ਅਨੂਪ ਨਾਲ ਬ੍ਰੇਕਅੱਪ ਤੋਂ ਬੇਹੱਦ ਖੁਸ਼ ਹਨ ਜਸਲੀਨ ਦੇ ਪਿਤਾ, ਰਿਸ਼ਤੇ ''ਤੇ ਕਹਿ ਦਿੱਤੀ ਇੰਨੀ ਵੱਡੀ ਗੱਲ

Wednesday, October 3, 2018 1:45 PM

ਮੁੰਬਈ (ਬਿਊਰੋ)— 'ਬਿੱਗ ਬੌਸ 12' 'ਚ 2 ਹਫਤੇ ਬੀਤਣ ਤੋਂ ਬਾਅਦ ਹੁਣ ਮੁਕਾਬਲੇਬਾਜ਼ ਆਪਣੇ ਅਸਲੀ ਰੰਗ-ਢੰਗ 'ਚ ਆਉਣ ਲੱਗੇ ਹਨ। ਇਸ ਦੀ ਇਕ ਝਲਕ ਬੀਤੇ ਐਪੀਸੋਡ 'ਚ ਦਿਖਾਈ ਦਿੱਤੀ ਜਦੋਂ ਸ਼ੋਅ ਦੀ ਸਭ ਤੋਂ ਚਰਚਿਤ ਮੁਕਾਬਲੇਬਾਜ਼ ਜੋੜੀ ਅਨੂਪ ਜਲੋਟਾ ਅਤੇ ਜਸਲੀਨ ਆਪਸ 'ਚ ਭਿੜ ਗਈ। ਦਰਅਸਲ ਕੁਰਬਾਨੀ ਟਾਸਕ ਤੋਂ ਬਾਅਦ ਅਨੂਪ ਜਲੋਟਾ ਨੂੰ ਜਸਲੀਨ ਦੀਆਂ ਹਰਕਤਾਂ ਨੇ ਦੁੱਖੀ ਕਰ ਦਿੱਤਾ।

ਅਨੂਪ ਜਲੋਟਾ ਨੇ ਘਰ  'ਚ ਸਭ ਦੇ ਸਾਹਮਣੇ ਇਹ ਐਲਾਨ ਕਰ ਦਿੱਤਾ ਕਿ ਉਹ ਇਸ ਗੱਲ ਤੋਂ ਦੁੱਖੀ ਹਨ ਕਿ ਜਸਲੀਨ ਨੇ ਉਨ੍ਹਾਂ ਤੋਂ ਜ਼ਿਆਦਾ ਕੱਪੜਿਆਂ ਅਤੇ ਮੇਕਅੱਪ ਨੂੰ ਮਹੱਤਵ ਦਿੱਤਾ। ਜਸਲੀਨ ਵਾਰ-ਵਾਰ ਅਨੂਪ ਨੂੰ ਸਾਰੀ ਕਹਿੰਦੀ ਰਹੀ ਤੇ ਰੋਂਦੀ ਰਹੀ ਪਰ ਅਨੂਪ ਨੇ ਜਸਲੀਨ ਦੀ ਇਕ ਨਾ ਸੁਣੀ।

PunjabKesari

ਉਨ੍ਹਾਂ ਨੇ ਕਹਿ ਦਿੱਤਾ ਕਿ ਉਹ ਆਪਣੀ ਜੋੜੀ ਤੋੜ ਰਹੇ ਹਨ ਤੇ ਹੁਣ ਉਹ ਇਕੱਲੇ ਖੇਡਣਗੇ। ਅਨੂਪ ਇਹ ਵੀ ਕਹਿੰਦੇ ਦਿਖਾਈ ਦਿੱਤੇ ਕਿ ਉਹ ਆਪਣੇ ਫੈਸਲੇ 'ਤੇ ਅੜੇ ਹਨ। ਉਨ੍ਹਾਂ ਦੇ ਇਸ ਫੈਸਲੇ ਨੂੰ ਕੋਈ ਨਹੀਂ ਬਦਲ ਸਕਦਾ। ਘਰ ਦੇ ਸਾਰੇ ਮੁਕਾਬਲੇਬਾਜ਼ ਨੇ ਅਨੂਪ ਜਲੋਟਾ ਨੂੰ ਕਿਹਾ ਕਿ ਸ਼ੋਅ 'ਚ ਰਿਸ਼ਤਾ ਨਾ ਤੋੜੋ ਪਰ ਉਨ੍ਹਾਂ ਨੇ ਕਿਸੇ ਦੀ ਨਹੀਂ ਸੁਣੀ।

PunjabKesari

ਹੁਣ ਇਨ੍ਹਾਂ ਦੋਹਾਂ ਦੇ ਬ੍ਰੇਕਅੱਪ ਹੋਣ ਤੋਂ ਬਾਅਦ ਜਸਲੀਨ ਮਥਾਰੂ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਜਸਲੀਨ ਦੇ ਪਿਤਾ ਕੇਸਰ ਮਥਾਰੂ ਨੇ ਬੇਟੀ ਦੇ ਬ੍ਰੇਕਅੱਪ ਤੋਂ ਬੇਹੱਦ ਖੁਸ਼ ਹਨ। ਰਿਪੋਰਟਸ ਮੁਤਾਬਕ ਜਸਲੀਨ ਮਥਾਰੂ ਦੇ ਪਿਤਾ ਨੇ ਬਿੱਗ ਬੌਸ ਦੇ ਘਰ 'ਚ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਕੇਸਰ ਮਥਾਰੂ ਨੇ ਸ਼ੋਅ ਦੇ ਨਿਰਮਾਤਾ ਤੋਂ ਘਰ ਦੇ ਅੰਦਰ ਜਾਣ ਦੀ ਮੰਗ ਕੀਤੀ ਪਰ ਫਿਲਹਾਲ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ ਹੈ।

PunjabKesari

ਖਬਰ ਮੁਤਾਬਕ ਕੇਸਰ ਮਥਾਰੂ ਘਰ ਦੇ ਅੰਦਰ ਜਸਲੀਨ ਨੂੰ ਸਮਝਾਉਣਾ ਚਾਹੁੰਦੇ ਹਨ। ਉਹ ਜਸਲੀਨ ਨੂੰ ਅਨੂਪ ਜਲੋਟਾ ਨਾਲ ਰੋਮਾਂਸ ਕਰਨ ਤੋਂ ਰੋਕਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ। ਮਥਾਰੂ ਨੇ ਦੱਸਿਆ, ''ਉਨ੍ਹਾਂ ਨੇ ਕਦੇ-ਕਦੇ ਲੱਗਦਾ ਹੈ ਕਿ ਜਸਲੀਨ ਅਤੇ ਅਨੂਪ ਦਾ ਰਿਸ਼ਤਾ ਸਕ੍ਰਿਪਟਿਡ ਹੈ।

PunjabKesari

ਉਨ੍ਹਾਂ ਦਾ ਰਿਸ਼ਤਾ ਸਿਰਫ 'ਬਿੱਗ ਬੌਸ' ਦੇ ਘਰ ਦੇ ਅੰਦਰ ਜਾਣ ਲਈ ਬਣਾਇਆ ਗਿਆ ਹੈ। ਦੱਸ ਦੇਈਏ ਕਿ ਇਸ ਹਫਤੇ ਘਰੋਂ ਬੇਘਰ ਹੋਣ ਲਈ ਸ੍ਰੀਸੰਥ, ਕਰਨਵੀਰ ਬੋਹਰਾ, ਸ੍ਰਿਸ਼ਟੀ ਰੋਡੇ ਅਤੇ ਜਸਲੀਨ-ਅਨੂਪ ਦੀ ਜੋੜੀ ਨਾਮੀਨੇਟ ਹੋ ਗਈ ਹੈ। ਸ਼ੋਅ 'ਚ ਹੋਏ ਕੁਰਬਾਣੀ ਟਾਸਕ 'ਚ ਸਿਰਫ ਦੀਪਿਕਾ ਕੱਕੜ ਹੀ ਮਜ਼ਬੂਤੀ ਨਾਲ ਖੇਡਦੀ ਨਜ਼ਰ ਆਈ। ਬਾਕੀ ਸੈਲੀਬ੍ਰਿਟੀਜ਼ ਮੁਕਾਬਲੇਬਾਜ਼ ਨੇ ਪਹਿਲਾਂ ਹੀ ਹਾਰ ਮੰਨ ਲਈ।

PunjabKesari


Edited By

Chanda Verma

Chanda Verma is news editor at Jagbani

Read More