ਮੇਕਰਸ ਨੇ ਘਰਵਾਲਿਆਂ ਨੂੰ ਦਿੱਤਾ ਅਜਿਹਾ ਤੋਹਫਾ ਕਿ ਲੱਗੇ ਫੁੱਟ-ਫੁੱਟ ਕੇ ਰੋਣ

Friday, November 9, 2018 12:16 PM
ਮੇਕਰਸ ਨੇ ਘਰਵਾਲਿਆਂ ਨੂੰ ਦਿੱਤਾ ਅਜਿਹਾ ਤੋਹਫਾ ਕਿ ਲੱਗੇ ਫੁੱਟ-ਫੁੱਟ ਕੇ ਰੋਣ

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੇ ਘਰ 'ਚ ਦੀਵਾਲੀ ਦੇ ਮੌਕੇ 'ਤੇ ਬਿੱਗ ਬੌਸ ਨੇ ਅਜਿਹਾ ਟਵਿਸਟ ਲਿਆਂਦਾ, ਜਿਸ ਕਾਰਨ ਸਾਰੇ ਮੁਕਾਬਲੇਬਾਜ਼ ਫੁੱਟ-ਫੁੱਟ ਕੇ ਰੋਣ ਲੱਗ ਪਏ। ਦਰਅਸਲ ਬੀਤੇ ਐਪੀਸੋਡ 'ਚ ਸਾਰੇ ਮੁਕਾਬਲੇਬਾਜ਼ਾਂ ਨੂੰ ਉਨ੍ਹਾਂ ਦੇ ਘਰਵਾਲਿਆਂ ਨੇ ਸੰਦੇਸ਼ ਭੇਜੇ।

ਸ਼ੋਅ ਦੇ ਮੇਕਰਸ ਨੇ ਬੀਤੇ ਐਪੀਸੋਡ 'ਚ ਸਾਰੇ ਮੁਕਾਬਲੇਬਾਜ਼ਾਂ ਦੀ ਦੀਵਾਲੀ ਖਾਸ ਬਣਾਉਣ ਲਈ ਸਰਪ੍ਰਾਈਜ਼ ਪਲਾਨ ਕੀਤਾ ਸੀ।

ਬੀਤੇ ਐਪੀਸੋਡ 'ਚ ਦਿਖਾਇਆ ਗਿਆ ਕਿ ਕਿਵੇਂ ਮੁਕਾਬਲੇਬਾਜ਼ ਆਪਣੇ ਪਰਿਵਾਰਕ ਮੈਬਰਾਂ ਦੀ ਆਵਾਜ਼ ਸੁਣ ਕੇ ਇਮੋਸ਼ਨਲ ਹੋ ਜਾਂਦੇ ਹਨ।

ਇਸ 'ਚ ਸੋਮੀ ਖਾਨ, ਸ਼੍ਰੀਸੰਥ, ਰੋਮਿਲ ਚੌਧਰੀ, ਸ੍ਰਿਸ਼ਟੀ ਰੋਡ ਵਰਗੇ ਨਾਂ ਸ਼ਾਮਲ ਹਨ।

ਇਸ ਇਮੋਸ਼ਨਲ ਪਲ ਤੋਂ ਬਾਅਦ ਘਰ 'ਚ ਨਿਊਮਰੋਲਾਜਿਸਟ ਸੰਜੇ ਬੀ ਜੁਮਾਨੀ ਦੀ ਐਂਟਰੀ ਹੁੰਦੀ ਹੈ। ਇਸ ਤੋਂ ਬਾਅਦ ਇਕ-ਇਕ ਕਰ ਕੇ ਸਾਰੇ ਘਰਵਾਲਿਆਂ ਨੂੰ ਉਹ ਉਨ੍ਹਾਂ ਦੇ ਭਵਿੱਖ ਨੂੰ ਦੇਖਦੇ ਹੋਏ ਭਵਿੱਖਵਾਣੀ ਸੁਣਾਉਂਦੇ ਹਨ।

ਇਸ ਤੋਂ ਬਾਅਦ ਸਾਰੇ ਮੁਕਾਬਲੇਬਾਜ਼ 'ਬਿੱਗ ਬੌਸ' ਦੇ ਘਰ 'ਚ ਲਕਸ਼ਮੀ ਪੂਜਾ ਕਰਦੇ ਹਨ।


About The Author

Chanda

Chanda is content editor at Punjab Kesari