇ ਹਨ ਦੂਜੇ ਉਹ 'ਬਿੱਗ ਬੌਸ' ਦੀ ਫੀਮੇਲ ਮੁਕਾਬਲੇਬਾਜ਼ ਉਸ ਦੇ ਗੀਤ 'ਤੇ ਨੱਚਦੀ ਨਜ਼ਰ ਆ ਰਹੀ ਹੈ। ਇਹ ਪੂਰਾ ਵੀਡੀਓ ਕਾਫੀ ਮਜ਼ੇਦਾਰ ਹੈ।

 

ਦੱਸ ਦੇਈਏ ਕਿ ਅਜਿਹੀ ਹੀ ਟਾਸਕ 'ਬਿੱਗ ਬੌਸ 11' 'ਚ ਵੀ ਨਜ਼ਰ ਆਇਆ ਸੀ। ਸਾਬਕਾ ਕ੍ਰਿਕਟਰ ਸ਼੍ਰੀਸੰਤ ਕਾਰਨ 'ਬਿੱਗ ਬੌਸ 12' 'ਚ ਪਹਿਲਾ ਟਾਸਕ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਘਰਵਾਲਿਆਂ ਦਾ ਲਗਜ਼ਰੀ ਬਜਟ ਵੀ ਰੱਦ ਕਰ ਦਿੱਤਾ ਗਿਆ ਸੀ। ਟਾਸਕ ਰੱਦ ਹੋਣ ਕਾਰਨ ਘਰਵਾਲਿਆਂ ਦੀ ਦੋ ਦਿਨ ਦੀ ਮਿਹਨਤ ਬੇਕਾਰ ਹੋ ਗਈ ਸੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News