ਸੁਰਭੀ ਦੇ ਗੁੱਸੇ ਨੇ ਘਰ ''ਚ ਤੋੜੀਆਂ ਸਾਰੀਆਂ ਹੱਦਾਂ, ''ਬਿੱਗ ਬੌਸ'' ਦਾ ਫਰਮਾਨ ਹੋਵੇਗਾ ਬੇਹੱਦ ਦਿਲਚਸਪ

Wednesday, October 10, 2018 2:02 PM
ਸੁਰਭੀ ਦੇ ਗੁੱਸੇ ਨੇ ਘਰ ''ਚ ਤੋੜੀਆਂ ਸਾਰੀਆਂ ਹੱਦਾਂ, ''ਬਿੱਗ ਬੌਸ'' ਦਾ ਫਰਮਾਨ ਹੋਵੇਗਾ ਬੇਹੱਦ ਦਿਲਚਸਪ

ਮੁੰਬਈ (ਬਿਊਰੋ)— 'ਬਿੱਗ ਬੌਸ 12' ਨੂੰ ਸ਼ੁਰੂ ਹੋਏ ਅਗਲੇ ਹਫਤੇ ਇਕ ਮਹੀਨਾ ਹੋ ਜਾਵੇਗਾ। 'ਬਿੱਗ ਬੌਸ 12' 'ਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ, ਜਿਸ ਦਿਨ ਘਰ 'ਚ ਬਵਾਲ ਨਾ ਹੋਇਆ ਹੋਵੇ। ਬੀਤੇ ਐਪੀਸੋਡ 'ਚ ਵੀ ਮੁਕਾਬਲੇਬਾਜ਼ ਘਰ 'ਚ ਹੜਕੰਪ ਮਚਾਉਂਦੇ ਦਿਖਾÎਈ ਦਿੱਤੇ। ਦਰਅਸਲ ਹਾਲ ਹੀ 'ਚ ਬਿੱਗ ਬੌਸ ਨੇ ਮੁਕਾਬਲੇਬਾਜ਼ਾਂ ਨੂੰ ਨਵਾਂ ਟਾਸਕ ਦਿੱਤਾ ਹੈ, ਜਿਸ 'ਚ ਕੁਝ ਮੁਕਾਬਲੇਬਾਜ਼ ਸਿਪਾਹੀ ਦੀ ਭੂਮਿਕਾ 'ਚ ਹਨ ਤਾਂ ਕੁਝ ਲੋਕ ਚੋਰ ਦੀ ਭੂਮਿਕਾ 'ਚ।

ਇਸ ਦੌਰਾਨ ਮੁਕਾਬਲੇਬਾਜ਼ਾਂ ਵਿਚਕਾਰ ਕਾਫੀ ਲੜ੍ਹਾਈਆਂ ਵੀ ਹੋਈਆਂ। ਬੀਤੇ ਐਪੀਸੋਡ 'ਚ ਇਸ ਟਾਸਕ 'ਚ ਹੋ ਰਹੀ ਹਲਚਲ ਨੂੰ ਦਿਖਾਇਆ ਗਿਆ ਉੱਥੇ ਦੂਜੇ ਪਾਸੇ ਸੀਕ੍ਰੇਟ ਰੂਮ 'ਚ ਬੈਠੇ ਅਨੂਪ ਜਲੋਟਾ ਨੇ ਘਰ 'ਚ ਹੋ ਰਹੀ ਹਰ ਐਕਟੀਵਿਟੀ 'ਤੇ ਨਜ਼ਰ ਰੱਖੀ ਹੋਈ ਹੈ। ਬੀਤੇ ਐਪੀਸੋਡ 'ਚ ਸਾਰੇ ਘਰਵਾਲੇ ਸੁਰਭੀ ਦੇ ਵਿਰੁੱਧ ਹੋ ਗਏ।

ਦਰਅਸਲ ਚੋਰ-ਸਿਪਾਹੀ ਵਾਲੇ ਟਾਸਕ ਦੌਰਾਨ ਸੁਰਭੀ ਕਾਫੀ ਗੁੱਸੇ 'ਚ ਆ ਗਈ ਅਤੇ ਟਾਸਕ ਜਿੱਤਣ ਕਾਰਨ ਉਹ ਸ੍ਰਿਸ਼ਟੀ ਦੇ ਵਾਲ ਤੱਕ ਖਿੱਚ ਦਿੰਦੀ ਹੈ। ਸੁਰਭੀ ਨੂੰ ਇਸ ਰੂਪ 'ਚ ਦੇਖ ਕੇ ਸਾਰੇ ਘਰਵਾਲੇ ਕਾਫੀ ਨਾਰਾਜ਼ ਹੋ ਜਾਣਗੇ। ਉੱਥੇ ਦੂਜੇ ਪਾਸੇ ਸੁਰਭੀ ਦੀ ਕਰਨਵੀਰ ਬੋਹਰਾ ਨਾਲ ਤਿੱਖੀ ਬਹਿਸ ਹੋ ਗਈ ਤੇ ਉਸ ਨੇ ਪੂਰੇ ਘਰ ਨੂੰ ਸਿਰ 'ਤੇ ਚੁੱਕ ਲਿਆ।

ਸੁਰਭੀ, ਰੋਮਿਲ ਅਤੇ ਦੀਪਕ ਨੂੰ ਕਹਿੰਦੀ ਹੈ ਕਿ ਨੇਹਾ ਸਹੀ ਤਰੀਕੇ ਨਾਲ ਗੇਮ ਨਹੀਂ ਖੇਡ ਰਹੀ। ਇਸ ਦਾ ਜਵਾਬ ਦਿੰਦੇ ਹੋਏ ਰੋਮਿਲ-ਦੀਪਕ ਸੁਰਭੀ ਨੂੰ ਕਹਿਣਗੇ ਕਿ ਨੇਹਾ ਬਹੁਤ ਸਹੀ ਤਰੀਕੇ ਨਾਲ ਗੇਮ ਖੇਡ ਰਹੀ ਹੈ ਅਤੇ ਤੁਸੀਂ ਵਿਅਕਤੀ ਨੂੰ ਸਹੀ ਤਰੀਕੇ ਨਾਲ ਪਛਾਣ ਨਹੀਂ ਪਾਉਂਦੇ ਹੋ। ਇਕ ਵਾਰ ਫਿਰ ਘਰ 'ਚ ਚੰਗੇ ਦੋਸਤ ਦੀਪਕ ਤੇ ਸੌਰਭ ਵਿਚਕਾਰ 'ਮਾਂ ਦੀ ਕਸਮ' ਨੂੰ ਲੈ ਕੇ ਕਾਫੀ ਲੜ੍ਹਾਈ ਹੋ ਜਾਂਦੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜਿਵੇਂ ਸੁਰਭੀ ਘਰ 'ਚ ਭੜਕੀ ਹੈ, ਉਸ ਤੋਂ ਬਾਅਦ ਕੀ 'ਬਿੱਗ ਬੌਸ' ਉਸ ਦੇ ਵਿਰੁੱਧ ਕੋਈ ਐਕਸ਼ਨ ਲੈਣਗੇ ਜਾਂ ਨਹੀਂ?


Edited By

Chanda Verma

Chanda Verma is news editor at Jagbani

Read More