ਜ਼ੋਰਦਾਰ ਹੰਗਾਮੇ ਤੋਂ ਬਾਅਦ ''ਵੁਲਫ ਪੈਕ'' ਨੇ ਜਿੱਤਿਆ ਲਗਜ਼ਰੀ ਬਜਟ ਟਾਸਕ

Thursday, November 1, 2018 3:09 PM
ਜ਼ੋਰਦਾਰ ਹੰਗਾਮੇ ਤੋਂ ਬਾਅਦ ''ਵੁਲਫ ਪੈਕ'' ਨੇ ਜਿੱਤਿਆ ਲਗਜ਼ਰੀ ਬਜਟ ਟਾਸਕ

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਇਸ ਹਫਤੇ ਲਗਜ਼ਰੀ ਟਾਸਕ ਦੌਰਾਨ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ। ਇੰਨਾ ਹੀ ਨਹੀਂ ਇਸ ਵਾਰ ਤਾਂ ਮੁਕਾਬਲੇਬਾਜ਼ ਦੀਆਂ ਹਰਕਤਾਂ ਅਜਿਹੀਆਂ ਰਹੀਆਂ ਕਿ ਬਿੱਗ ਬੌਸ ਦੇ ਘਰ 'ਚ ਮਹਿਮਾਨ ਬਣ ਕੇ ਆਏ ਵਿਕਾਸ ਗੁਪਤਾ ਅਤੇ ਸ਼ਿਲਪਾ ਸ਼ਿੰਦੇ ਵੀ ਉਨ੍ਹਾਂ ਤੋਂ ਨਹੀਂ ਬਚ ਸਕੇ। ਲਗਜ਼ਰੀ ਬਜਟ ਟਾਸਕ ਦੌਰਾਨ ਸ਼੍ਰੀਸੰਥ ਆਪਣੀ ਟੀਮ ਦਾ ਸਾਥ ਨਹੀਂ ਦੇ ਰਹੇ ਸਨ। ਵਿਕਾਸ ਗੁਪਤਾ ਨੂੰ ਸ਼੍ਰੀਸੰਥ ਦਾ ਇਹ ਵਿਵਹਾਰ ਪਸੰਦ ਨਹੀਂ ਆਇਆ। ਗੁਪਤਾ ਪਰਿਵਾਰ ਦੇ ਮੈਂਬਰ ਵੀ ਵਾਰ-ਵਾਰ ਸ਼੍ਰੀਸੰਥ ਅੱਗੇ ਟੀਮ ਦਾ ਸਾਥ ਦੇਣ ਲਈ ਅਪੀਲ ਕਰਦੇ ਰਹੇ ਸਨ। ਇਸ ਕਾਰਨ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ 'ਤੇ ਭੜਕਦੇ ਹੋਏ ਸ਼੍ਰੀਸੰਥ ਸ਼ਿੰਦੇ ਪਰਿਵਾਰ ਦਾ ਹਿੱਸਾ ਬਣ ਗਏ। ਇਸ ਤੋਂ ਬਾਅਦ ਵਿਕਾਸ ਗੁਪਤਾ, ਦੀਪਿਕਾ ਨਾਲ ਸ਼੍ਰੀਸੰਥ ਬਾਰੇ ਗੱਲ ਕਰਦੇ ਹਨ। ਸ਼੍ਰੀਸੰਥ ਨੂੰ ਵਿਕਾਸ ਗੁਪਤਾ ਦਾ ਇਸ ਤਰ੍ਹਾਂ ਗੱਲ ਕਰਨਾ ਪਸੰਦ ਨਹੀਂ ਆਉਂਦਾ, ਜਿਸ ਕਾਰਨ ਉਹ ਭੜਕ ਜਾਂਦੇ ਹਨ। ਇਸ ਤੋਂ ਬਾਅਦ ਵਿਕਾਸ ਗੁਪਤਾ ਨੇ ਸ਼੍ਰੀਸੰਥ ਨੂੰ ਕਿਹਾ ਕਿ ਤੁਸੀਂ ਮੇਰੇ ਮੂੰਹ ਨਾ ਲੱਗੋ। 'ਬਿੱਗ ਬੌਸ' ਨੇ ਲਗਜ਼ਰੀ ਬਜਟ ਟਾਸਕ 'ਚ ਵਿਕਾਸ ਗੁਪਤਾ ਦੀ ਟੀਮ ਨੂੰ ਜੇਤੂ ਐਲਾਨ ਕੀਤਾ ਗਿਆ।

ਇਸ ਤੋਂ ਬਾਅਦ 'ਬਿੱਗ ਬੌਸ' ਨੇ ਕਿਹਾ ਕਿ ਵਿਕਾਸ ਗੁਪਤਾ ਅਤੇ ਸ਼ਿਲਪਾ ਸ਼ਿੰਦੇ ਦੇ ਘਰ 'ਚ ਰਹਿਣ ਦੀ ਮਿਆਦ ਹੁਣ ਖਤਮ ਹੁੰਦੀ ਹੈ ਅਤੇ ਉਨ੍ਹਾਂ ਨੂੰ ਘਰੋਂ ਜਾਣਾ ਪਵੇਗਾ। ਟਾਸਕ ਤੋਂ ਬਾਅਦ ਕਰਨਵੀਰ ਮੁਤਾਬਕ ਸ਼੍ਰੀਸੰਥ ਨੂੰ ਉਨ੍ਹਾਂ ਦੀ ਵਜ੍ਹਾ ਕਰਕੇ ਨਹੀਂ ਬਲਕਿ ਲੜਕੀਆਂ ਕਾਰਨ ਸੱਟ ਲੱਗੀ ਹੈ। ਸ਼੍ਰੀਸੰਥ ਨੇ ਵਿਕਾਸ ਗੁਪਤਾ ਨੂੰ ਵੀ ਦੋਸ਼ੀ ਠਹਿਰਾਇਆ। ਹਾਲਾਂਕਿ ਰੋਮਿਲ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਸ਼੍ਰੀਸੰਥ ਆਪਣੀਆਂ ਗੱਲਾਂ ਜਾਰੀ ਰੱਖਦੇ ਹਨ ਅਤੇ ਕਰਨਵੀਰ ਨੂੰ ਧਮਕੀ ਦਿੰਦੇ ਨਜ਼ਰ ਆਉਂਦੇ ਹਨ। ਇਸ ਵਾਰ ਦੀਪਿਕਾ ਕੱਕੜ, ਕਰਨਵੀਰ ਦੇ ਸਮਰਥਨ 'ਚ ਆਉਂਦੀ ਹੈ ਅਤੇ ਸ਼੍ਰੀਸੰਥ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਬਾਅਦ ਸ਼੍ਰੀਸੰਥ ਨੇ ਦੀਪਿਕਾ ਨੂੰ ਝੂਠਾ ਕਹਿੰਦੇ ਹੋਏ ਉਨ੍ਹਾਂ ਨਾਲ ਵੀ ਦੁਸ਼ਮਣੀ ਕਰ ਲਈ। ਲਗਜ਼ਰੀ ਬਜਟ ਟਾਸਕ ਤੋਂ ਬਾਅਦ ਹੁਣ ਬਿੱਗ ਬੌਸ ਦੇ ਘਰ 'ਚ ਇਸ ਹਫਤੇ ਦੀ ਕੈਪਟੈਂਸੀ ਟਾਸਕ ਦੇਖਣ ਨੂੰ ਮਿਲੇਗੀ। ਵੁਲਫ ਪੈਕ, ਹੈਪੀ ਕਲੱਪ ਨੂੰ ਹਰਾ ਕੇ ਲਗਜ਼ਰੀ ਬਜਟ ਟਾਸਕ ਜਿੱਤਣ 'ਚ ਸਫਲ ਹੋਏ ਹਨ, ਇਸ ਲਈ ਵੁਲਫ ਕਲੱਬ ਦੇ ਮੈਂਬਰ ਹੀ ਕੈਪਟੈਂਸੀ ਦੇ ਦਾਅਵੇਦਾਰ ਹੋਣਗੇ।


Edited By

Chanda Verma

Chanda Verma is news editor at Jagbani

Read More