ਖਾਨ ਸਿਸਟਰਸ ਤੇ ਸੁਰਭੀ ਰਾਣਾ ਵਿਚਾਕਰ ਹੋਇਆ ਦੰਗਲ, ਦੇਖਣ ਨੂੰ ਮਿਲਿਆ ਹਾਈਵੋਲਟੇਜ ਡਰਾਮਾ

Friday, October 5, 2018 12:56 PM
ਖਾਨ ਸਿਸਟਰਸ ਤੇ ਸੁਰਭੀ ਰਾਣਾ ਵਿਚਾਕਰ ਹੋਇਆ ਦੰਗਲ, ਦੇਖਣ ਨੂੰ ਮਿਲਿਆ ਹਾਈਵੋਲਟੇਜ ਡਰਾਮਾ

ਮੁੰਬਈ (ਬਿਊਰੋ)— 'ਬਿੱਗ ਬੌਸ 12' 'ਚ ਪਹਿਲੇ ਦਿਨ ਤੋਂ ਹੀ ਪਠਾਨ ਸਿਸਟਰਸ ਨੂੰ ਲੜਾਕੂ ਪ੍ਰਤੀਯੋਗੀ ਦਾ ਖਿਤਾਬ ਮਿਲ ਚੁੱਕਾ ਹੈ। ਸਬਾ ਤੇ ਸੋਮੀ ਕਿਸੇ ਨਾਲ ਵੀ ਲੜਾਈ ਦਾ ਕੋਈ ਮੌਕਾ ਨਹੀਂ ਛੱਡਦੀਆਂ। ਉਂਝ ਤਾਂ ਹਰ ਐਪੀਸੋਡ 'ਚ ਦੋਹਾਂ ਭੈਣਾਂ ਦੀ ਕਿਸੇ ਨਾ ਕਿਸੇ ਨਾਲ ਲੜਾਈ ਹੁੰਦੀ ਦਿਖਾਈ ਜਾਂਦੀ ਹੈ ਪਰ ਬੀਤੇ ਦਿਨੀਂ ਸ਼ੋਅ 'ਚ ਦਰਸ਼ਕ  ਨੂੰ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਬੀਤੇ ਐਪੀਸੋਡ 'ਚ ਸੋਮੀ ਤੇ ਵਾਈਲਡ ਕਾਰਡ ਐਂਟਰੀ ਕਰਨ ਵਾਲੀ ਸੁਰਭੀ ਦੀ ਜ਼ੋਰਦਾਰ ਟਕਰਾਰ ਦੇਖਣ ਨੂੰ ਮਿਲੀ। ਸਬਾ-ਸੋਮੀ 'ਤੇ ਕੈਪਟਨ ਸੀ ਟਾਸਕ ਹਾਸਲ ਨਾ ਕਰ ਪਾਉਣ ਦਾ ਗੁੱਸਾ ਹੈ ਪਰ ਦੋਵੇਂ ਭੈਣਾਂ ਕੈਪਟਨ ਸੀ ਦੀ ਦਾਅਵੇਦਾਰੀ ਹਾਰ ਕੇ ਵੀ ਜੋੜੀਆਂ ਨਾਲ ਲਗਜ਼ਰੀ ਟਾਸਕ ਜਿੱਤ ਜਾਂਦੀਆਂ ਹਨ। ਇਸ ਤੋਂ ਬਾਅਦ ਦੋਵੇਂ ਸਾਰੇ ਘਰਦਿਆਂ ਦੇ ਖਿਲਾਫ ਹੋ ਜਾਂਦੀਆਂ ਹਨ। ਬੀਤੇ ਐਪੀਸੋਡ 'ਚ ਸੁਰਭੀ, ਸੋਮੀ ਨੂੰ ਕਹਿੰਦੀ ਹੈ, “ਉਸ ਦਿਨ ਜੋ ਵੀ ਕੈਪਟਨ ਸੀ ਵਾਲੀ ਗੱਲ ਹੋਈ, ਉਸ 'ਚ ਤੁਸੀਂ ਮਾਂ ਦੀ ਕਸਮ ਖਾਧੀ, ਜੋ ਮੇਰੇ ਲਈ ਬਹੁਤ ਵੱਡੀ ਗੱਲ ਹ।''

ਇਸ ਦੇ ਜਵਾਬ 'ਚ ਸੋਮੀ ਕਹਿੰਦੀ ਹੈ, “ਮੈਂ ਸਹੁੰ ਚੁੱਕੀ ਹੈ ਤਾਂ ਤੁਸੀਂ ਉਸ 'ਤੇ ਵਿਸ਼ੇਸ਼ ਟਿੱਪਣੀ ਨਾ ਕਰੋ।'' ਇਸ ਤੋਂ ਬਾਅਦ ਸੁਰਭੀ ਦਾ ਗੁੱਸਾ 7ਵੇਂ ਅਸਮਾਨ 'ਤੇ ਪਹੁੰਚ ਜਾਂਦਾ ਹੈ ਤੇ ਉਹ ਸੋਮੀ ਨੂੰ ਕਹਿੰਦੀ ਹੈ, “ਤੁਸੀ ਲੋਕਾਂ ਨਾਲ ਇਮੋਸ਼ਨਲ ਤਰੀਕੇ ਨਾਲ ਗੱਲ ਨਹੀਂ ਕਰ ਸਕਦੇ। ਮਾਂ ਦੀ ਸਹੁੰ ਚੁੱਕਣ ਵਾਲੇ ਈਡੀਅਟਸ।'' ਸੁਰਭੀ ਇੱਥੇ ਹੀ ਨਹੀਂ ਰੁੱਕਦੀ ਤੇ ਉਹ ਸੋਮੀ ਨੂੰ ਕਹਿੰਦੀ ਹੈ, “ਮੈਂ ਤੇਰੇ ਥੱਪੜ ਮਾਰਾਂਗੀ ਤਾਂ ਤੂੰ ਹੇਠਾਂ ਦੱਬ ਜਾਵੇਗੀ ਤੇ ਮੇਰੀ ਤੀਜੀ ਅੱਖ ਖੁੱਲ੍ਹ ਗਈ ਤਾਂ ਤੂੰ ਖਤਮ ਹੀ ਹੋ ਜਾਵੇਂਗੀ।'' ਉਂਝ ਇਹ ਪਹਿਲੀ ਵਾਰ ਨਹੀਂ ਜਦੋਂ ਸ਼ੋਅ 'ਚ ਕਿਸੇ ਦੀ ਲੜਾਈ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਘਰਦਿਆਂ ਦੀ ਆਪਸੀ ਲੜਾਈ ਹੁੰਦੀ ਰਹਿੰਦੀ ਹੈ ਤੇ ਕਦੇ-ਕਦੇ ਇਹ ਲੜਾਈ ਹੱਥੋ-ਪਾਈ ਤੱਕ ਵੀ ਪਹੁੰਚ ਜਾਂਦੀ ਹੈ। ਬੀਤੇ ਐਪੀਸੋਡ 'ਚ ਵੀ ਕਰਨਵੀਰ-ਰੋਮਿਲ ਤੇ ਰੋਮਿਲ-ਸ਼੍ਰੀਸੰਥ ਦੀ ਲੜਾਈ ਹੋ ਚੱਕੀ ਹੈ।


Edited By

Chanda Verma

Chanda Verma is news editor at Jagbani

Read More