BB12 : ਦੀਪਕ ਠਾਕੁਰ ਨੇ ਨਾਮੀਨੇਸ਼ਨ ਤੋਂ ਬਚਣ ਲਈ ਮੁੰਡਵਾਇਆ ਸਿਰ, ਸ੍ਰੀਸੰਥ ਨਾਲ ਤੋੜੀ ਦੋਸਤੀ

Wednesday, October 3, 2018 1:05 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੇ 16ਵੇਂ ਦਿਨ ਘਰ ਦਾ ਮਾਹੌਲ ਬੇਹੱਦ ਗਰਮ ਰਿਹਾ। ਤੀਜੇ ਹਫਤੇ ਨਾਮੀਨੇਸ਼ਨ ਟਾਸਕ 'ਚ ਇਕ ਵਾਰ ਫਿਰ ਤੋਂ ਕਾਮਨਰ ਅਤੇ ਸੈਲੀਬ੍ਰਿਟੀਜ਼ ਵਿਚਕਾਰ ਸਿੱਧਾ ਮੁਕਾਬਲਾ ਰਿਹਾ। 'ਬਿੱਗ ਬੌਸ' ਨੇ ਮੁਕਾਬਲੇਬਾਜ਼ ਨੂੰ ਕਿਡਨੈਪਿੰਗ ਦਾ ਟਾਸਕ ਦਿੱਤਾ ਸੀ। ਇਸ ਟਾਸਕ ਦੇ ਪਹਿਲੇ ਦਿਨ ਦੀਪਿਕਾ ਕੱਕੜ ਨੇ ਅਨੂਪ ਜਲੋਟਾ ਅਤੇ ਜਸਲੀਨ ਅਤੇ ਜਸਲੀਨ ਦੀ ਜੋੜੀ ਨੂੰ ਹਰਾ ਦਿੱਤਾ, ਜਿਸ ਤੋਂ ਬਾਅਦ ਅਨੂਪ-ਜਸਲੀਨ ਇਸ ਹਫਤੇ ਨਾਮੀਨੇਟ ਹੋ ਗਏ।

PunjabKesari

ਦੀਪਿਕਾ ਤੋਂ ਬਾਅਦ ਟਾਸਕ ਲਈ ਕਰਨਵੀਰ ਦਾ ਨਾਂ ਸਾਹਮਣੇ ਆਇਆ। ਕਰਨਵੀਰ ਨੇ ਦੀਪਕ ਅਤੇ ਉਰਵਸ਼ੀ ਦੀ ਜੋੜੀ 'ਚੋਂ ਉਰਵਸ਼ੀ ਨੂੰ ਕਿਡਨੈਪ ਕਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਦੀਪਕ ਨੂੰ ਸਿਰ ਮੁੰਡਵਾਉਣ ਲਈ ਕਿਹਾ। ਇਸ ਦੇ ਨਾਲ ਹੀ ਪੂਰੇ ਸਰੀਰ ਦੇ ਵਾਲ ਵੀ ਕੱਢਵਾਉਣ ਲਈ ਕਿਹਾ। ਦੀਪਕ ਦੇ ਟਾਸਕ ਪੂਰਾ ਕਰਨ ਤੋਂ ਬਾਅਦ ਹੀ ਉਰਵਸ਼ੀ ਨੂੰ ਛੱਡਣ ਦੀ ਸ਼ਰਤ ਰੱਖੀ ਗਈ। ਕਰਨਵੀਰ ਦੇ ਟਾਸਕ ਦੇਣ ਦੇ ਨਾਲ ਹੀ ਦੀਪਕ ਠਾਕੁਰ ਤੁਰੰਤ ਉਸ ਨੂੰ ਪੂਰਾ ਕਰਨ ਲਈ ਰਾਜ਼ੀ ਹੋ ਗਏ।

ਸਿਰ ਮੁੰਡਵਾਉਣ ਦੌਰਾਨ ਦੀਪਕ ਠਾਕੁਰ ਨੇ ਕਿਹਾ ਕਿ ਸਾਡੇ ਇੱਥੇ ਸਿਰ ਉਸ ਸਮੇਂ ਮੁੰਡਵਾਇਆ ਜਾਂਦਾ ਹੈ, ਜਦੋਂ ਕੋਈ ਘਰ 'ਚ 'ਚ ਮਰ ਜਾਂਦਾ ਹੈ। ਦੀਪਕ ਦੀ ਇਹ ਗੱਲ ਸੁਣ ਕੇ ਘਰਵਾਲੇ ਹੈਰਾਨ ਰਹਿ ਜਾਂਦੇ ਹਨ। ਜਿਸ ਤੋਂ ਬਾਅਦ ਕਰਨਵੀਰ ਕਹਿੰਦੇ ਹਨ ਕਿ ਅਜਿਹਾ ਮੰਨ ਲਓ ਕਿ ਨੈਗੇਟੀਵਿਟੀ ਨੂੰ ਤੁਸੀਂ ਮਾਰ ਦਿੱਤਾ। ਉੱਥੇ ਨੇਹਾ ਕਹਿੰਦੀ ਹੈ ਕਿ ਜਦੋਂ ਕੋਈ ਮੰਨਤ ਪੂਰੀ ਹੁੰਦੀ ਹੈ ਤਾਂ ਵੀ ਸਿਰ ਮੁੰਡਵਾਇਆ ਜਾਂਦਾ ਹੈ। ਦੀਪਕ ਠਾਕੁਰ ਹੁਣ ਤੱਕ ਦਰਸ਼ਕਾਂ ਦੇ ਸਭ ਤੋਂ ਪਸੰਦੀਦਾ ਮੁਕਾਬਲੇਬਾਜ਼ ਬਣੇ ਹੋਏ ਹਨ।

PunjabKesari

ਉਨ੍ਹਾਂ ਦਾ ਬੇਬਾਕ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਉੱਥੇ ਦੀਪਕ ਨੇ ਸੁਰਭੀ ਰਾਣਾ ਦੇ ਆਉਂਦੇ ਹੀ ਸ੍ਰੀਸੰਥ ਨਾਲ ਆਪਣੀ ਦੋਸਤੀ ਤੋੜ ਲਈ ਹੈ। ਦੀਪਕ ਨੇ ਸ੍ਰੀਸੰਥ 'ਤੇ ਇਹ ਦੋਸ਼ ਵੀ ਲਗਾਇਆ ਕਿ ਉਹ ਖੁਦ ਦੀ ਮਰਜ਼ੀ ਸਾਰਿਆ ਤੋਂ ਮਨਵਾਉਣਾ ਚਾਹੁੰਦੇ ਹਨ। ਉੱਥੇ ਸੁਰਭੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਗੇਮ ਨੂੰ ਖੇਡਣ ਆਈ ਹੈ ਤੇ ਉਸ ਲਈ ਉਹ ਕੁਝ ਵੀ ਕਰੇਗੀ।


Edited By

Chanda Verma

Chanda Verma is news editor at Jagbani

Read More