ਇਨ੍ਹਾਂ ਮੁਕਾਬਲੇਬਾਜ਼ਾਂ ਨੂੰ ਮਿਲੀ ਕਾਲਕੋਠੜੀ ਦੀ ਸਜ਼ਾ, ਆਪਸ 'ਚ ਭਿੜੇ ਸ਼੍ਰੀਸੰਥ ਤੇ ਕਰਨਵੀਰ

11/12/2018 12:30:20 PM

ਮੁੰਬਈ (ਬਿਊਰੋ)— ਇਸ ਹਫਤੇ 'ਵੀਕੈਂਡ ਕਾ ਵਾਰ' ਦਾ ਪਹਿਲਾ ਐਪੀਸੋਡ ਕਾਫੀ ਧਮਾਕੇਦਾਰ ਸੀ। ਸ਼ੋਅ ਦੀ ਸ਼ੁਰੂਆਤ 'ਚ ਹੀ ਕਾਫੀ ਡਰਾਮਾ ਦੇਖਣ ਨੂੰ ਮਿਲਿਆ।

PunjabKesari

ਇਕ ਪਾਸੇ ਜਿੱਥੇ ਸਲਮਾਨ ਨੇ ਸ਼ਿਵਾਸ਼ੀਸ਼ ਤੋਂ ਨਾਗਿਨ ਡਾਂਸ ਕਰਵਾਇਆ ਤਾਂ ਉੱਥੇ ਹੀ ਦੀਪਕ ਠਾਕੁਰ ਦੇ ਹੱਥਾਂ 'ਤੇ ਵੈਕਸਿੰਗ ਕੀਤੀ ਗਈ।

PunjabKesari
ਸਲਮਾਨ ਨੇ ਸ਼੍ਰੀਸੰਥ ਅਤੇ ਕਰਨਵੀਰ ਬੋਹਰਾ ਨੂੰ ਸੁਲਤਾਨੀ ਅਖਾੜੇ 'ਚ ਬੁਲਾਇਆ, ਜਿਸ ਦੌਰਾਨ ਦੋਹਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਅੰਤ ਸੁਲਤਾਨੀ ਅਖਾੜੇ 'ਚ ਸ਼੍ਰੀਸੰਥ, ਕਰਨਵੀਰ ਨੂੰ ਹਰਾ ਕੇ ਜਿੱਤ ਹਾਸਲ ਕਰਦਾ ਹੈ।

ਇਸ ਤੋਂ ਬਾਅਦ ਸਲਮਾਨ ਨੇ ਰੋਮਿਲ ਚੌਧਰੀ ਨੂੰ ਸਰਪ੍ਰਾਈਜ਼ ਦਿੱਤਾ। ਰੋਮਿਲ ਦੇ ਸਾਹਮਣੇ ਸਲਮਾਨ ਨੇ ਉਸ ਦੇ ਬੇਟੇ ਦੀ ਵੀਡੀਓ ਚਲਾਈ, ਜਿਸ ਨੂੰ ਦੇਖ ਰੋਮਿਲ ਭਾਵੁਕ ਹੋ ਗਿਆ। ਘਰ 'ਚ ਰੋਮਿਲ ਦੀ ਉਸ ਦੀ ਪਤਨੀ ਤੇ ਬੇਟੇ ਨਾਲ ਮੁਲਾਕਾਤ ਕਰਵਾਈ ਗਈ। ਇਸ ਤੋਂ ਬਾਅਦ ਸਲਮਾਨ ਨੇ ਇਹ ਐਲਾਨ ਕੀਤਾ ਕਿ ਇਸ ਹਫਤੇ ਘਰ 'ਚ ਕੋਈ ਬੇਘਰ ਨਹੀਂ ਹੋਵੇਗਾ।

PunjabKesari
ਰੋਮਿਲ ਨੂੰ ਪਰਿਵਾਰ ਨਾਲ ਮਿਲਾਉਣ ਤੋਂ ਬਾਅਦ ਬਿੱਗ ਬੌਸ ਕਰਨਵੀਰ ਤੋਂ ਕਾਲਕੋਠੜੀ ਦੀ ਸਜ਼ਾ ਲਈ ਨਾਂ ਦੀ ਮੰਗ ਕਰਦੇ ਹਨ। ਜਿਸ ਤੋਂ ਬਾਅਦ ਕਰਨਵੀਰ ਨੇ ਸ਼੍ਰੀਸੰਤ, ਰੋਹਿਤ ਅਤੇ ਦੀਪਕ ਦਾ ਨਾਂ ਲਿਆ। ਆਪਣਾ ਨਾਂ ਸੁਣ ਸ਼੍ਰੀਸੰਥ ਭੜਕ ਜਾਂਦਾ ਹੈ ਅਤੇ ਕਾਲਕੋਠੜੀ 'ਚ ਜਾਣ ਤੋਂ ਇਲਕਾਰ ਕਰ ਦਿੰਦਾ ਹੈ। ਹਾਲਾਂਕਿ ਬਾਅਦ 'ਚ ਉਹ ਆਪਣੇ ਆਪ ਹੀ ਕਾਲਕੋਠੜੀ 'ਚ ਚਲਾ ਜਾਂਦਾ ਹੈ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News