ਸੁਰਭੀ ਨੇ ਜਸਲੀਨ-ਅਨੂਪ ਦੇ ਰਿਸ਼ਤੇ ''ਤੇ ਵਿੰਨ੍ਹਿਆ ਨਿਸ਼ਾਨਾ, ਮਚਿਆ ਹੰਗਾਮਾ

Wednesday, November 7, 2018 1:57 PM
ਸੁਰਭੀ ਨੇ ਜਸਲੀਨ-ਅਨੂਪ ਦੇ ਰਿਸ਼ਤੇ ''ਤੇ ਵਿੰਨ੍ਹਿਆ ਨਿਸ਼ਾਨਾ, ਮਚਿਆ ਹੰਗਾਮਾ

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੇ ਘਰ 'ਚ ਡਰਾਮਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਸ਼ੋਅ ਦੇ ਮੈਂਬਰ ਲਾਈਮਲਾਈਟ 'ਚ ਰਹਿਣ ਲਈ ਰੋਜ਼ਾਨਾ ਲੜ੍ਹਾਈਆਂ ਕਰਦੇ ਰਹਿੰਦੇ ਹਨ। ਬੀਤੇ ਐਪੀਸੋਡ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਦਰਅਸਲ ਬੀਤੇ ਐਪੀਸੋਡ 'ਚ ਸੁਰਭੀ ਰਾਣਾ, ਜਸਲੀਨ ਦੇ ਲੜਦੀ ਦਿਖਾਈ ਦਿੱਤੀ। ਇਸ ਦੌਰਾਨ ਉਨ੍ਹਾਂ ਦੋਹਾਂ ਨੇ ਘਰ 'ਚ ਖੂਬ ਹੰਗਾਮਾ ਮਚਾਇਆ। ਸੁਰਭੀ, ਅਨੂਪ ਜਲੋਟਾ ਦਾ ਨਾਂ ਲੈ ਕੇ ਜਸਲੀਨ 'ਤੇ ਨਿਸ਼ਾਨਾ ਵਿੰਨ੍ਹਦੀ ਹੋਈ ਨਜ਼ਰ ਆਈ। ਸੁਰਭੀ, ਅਨੂਪ ਜਲੋਟਾ ਵਲੋਂ ਜਸਲੀਨ ਵਿਰੁੱਧ ਦਿੱਤੇ ਬਿਆਨ ਨੂੰ ਸਾਹਮਣੇ ਲਿਆਉਂਦੇ ਹੋਏ ਕਹਿ ਰਹੀ ਹੈ ਕਿ ਅਨੂਪ-ਜਸਲੀਨ ਦਾ ਰਿਸ਼ਤਾ ਸਿਰਫ ਸ਼ੋਅ ਲਈ ਸੀ।

ਉਹ ਜਸਲੀਨ ਨੂੰ ਗੁੱਸਾ ਦਿਵਾਉਣ ਲਈ ਗੀਤ ਗਾਉਂਦੀ ਹੈ, ''ਮੈਂ ਕਾ ਕਰੂ ਰਾਮ ਮੁਝੇ ਬੁੱਢਾ ਮਿਲ ਗਯਾ', ਜਿਸ ਨੂੰ ਸੁਣ ਤੇ ਜਸਲੀਨ ਭੜਕ ਜਾਂਦੀ ਹੈ ਤੇ ਦੋਹਾਂ ਵਿਚਕਾਰ ਜ਼ੁਬਾਨੀ ਜੰਗ ਹੁੰਦੀ ਹੈ। ਦੱਸ ਦੇਈਏ ਕਿ ਕੁਝ ਦਿਨਾਂ ਪਹਿਲਾਂ ਬਿੱਗ ਬੌਸ ਦੇ ਘਰ ਹਿਨਾ ਖਾਨ ਦੀ ਐਂਟਰੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਅਨੂਪ ਜਲੋਟਾ ਨੇ ਜਸਲੀਨ ਨਾਲ ਆਪਣੇ ਰਿਸ਼ਤੇ ਨੂੰ ਝੂਠਾ ਦੱਸ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਸਲੀਨ ਨਾਲ ਉਨ੍ਹਾਂ ਦਾ ਰਿਸ਼ਤਾ ਸਿਰਫ ਸ਼ੋਅ ਲਈ ਸੀ।


About The Author

Chanda

Chanda is content editor at Punjab Kesari