BB12 ''ਚ ਸਪਨਾ ਚੌਧਰੀ ਨੇ ਆਪਣੇ ਠੁਮਕਿਆਂ ਨਾਲ ਨਚਾਏ ਮੁਕਾਬਲੇਬਾਜ਼, ਖੁੱਲ੍ਹੇ ਰਹਿ ਗਏ ਮੂੰਹ

11/2/2018 1:21:32 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੇ ਘਰ 'ਚ ਉਂਝ ਤਾਂ ਕਈ ਮਹਿਮਾਨ ਆਉਂਦੇ ਰਹਿੰਦੇ ਹਨ ਪਰ ਕੁਝ ਮਹਿਮਾਨ ਅਜਿਹੇ ਆਉਂਦੇ ਹਨ, ਜੋ ਪੂਰੇ ਘਰ ਦਾ ਮਾਹੌਲ ਹੀ ਬਦਲ ਕਰ ਕੇ ਰੱਖ ਦਿੰਦੇ ਹਨ। ਇਕ ਅਜਿਹੀ ਹੀ ਪਾਜ਼ੀਟਵ ਐਨਰਜੀ ਨਾਲ ਘਰ 'ਚ ਦਾਖਲ ਹੋਈ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਸਪਨਾ ਚੌਧਰੀ। ਸਪਨਾ ਭੋਜਪੁਰੀ, ਪੰਜਾਬੀ, ਹਰਿਆਣਵੀ ਤੋਂ ਬਾਅਦ ਹੁਣ ਬਾਲੀਵੁੱਡ 'ਚ ਵੀ ਕਮਾਲ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਹਰਿਆਣਵੀ ਗਰਲ ਦਾ ਡਾਂਸਿੰਗ ਸਟਾਈਲ ਦੇਖ ਕੇ ਕਿਸੇ ਦਾ ਵੀ ਮੂੰਹ ਖੁੱਲਾ ਰਹਿ ਜਾਂਦਾ ਹੈ। ਅਜਿਹਾ ਹੀ ਕੁਝ ਬੀਤੇ ਐਪੀਸੋਡ 'ਚ ਮੁਕਾਬਲੇਬਾਜ਼ਾਂ ਨਾਲ ਹੋਇਆ। ਦੀਵਾਲੀ ਮੌਕੇ ਪਹਿਲੇ ਸੀਜ਼ਨ ਦੀ ਜੇਤੂ ਸ਼ਿਲਪਾ ਸ਼ਿੰਦੇ ਅਤੇ ਮਾਸਟਰ ਮਾਈਂਡ ਵਿਕਾਸ ਗੁਪਤਾ ਨੇ ਘਰ ਦੇ ਮੈਂਬਰਾਂ ਵਿਚਕਾਰ ਪਹੁੰਚ ਕੇ ਟਾਸਕ 'ਚ ਹਿੱਸਾ ਲਿਆ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਹੁਣ ਇਨ੍ਹਾਂ ਤੋਂ ਬਾਅਦ ਸਪਨਾ ਚੌਧਰੀ ਨੇ 'ਬਿੱਗ ਬੌਸ' ਦੇ ਘਰ 'ਚ ਐਂਟਰੀ ਲੈ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਇਸ ਮੌਕੇ 'ਤੇ ਸਪਨਾ ਨੇ ਬੇਹੱਦ ਖੂਬਸੂਰਤ ਡਾਂਸ ਵੀ ਘਰ ਵਾਲਿਆਂ ਦੇ ਸਾਹਮਣੇ ਪੇਸ਼ ਕੀਤਾ, ਜਿਸ ਨੂੰ ਦੇਖ ਕੇ ਰੋਮਿਲ ਚੌਧਰੀ ਅਤੇ ਦੀਪਕ ਠਾਕੁਰ ਦੀਆਂ ਅੱਖਾਂ ਅਤੇ ਮੂੰਹ ਖੁੱਲ੍ਹਾ ਰਹਿ ਗਿਆ। ਦੱਸ ਦੇਈਏ ਕਿ ਸਪਨਾ ਚੌਧਰੀ ਨੇ ਆਪਣੇ ਸਭ ਤੋਂ ਮਸ਼ਹੂਰ ਗੀਤ 'ਤੇਰੀ ਆਂਖਿਆ ਕਾ ਯੋ ਕਾਜਲ' ਗੀਤ 'ਤੇ ਡਾਂਸ ਕੀਤਾ। ਇਸ ਗੀਤ ਨੂੰ ਸੁਣਦੇ ਹੀ 'ਬਿੱਗ ਬੌਸ' 'ਚ ਮੌਜੂਦ ਘਰ ਦੇ ਮੈਂਬਰ ਕ੍ਰੇਜ਼ੀ ਹੋ ਜਾਂਦੇ ਹਨ ਅਤੇ ਜਦੋਂ ਉਹ ਉਨ੍ਹਾਂ ਨੇ ਐਕਟੀਵਿਟੀ ਏਰੀਏ 'ਚ ਦੇਖਦੇ ਹਨ ਤਾਂ ਸਾਰੇ ਮੁਕਾਬਲੇਬਾਜ਼ ਖੁਸ਼ੀ ਨਾਲ ਨੱਚਣਾ ਸ਼ੁਰੂ ਕਰ ਦਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News