ਕੈਪਟਨ ਬਣਦੇ ਹੀ ਸ਼੍ਰੀਸੰਥ ਨੇ ਦਿਖਾਏ ਤੇਵਰ, ਰੋਹਿਤ-ਸ੍ਰਿਸ਼ਟੀ ਨੇ ਇੰਜੁਆਏ ਕੀਤੀ ਰੋਮਾਂਟਿਕ ਡੇਟ

Saturday, November 3, 2018 12:44 PM
ਕੈਪਟਨ ਬਣਦੇ ਹੀ ਸ਼੍ਰੀਸੰਥ ਨੇ ਦਿਖਾਏ ਤੇਵਰ, ਰੋਹਿਤ-ਸ੍ਰਿਸ਼ਟੀ ਨੇ ਇੰਜੁਆਏ ਕੀਤੀ ਰੋਮਾਂਟਿਕ ਡੇਟ

ਮੁੰਬਈ (ਬਿਊਰੋ)— ਕਲਰਸ ਦੇ ਮਸ਼ਹੂਰ ਸ਼ੋਅ 'ਬਿੱਗ ਬੌਸ 12' 'ਚ ਜਿੱਥੇ ਇਕ ਪਾਸੇ ਇਸ ਹਫਤੇ ਕਾਲ-ਕੋਠਰੀ ਦੀ ਸਜ਼ਾ ਦੇ ਪਾਤਰ ਮੈਂਬਰ ਨੂੰ ਚੁਣਿਆ ਗਿਆ। ਘਰ ਦੇ ਨਵੇਂ ਕੈਪਟਨ ਸ਼੍ਰੀਸੰਥ ਨੇ ਕਰਨਵੀਰ ਦਾ ਨਾਂ ਲਿਆ। ਇਸ ਤੋਂ ਬਾਅਦ ਦੀਪਿਕਾ , ਕਰਨਵੀਰ ਨੂੰ ਸਪੋਰਟ ਕਰਦੇ ਹੋਏ ਸ਼੍ਰੀਸੰਥ ਨਾਲ ਲੜ੍ਹਾਈ ਕਰਦੀ ਹੋਈ ਨਜ਼ਰ ਆਈ। ਉੱਥੇ ਕਰਨਵੀਰ ਤੋਂ ਇਲਾਵਾ ਰੋਹਿਤ ਸੁਚਾਂਤੀ ਅਤੇ ਮੇਘਾ ਦਾੜੇ ਨੂੰ ਵੀ ਇਸ ਹਫਤੇ 'ਬਿੱਗ ਬੌਸ' 'ਚ ਕਾਲ-ਕੋਠਰੀ ਦੇ ਸਜ਼ਾ ਲਈ ਭੇਜਿਆ ਗਿਆ।

ਦੱਸ ਦੇਈਏ ਕਿ ਸ਼ੋਅ ਨੂੰ ਹੋਰ ਦਿਲਚਸਪ ਬਣਾਉਂਦੇ ਹੋਏ ਬਿੱਗ ਬੌਸ ਨੇ ਘਰਵਾਲਿਆਂ ਨੂੰ ਇਕ ਟਾਸਕ ਦਿੱਤਾ, ਜਿਸ 'ਚ ਘਰ ਦੀਆਂ ਤਿੰਨ ਖੂਬਸੂਰਤ ਹਸੀਨਾਵਾਂ ਜਸਲੀਨ ਮਥਾਰੂ, ਸ੍ਰਿਸ਼ਟੀ ਅਤੇ ਸੋਮੀ ਨੇ ਰੋਹਿਤ ਸੁਚਾਂਤੀ ਨੂੰ ਪ੍ਰਭਾਵਿਤ ਕਰਨਾ ਸੀ। ਇਸ ਟਾਸਕ ਦੇ ਤਹਿਤ ਇਹ ਮਹਿਲਾਵਾਂ ਚੰਗੀ ਤਰ੍ਹਾਂ ਤਿਆਰ ਹੋਈਆਂ ਤੇ ਰੋਹਿਤ ਸਾਹਮਣੇ ਜਾ ਕੇ ਆਪਣੇ ਆਪ ਨੂੰ ਸਿੱਧ ਕੀਤਾ।

ਜਸਲੀਨ, ਸੋਮੀ ਤੇ ਸ੍ਰਿਸ਼ਟੀ ਨੇ ਆਪਣੀਆਂ ਗੱਲਾਂ ਤੇ ਖੂਬਸੂਰਤੀ ਨਾਲ ਰੋਹਿਤ ਨੂੰ ਖੁਸ਼ ਕਰਨਾ ਸੀ। ਆਖਿਰ 'ਚ ਸ੍ਰਿਸ਼ਟੀ ਰੋਡ ਦੀ ਜਿੱਤ ਹੁੰਦੀ ਹੈ, ਜੋ ਰੋਹਿਤ ਨੂੰ ਇਨਰ ਬਿਊਟੀ ਦੀ ਅਹਿਮੀਅਤ ਸਮਝਾਉਂਦੀ ਹੈ। ਇਸ ਤੋਂ ਬਾਅਦ ਉਹ ਇਹ ਟਾਸਕ ਜਿੱਤ ਜਾਂਦੀ ਹੈ ਅਤੇ ਉਨ੍ਹਾਂ ਨੂੰ ਰੋਹਿਤ ਨਾਲ ਇਕ ਰੋਮਾਂਟਿਕ ਡਾਂਸ ਕਰਨ ਨੂੰ ਮਿਲਦਾ ਹੈ।

 


Edited By

Chanda Verma

Chanda Verma is news editor at Jagbani

Read More