ਵੀਡੀਓ : ਕੈਪਟੈਂਸੀ ਟਾਸਕ ਲਈ ਦੀਪਿਕਾ ਨੇ ਦੁਸ਼ਮਣਾਂ ਨਾਲ ਮਿਲਾਇਆ ਹੱਥ, ਸ਼੍ਰੀਸੰਥ ਨੇ ਕੱਟਿਆ ਕੇਕ

Thursday, November 8, 2018 12:37 PM
ਵੀਡੀਓ : ਕੈਪਟੈਂਸੀ ਟਾਸਕ ਲਈ ਦੀਪਿਕਾ ਨੇ ਦੁਸ਼ਮਣਾਂ ਨਾਲ ਮਿਲਾਇਆ ਹੱਥ, ਸ਼੍ਰੀਸੰਥ ਨੇ ਕੱਟਿਆ ਕੇਕ

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੇ ਘਰ 'ਚ ਜਿੱਥੇ ਇਕ ਪਾਸੇ ਕਰਨਵੀਰ ਤੇ ਸ਼੍ਰੀਸੰਥ ਵਿਚਕਾਰ ਆਰ-ਪਾਰ ਦੀ ਲੜ੍ਹਾਈ ਛਿੜ ਗਈ ਹੈ, ਉੱਥੇ ਦੂਜੇ ਪਾਸੇ ਕਰਨਵੀਰ, ਸ਼੍ਰੀਸੰਥ, ਦੀਪਿਕਾ, ਸ਼ਿਵਾਸ਼ੀਸ਼, ਸ੍ਰਿਸ਼ਟੀ ਦਾ ਵੁਲਫ ਪੈਕ ਵੀ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ।

ਦੀਪਿਕਾ ਨੇ ਅੱਜਕਲ ਸ਼੍ਰੀਸੰਥ ਤੋਂ ਦੂਰੀ ਬਣਾਈ ਹੋਈ ਹੈ, ਕਿਉਂਕਿ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਵੱਖਰੇ ਤੇਵਰ ਦਿਸ ਰਹੇ ਹਨ। ਦੂਜੇ ਪਾਸੇ ਸ਼ੋਅ 'ਚ ਲਗਜ਼ਰੀ ਬਜਟ ਟਾਸਕ ਚੱਲ ਰਿਹਾ ਹੈ, ਜਿਸ ਦਾ ਸਿੱਧਾ ਅਸਰ ਘਰ ਦੀ ਅਗਲੀ ਕੈਪਟੈਂਸੀ 'ਤੇ ਪਵੇਗਾ। ਅਜਿਹੇ 'ਚ ਦੀਪਿਕਾ ਨੇ ਕੈਪਟੈਂਸੀ ਦਾ ਦਾਅਵੇਦਾਰੀ 'ਚ ਆਉਣ ਲਈ ਇਕ ਨਵੀਂ ਚਾਲ ਖੇਡੀ ਹੈ।

ਦਰਅਸਲ ਦਾਅਵੇਦਾਰੀ 'ਚ ਆਉਣ ਲਈ ਉਹ ਆਪਣੇ ਦੁਸ਼ਮਣਾਂ ਨਾਲ ਹੱਥ ਮਿਲਾਉਣ ਤੋਂ ਬਿਲਕੁੱਲ ਨਹੀਂ ਝਿਜਕ ਰਹੀ। ਹੈਪੀ ਕਲੱਬ ਦੇ ਚਾਰਾਂ ਮੈਬਰਾਂ ਨਾਲ ਦੀਪਿਕਾ ਨੇ ਹੱਥ ਮਿਲਾ ਲਿਆ ਹੈ। ਹੈਪੀ ਕਲੱਬ ਵਾਲੇ ਜਿੱਥੇ ਦੀਪਿਕਾ ਦੇ ਇਸ ਵਿਵਹਾਰ ਤੋਂ ਹੈਰਾਨ ਹਨ, ਉੱਥੇ ਉਹ ਉਸ ਨਾਲ ਹੱਥ ਮਿਲਾਉਣ ਲਈ ਤਿਆਰ ਵੀ ਹੋ ਗਏ ਹਨ।

ਦੀਪਿਕਾ ਹੈਪੀ ਕਲੱਬ ਨੂੰ ਕਹਿੰਦੀ ਹੈ ਕਿ ਉਹ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਜਾਂ ਫਿਰ ਕਰਨਵੀਰ, ਦੋਹਾਂ 'ਚੋਂ ਕਿਸੇ ਇਕ ਨੂੰ ਕਪਤਾਨੀ ਲਈ ਸਮਰਥਨ ਮਿਲੇ।

ਇਸ ਤੋਂ ਬਾਅਦ ਸੁਰਭੀ ਅਤੇ ਰੋਮਿਲ ਕਹਿੰਦੇ ਹਨ ਕਿ ਪਹਿਲਾਂ ਇਹ ਦੋਵੇਂ ਆਪਸ 'ਚ ਫੈਸਲਾ ਕਰ ਲੈਣ ਇਸ ਤੋਂ ਬਾਅਦ ਹੀ ਅੱਗੇ ਦੀ ਪਲਾਨਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬੀਤੇ ਐਪੀਸੋਡ 'ਚ ਦੀਪਕ-ਸ਼੍ਰੀਸੰਥ ਵਿਚਕਾਰ ਵੀ ਕਾਫੀ ਲੜਾਈ ਹੋਈ। ਇਸ ਤੋਂ ਬਾਅਦ ਸ਼ੋਅ ਦੇ ਆਖੀਰ 'ਚ ਸ਼੍ਰੀਸੰਥ ਦਾ ਜਨਮਦਿਨ ਮਨਾਇਆ ਗਿਆ।


About The Author

Chanda

Chanda is content editor at Punjab Kesari