ਅਨੂਪ ਜਲੋਟਾ ਦੇ ਘਰੋਂ ਬੇਘਰ ਹੋਣ 'ਤੇ ਜਸਲੀਨ ਦਾ ਦਿਖਿਆ ਅਸਲੀ ਰੂਪ, ਇਕ ਤੋਂ ਬਾਅਦ ਇਕ ਦਿੱਤਾ ਝਟਕਾ

Monday, October 8, 2018 1:22 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੇ 'ਵੀਕੇਂਡ ਕਾ ਵਾਰ' ਬਾਰੇ ਜਾਣਨ ਲਈ ਜੋ ਲੋਕ ਬੇਤਾਬ ਹਨ, ਉਨ੍ਹਾਂ ਲਈ ਇਹ ਖਬਰ ਬੇਹੱਦ ਦਿਲਚਸਪ ਹੈ। ਬੀਤੇ ਐਪੀਸੋਡ 'ਚ ਸਲਮਾਨ ਨਾਲ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਤੌਰ ਹੋਸਟ ਦਿਖਾਈ ਦਿੱਤੀ।

ਇਸ ਤੋਂ ਇਲਾਵਾ ਸਿੰਗਲ ਸੈਲੀਬ੍ਰਿਟੀ ਨੇਹਾ ਪੇਂਡਸੇ ਦੇ ਪੋਲ ਡਾਂਸ ਅਤੇ ਜਸਲੀਨ ਦਾ ਗਲੈਮਰਸ ਡਾਂਸ ਦੇਖਣ ਨੂੰ ਮਿਲਿਆ ਅਤੇ ਇਸ ਦੇ ਨਾਲ ਹੀ ਸਲਮਾਨ ਨਾਲ ਭਾਰਤੀ ਸਿੰਘ ਦੀ ਜੁਗਲਬੰਦੀ ਵੀ ਦੇਖਣਯੋਗ ਰਹੀ।

ਇਨ੍ਹਾਂ 'ਤੇ ਸੋਨੇ 'ਤੇ ਸੁਹਾਗਾ ਹੋਇਆ ਸਲਮਾਨ ਖਾਨ ਦਾ ਰੋਮਾਂਟਿਕ ਗੀਤ 'ਜਗ ਘੂਮਿਆ'। ਉਨ੍ਹਾਂ ਨੇ ਆਪਣੀ ਫਿਲਮ 'ਸੁਲਤਾਨ' ਦਾ ਗੀਤ ਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। 'ਸੁਲਤਾਨ' ਦੇ ਇਸ ਹਿੱਟ ਗੀਤ ਤੋਂ ਬਾਅਦ ਵਾਰੀ ਆਈ ਸੁਲਤਾਨੀ ਅਖਾੜੇ ਦੀ, ਜਿਸ 'ਤ ਘਰ ਦੇ 2 ਮੈਂਬਰ ਕਰਨਵੀਰ ਬੋਹਰਾ ਅਤੇ ਦੀਪਕ ਠਾਕੁਰ ਦਾ ਇਕ-ਦੂਜੇ ਨਾਲ ਆਹਮੋ-ਸਾਹਮਣੇ ਹੋਇਆ।

ਬੀਤੇ ਐਪੀਸੋਡ 'ਚ 'ਬਿੱਗ ਬੌਸ' ਦੇ ਮੇਕਰਸ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਟਵਿਸਟ ਲਿਆਉਂਦੇ ਹੋਏ ਅਨੂਪ ਜਲੋਟਾ ਨੂੰ ਸੀਕ੍ਰੇਟ ਰੂਮ 'ਚ ਭੇਜ ਦਿੱਤਾ। ਐਲੀਮਿਨੇਸ਼ਨ ਦੇ ਐਲਾਨ ਦੌਰਾਨ ਪਿਛਲੇ ਹਫਤੇ ਵਾਂਗ ਇਸ ਵਾਰ ਵੀ ਸਲਮਾਨ ਖਾਨ ਨੇ ਕਿਹਾ ਕਿ ਦੋਹਾਂ 'ਚੋਂ ਕੋਈ ਇਕ ਮੁਕਾਬਲੇਬਾਜ਼ ਘਰ 'ਚ ਰਹਿ ਸਕਦਾ ਹੈ।

ਇਸ ਐਲਾਨ ਤੋਂ ਬਾਅਦ ਅਨੂਪ ਨੇ ਘਰੋਂ ਬਾਹਰ ਜਾਣ ਦਾ ਫੈਸਲਾ ਕੀਤਾ। ਸੀਕ੍ਰੇਟ ਰੂਮ 'ਚ ਜਾਂਦੇ ਹੀ ਅਨੂਪ ਜਲੋਟਾ ਨੂੰ ਇਕ ਤੋਂ ਬਾਅਦ ਇਕ ਵੱਡੇ ਝਟਕੇ ਲੱਗਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਤਾਂ ਅਨੂਪ ਜਲੋਟਾ ਨੇ ਸੀਕ੍ਰੇਟ ਰੂਮ 'ਚ ਜਾ ਕੇ ਘਰਵਾਲਿਆਂ 'ਤੇ ਨਜ਼ਰ ਰੱਖਦੇ ਹੋਏ ਦਿਖਾਏ ਗਏ।

ਉਨ੍ਹਾਂ ਨੇ ਦੇਖਿਆ ਕਿ ਜਸਲੀਨ ਨੂੰ ਉਨ੍ਹਾਂ ਦੇ ਜਾਣ ਦਾ ਬਿਲਕੁੱਲ ਵੀ ਦੁੱਖ ਨਹੀਂ ਹੈ। ਇੰਨਾ ਹੀ ਨਹੀਂ ਜਸਲੀਨ ਨੇ ਅਨੂਪ ਦੇ ਜਾਂਦੇ ਹੀ ਸ਼ਿਵਾਸ਼ੀਸ਼ ਨਾਲ ਵੀ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ।

ਅਨੂਪ ਜਲੋਟਾ ਨੂੰ ਦੂਜਾ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਜਸਲੀਨ ਨੇ ਰੋਮਿਲ ਨੂੰ ਨੂੰ ਕਿਹਾ ਕਿ ਮੈਂ ਸਿੰਗਲ ਹਾਂ।


Edited By

Chanda Verma

Chanda Verma is news editor at Jagbani

Read More