'ਬਿੱਗ ਬੌਸ' ਦੇ ਘਰ ਹਿਨਾ ਦੀ ਅਦਾਲਤ, ਭਾਰਤੀ ਨੇ ਸਲਮਾਨ ਲਈ ਰੱਖਿਆ ਕਰਵਾਚੌਥ

Sunday, November 4, 2018 2:22 PM

ਮੁੰਬਈ(ਬਿਊਰੋ)— ਦੀਵਾਲੀ ਦਾ ਤਿਉਹਾਰ ਆਉਣ 'ਚ ਸਿਰਫ ਕੁਝ ਦਿਨ ਹੀ ਬਾਕੀ ਰਹਿ ਗਏ ਹਨ ਅਤੇ 'ਬਿੱਗ ਬੌਸ 12' ਦੇ ਘਰ 'ਚ ਵੀ ਇਸ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਵੀਕੈਂਡ ਦੇ ਵਾਰ 'ਚ ਸ਼ੋਅ ਮੇਕਰਸ ਰੋਜ਼ਾਨਾ ਨਵੇਂ-ਨਵੇਂ ਕਲਾਕਾਰਾਂ ਨੂੰ ਸ਼ੋਅ 'ਚ ਭੇਜ ਰਹੇ ਹਨ।

PunjabKesari

ਬੀਤੀ ਰਾਤ ਪਿਛਲੇ ਸੀਜ਼ਨ ਦੀ ਫਰਸਟ ਰਨਰਅੱਪ ਹਿਨਾ ਖਾਨ, ਗਾਇਕ ਆਦਿਤਿਆ ਨਾਰਾਇਣ ਤੇ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨਜ਼ਰ ਆਈ।

PunjabKesari

ਹਿਨਾ ਖਾਨ ਨੇ ਆਪਣੀ ਅਦਾਲਤ ਲਾਈ ਤਾਂ ਉਥੇ ਆਦਿਤਿਆ ਨੇ ਗੀਤ ਗਾਏ ਅਤੇ ਭਾਰਤੀ ਨੇ ਸਲਮਾਨ ਸਈ ਕਰਵਾਚੌਥ ਦਾ ਵਰਤ ਵੀ ਰੱਖਿਆ।

PunjabKesari

ਹਿਨਾ ਨੇ ਘਰਵਾਲਿਆਂ 'ਤੇ ਲੱਗੇ ਦੋਸ਼ਾਂ ਨੂੰ ਲੈ ਕੇ ਇਕ ਅਦਾਲਤ ਲਾਈ ਤੇ ਵਾਰ-ਵਾਰ ਸਾਰੇ ਮੁਕਾਬਲੇਬਾਜ਼ ਦੇ ਦੋਸ਼ਾਂ ਨਾਲ ਰੂ-ਬ-ਰੂ ਕਰਵਾਉਂਦੀ ਹੈ।

PunjabKesari

ਉਸ ਨੇ ਕਰਨਵੀਰ ਵੋਹਰਾ 'ਤੇ ਦੋਸ਼ ਲਾਇਆ ਕਿ ਉਹ ਘਰ 'ਚ ਮਨੋਰੰਜਨ ਦੇ ਮਾਮਲੇ 'ਚ ਜ਼ੀਰੋ ਹੈ, ਜਸਲੀਨ 'ਤੇ ਅਨੂਪ ਨਾਲ ਝੂਠੇ ਰਿਸ਼ਤੇ ਦਾ ਦੋਸ਼ ਲਾਇਆ ਤੇ ਉਥੇ ਹੀ ਦੀਪਿਕਾ 'ਤੇ ਦੋਸ਼ ਲਾਇਆ ਕਿ ਉਹ ਘਰ 'ਚ ਸਿਰਫ ਸ਼੍ਰੀਸੰਤ ਨੂੰ ਹੀ ਟਾਰਗੇਟ ਕਰਦੀ ਹੈ।

PunjabKesari

ਇਸ ਤੋਂ ਬਾਅਦ ਇਸ ਵੀਕੈਂਡ ਦਾ ਵਾਰ 'ਚ ਮਸ਼ਹੂਰ ਗਾਇਕ ਓਦਿਤ ਨਾਰਾਇਣ ਦੇ ਬੇਟੇ ਆਦਿਤਿਆ ਨਾਰਾਇਣ ਵੀ ਦਿਸੇ। ਉਸ ਨੇ ਸ਼ੋਅ 'ਚ ਕਈ ਗੀਤ ਗਾਏ।

PunjabKesari

ਇਸ ਦੌਰਾਨ ਸਲਮਾਨ ਨੇ ਘਰਵਾਲਿਆਂ ਲਈ ਇਕ ਖੇਡ ਵੀ ਰੱਖੀ, ਜਿਸ 'ਚ ਇਹ ਪਤਾ ਕਰਨਾ ਸੀ ਕਿ ਆਦਿਤਿਆ ਨਾਰਾਇਣ, ਜੋ ਗੀਤ ਗਾਉਣਗੇ ਉਹ ਕਿਹੜੇ ਮੁਕਾਬਲੇਬਾਜ਼ 'ਤੇ ਫਿੱਟ ਬੈਠਦਾ ਹੈ।

 

ਆਖਿਰ 'ਚ ਸ਼ੋਅ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਇਕ ਵਾਰ ਫਿਰ ਨਜ਼ਰ ਆਉਂਦੀ ਹੈ। 

 


About The Author

sunita

sunita is content editor at Punjab Kesari