ਨਾਮੀਨੇਸ਼ਨ ਪ੍ਰਕਿਰਿਆ ''ਚ ਆਇਆ ਵੱਡਾ ਟਵਿਸਟ, ਸ਼੍ਰੀਸੰਥ ਨੇ ਨਾਮੀਨੇਟ ਕੀਤਾ ''ਹੈਪੀ ਕਲੱਬ''

Tuesday, November 6, 2018 12:24 PM
ਨਾਮੀਨੇਸ਼ਨ ਪ੍ਰਕਿਰਿਆ ''ਚ ਆਇਆ ਵੱਡਾ ਟਵਿਸਟ, ਸ਼੍ਰੀਸੰਥ ਨੇ ਨਾਮੀਨੇਟ ਕੀਤਾ ''ਹੈਪੀ ਕਲੱਬ''

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਬੀਤੇ ਦਿਨ ਨਾਮੀਨੇਸ਼ਨ ਪ੍ਰਕਿਰਿਆ ਹੋਈ। ਦੀਵਾਲੀ ਵੀਕ 'ਚ ਹੈਰਾਨ ਕਰਨ ਵਾਲੇ ਇਵਿਕਸ਼ਨ ਤੋਂ ਬਾਅਦ ਬੀਤੇ ਐਪੀਸੋਡ 'ਚ ਵੱਡਾ ਟਵਿਸਟ ਦੇਖਣ ਨੂੰ ਮਿਲਿਆ। ਇਸ ਟਵਿਸਟ ਮੁਤਾਬਕ ਬੀਤੀ ਨਾਮੀਨੇਸ਼ਨ ਪ੍ਰਕਿਰਿਆ ਦੌਰਾਨ ਸ਼੍ਰੀਸੰਥ ਨੂੰ ਬੇਹੱਦ ਹੀ ਖਾਸ ਪਾਵਰ ਦਿੱਤੀ ਗਈ ਪਰ ਸ਼੍ਰੀਸੰਥ ਦੇ ਪਾਵਰ ਇਸਤੇਮਾਲ ਕਰਨ ਤੋਂ ਬਾਅਦ ਘਰਵਾਲੇ ਵੀ ਨਾਮੀਨੇਸ਼ਨ ਪ੍ਰਕਿਰਿਆ 'ਚ ਅਹਿਮ ਭੂਮਿਕਾ ਨਿਭਾਉਂਦੇ ਦਿਖਾਈ ਦਿੱਤੇ। ਜਾਣਕਾਰੀ ਮੁਤਾਬਕ ਬੀਤੇ ਦਿਨ ਬਿੱਗ ਬੌਸ ਨੇ ਸ਼੍ਰੀਸੰਥ ਨੂੰ 7 ਮੁਕਾਬਲੇਬਾਜ਼ਾਂ ਨੂੰ ਘਰੋਂ ਨਾਮੀਨੇਟ ਕਰਨ ਦਾ ਅਧਿਕਾਰ ਦਿੱਤਾ, ਜਿਸ ਦਾ ਇਸਤੇਮਾਲ ਕਰਦੇ ਹੋਏ ਦੀਪਕ, ਸੋਮੀ, ਰੋਮਿਲ, ਸੁਰਭੀ, ਰੋਹਿਤ, ਜਸਲੀਨ ਅਤੇ ਕਰਨ ਨੂੰ ਬੇਘਰ ਹੋਣ ਲਈ ਨਾਮੀਨੇਟ ਕਰ ਦੇਣਗੇ। ਇਸ ਤੋਂ ਬਾਅਦ ਘਰਵਾਲਿਆਂ ਨੂੰ ਇਨ੍ਹਾਂ 'ਚੋਂ 3 ਮੁਕਾਬਲੇਬਾਜ਼ਾਂ ਨੂੰ ਬਚਾਉਣ ਦਾ ਅਧਿਕਾਰ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਘਰ 'ਚ ਨਾਮੀਨੇਸ਼ਨ ਟਾਸਕ ਲਈ ਇਕ ਮਟਕਾ ਰੱਖਿਆ ਜਾਵੇਗਾ। ਇਸ ਮਟਕੇ 'ਤੇ ਸ਼੍ਰੀਸੰਥ ਵਲੋਂ ਚੁਣ ਗਏ ਸਾਰੇ ਇਨ੍ਹਾਂ 7 ਮੁਕਾਬਲੇਬਾਜ਼ਾਂ ਦੇ ਸਟਿਕਰ ਲੱਗੇ ਹੋਣਗੇ। ਇਸ ਟਾਸਕ ਲਈ ਬਿੱਗ ਬੌਸ ਘਰਵਾਲਿਆਂ ਨੂੰ ਕਹਿਣਗੇ ਕਿ ਤੁਸੀਂ ਜਿਸ ਮੁਕਾਬਲੇਬਾਜ਼ ਨੂੰ ਨਾਮੀਨੇਟ ਕਰਨਾ ਚਾਹੁੰਦੇ ਹੋ ਮਟਕੇ ਤੋਂ ਉਸ ਦਾ ਸਟਿਕਰ ਹਟਾ ਦੇਣ। ਅਜਿਹੇ 'ਚ ਟਾਸਕ ਖਤਮ ਹੋਣ ਤੋਂ ਬਾਅਦ ਜਸਲੀਨ, ਰਹਿਤ ਅਤੇ ਕਰਨ ਦਾ ਸਟਿਕਰ ਮਟਕੇ ਤੋਂ ਹਟਾ ਦਿੱਤਾ ਜਾਵੇਗਾ, ਜਦਕਿ ਹੈਪੀ ਕਲੱਬ ਦੇ ਸਾਰੇ ਮੈਂਬਰਸ ਦੀਪਕ, ਸੋਮੀ, ਰੋਮਿਲ ਅਤੇ ਸੁਰਭੀ ਬੇਘਰ ਹੋਣ ਲਈ ਨਾਮੀਨੇਟ ਹੋਣਗੇ।

ਇਸ਼ ਤੋਂ ਪਹਿਲਾਂ ਵੀਕੈਂਡ ਕਾ ਵਾਰ ਐਪੀਸੋਡ 'ਚ ਘਰਵਾਲਿਆਂ ਨੇ ਆਪਸੀ ਸਹਿਮਤੀ ਨਾਲ ਉਰਵਸ਼ੀ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਬਿੱਗ ਬੌਸ ਦੇ ਘਰੋਂ ਬੇਘਰ ਹੋਣ ਤੋਂ ਬਾਅਦ ਉਰਵਸ਼ੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਦੀਪਕ ਨਾਲ ਰਿਸ਼ਤਾ ਸੁਧਾਰਨ ਲਈ ਕੋਈ ਪਹਿਲ ਨਹੀਂ ਕਰੇਗੀ। ਦੂਜੇ ਪਾਸੇ ਸ਼ਿਵਾਸ਼ੀਸ਼ ਨੇ ਵੀ ਬੀਤੇ ਐਪੀਸੋਡ 'ਚ ਕਾਫੀ ਡਰਾਮਾ ਕੀਤਾ। ਉਹ ਸ਼੍ਰੀਸੰਥ ਵਾਂਗ ਸ਼ੋਅ 'ਚੋਂ ਭੱਜਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ, ਜਿਸ ਕਾਰਨ ਘਰ 'ਚ ਹੜਕੰਪ ਮੱਚ ਗਿਆ।

 


About The Author

Chanda

Chanda is content editor at Punjab Kesari