ਜਸਲੀਨ ਦੇ ਤੇਵਰ ਦੇਖ ਅਨੂਪ ਜਲੋਟਾ ਹੋਏ ਹੈਰਾਨ, ਕਰਨਵੀਰ ਨਾਲ ਭਿੜੀ ਸੁਰਭੀ ਰਾਣਾ

Tuesday, October 9, 2018 2:55 PM
ਜਸਲੀਨ ਦੇ ਤੇਵਰ ਦੇਖ ਅਨੂਪ ਜਲੋਟਾ ਹੋਏ ਹੈਰਾਨ, ਕਰਨਵੀਰ ਨਾਲ ਭਿੜੀ ਸੁਰਭੀ ਰਾਣਾ

ਮੁੰਬਈ (ਬਿਊਰੋ)— 'ਬਿੱਗ ਬੌਸ' ਦੇ ਘਰ 'ਚ ਕਦੋਂ ਕੀ ਹੋ ਜਾਵੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ। ਇਸ ਵਾਰ ਦਾ ਸੀਜ਼ਨ ਲੋਕਾਂ ਨੂੰ ਐਂਟਰਟੇਨ ਕਰਨ 'ਚ ਬੁਰੀ ਤਰ੍ਹਾਂ ਅਸਫਲ ਸਿੱਧ ਹੋ ਰਿਹਾ ਹੈ। ਇਸ ਸ਼ੋਅ ਦੇ ਮੁਕਾਬਲੇਬਾਜ਼ ਨੂੰ ਲੈ ਕੇ ਦਰਸ਼ਕ ਹੁਣ ਵੀ ਕਾਫੀ ਕੰਫਿਊਜ਼ ਹੈ। ਆਪਣੀ ਚੰਗੀ ਇਮੇਜ ਬਣਾਈ ਰੱਖਣ ਲਈ ਜਿੱਥੇ ਸੈਲੀਬ੍ਰਿਟੀ ਮੁਕਾਬਲੇਬਾਜ਼ ਖੇਡ ਨੂੰ ਸਹੀ ਤਰੀਕੇ ਨਾਲ ਖੇਡਣ ਤੋਂ ਕਤਰਾ ਰਹੇ ਹਨ, ਉੱਥੇ ਕਾਮਨਰਜ਼ ਛੋਟੇ-ਛੋਟੇ ਮੁੱਦਿਆਂ ਨੂੰ ਵੀ ਇੰਨਾ ਵੱਡਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਸੀਜ਼ਨ ਕਾਫੀ ਬੋਰਿੰਗ ਲੱਗ ਰਿਹਾ ਹੈ।

ਜਾਣਕਾਰੀ ਮੁਤਾਬਕ ਬੀਤੇ ਐਪੀਸੋਡ 'ਚ ਧਮਾਕਾ ਦੇਖਣ ਨੂੰ ਮਿਲਿਆ। ਹੁਣ ਸੀਕ੍ਰੇਟ ਰੂਮ 'ਚ ਭੇਜੇ ਗਏ ਅਨੂਪ ਜਲੋਟਾ ਸ਼ਾਂਤੀ ਨਾਲ ਘਰ 'ਚ ਵਾਪਰ ਰਹੀਆਂ ਚੀਜ਼ਾਂ ਨੂੰ ਦੇਖ ਰਹੇ ਹਨ। ਇਹ ਸਭ ਦੇਖ ਕੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਦਰਅਸਲ ਸੀਕ੍ਰੇਟ ਰੂਮ ਤੋਂ ਅਨੂਪ ਜਲੋਟਾ, ਜਸਲੀਨ ਦੇ ਵਿਵਹਾਰ 'ਚ ਆਏ ਬਦਲਾਅ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ।

 
 
 
 
 
 
 
 
 
 
 
 
 
 

Kya yeh jail break khol dega gharwalon ke liye captaincy ka darwaaza? Janne ke liye dekhiye #BB12 aaj raat 9 baje! #BiggBoss12

A post shared by Colors TV (@colorstv) on Oct 8, 2018 at 1:35am PDT

ਦੱਸ ਦੇਈਏ ਕਿ ਬੀਤੇ ਐਪੀਸੋਡ 'ਚ ਜਸਲੀਨ ਨੇ ਰੋਮਿਲ ਨੂੰ ਕਿਹਾ ਕਿ ਹੁਣ ਉਹ ਸਿੰਗਲ ਹੋ ਚੁੱਕੀ ਹੈ। ਦੂਜੇ ਪਾਸੇ ਉਸ ਦੀਆਂ ਨਜ਼ਦੀਕੀਆਂ ਸ਼ਿਵਾਸ਼ੀਸ਼ ਨਾਲ ਵਧ ਰਹੀਆਂ ਹਨ। ਇਹ ਸਭ ਦੇਖ ਕੇ ਅਨੂਪ ਜਲੋਟਾ ਦਾ ਦਿਲ ਟੁੱਟ ਜਾਂਦੇ ਹਨ। ਉੱਥੇ ਦੂਜੇ ਪਾਸੇ ਬਿੱਗ ਬੌਸ ਘਰਵਾਲਿਆਂ ਨੂੰ ਨਵਾਂ ਟਾਸਕ ਦਿੰਦੇ ਹਨ।

ਇਸ ਟਾਸਕ ਨੂੰ ਦੇਣ ਦੇ ਨਾਲ-ਨਾਲ ਬਿੱਗ ਬੌਸ ਨੇ ਇਹ ਗੱਲ ਵੀ ਸਾਫ ਕਰ ਦਿੱਤੀ ਹੈ ਕਿ ਇਸ ਟਾਸਕ ਦਾ ਸਿੱਧਾ-ਸਿੱਧਾ ਅਸਰ ਅਗਲੀ ਕੈਪਟੈਂਸੀ 'ਤੇ ਪਵੇਗਾ। ਇਸ ਟਾਸਕ ਦੌਰਾਨ ਘਰਵਾਲਿਆਂ ਨੇ ਮਿਲ ਕੇ ਸੁਰਭੀ ਵਿਰੁੱਧ ਇਕ ਚਾਲ ਖੇਡੀ, ਜਿਸ ਕਾਰਨ ਸੁਰਭੀ-ਕਰਨਵੀਰ ਬੋਹਰਾ ਵਿਚਕਾਰ ਤਿੱਖੀ ਬਹਿਸ ਹੋ ਜਾਂਦੀ ਹੈ। ਇਸ ਟਾਸਕ ਦੇ ਸ਼ੁਰੂ ਹੁੰਦੇ ਹੀ ਸ਼੍ਰੀਸੰਥ ਨੇ ਆਪਣੀ ਸਟ੍ਰੈਟਜੀ ਬਣਾਈ, ਜਿਸ ਕਾਰਨ ਕੁਝ ਲੋਕ ਉਨ੍ਹਾਂ ਨਾਲ ਨਾਰਾਜ਼ ਹੋ ਗਏ।


Edited By

Chanda Verma

Chanda Verma is news editor at Jagbani

Read More