BB12 : ਰੋਮਿਲ ਨੂੰ ਛੱਡ ਬਾਕੀਆਂ ਨੂੰ ਕੀਤਾ ਨਾਮੀਨੇਟ, ਸ਼ਿਵਾਸ਼ੀਸ਼ 'ਤੇ ਵਰ੍ਹੇ ਘਰਵਾਲੇ

11/17/2018 11:45:11 AM

ਮੁੰਬਈ(ਬਿਊਰੋ)— ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਆਏ ਦਿਨ ਘਰਵਾਲੇ ਕਈ ਹੰਗਾਮੇ ਕਰ ਰਹੇ ਹਨ। ਸ਼ੋਅ ਨੂੰ ਸ਼ੁਰੂ ਹੋਏ ਦੋ ਮਹੀਨੇ ਹੋ ਚੁੱਕੇ ਹਨ। ਹੁਣ ਹੋਲੀ-ਹੋਲੀ ਸਾਰੇ ਘਰਵਾਲੇ ਇਸ ਗੇਮ ਸ਼ੋਅ ਲਈ ਪੂਰੇ ਫੋਰਮ 'ਚ ਆ ਗਏ ਹਨ। ਰੋਮਿਲ ਇਸ ਹਫਤੇ ਦੇ ਨਵੇਂ ਕਪਤਾਨ ਬਣ ਗਿਆ ਹੈ। ਬੀਤੇ ਐਪੀਸੋਡ ਦੀ ਸ਼ੁਰੂਆਤ 'ਕਿਤਨੇ ਵੀ ਤੂੰ ਕਰ ਲੇ ਸਿਤਮ' ਨਾਲ ਹੋਈ।

 

'ਬਿੱਗ ਬੌਸ' 'ਚ ਰੋਮਿਲ ਨੂੰ 3 ਲੋਕਾਂ ਨੂੰ ਕਾਲ ਕੋਠਰੀ 'ਚ ਭੇਜਣ ਦਾ ਕੰਮ ਦਿੱਤਾ ਗਿਆ ਹੈ। ਇਹ ਨਾਂ ਹਰ ਬਜਰ (ਘੰਟੀ) ਵਜਣ ਤੋਂ ਬਾਅਦ ਦੇਣਾ ਹੁੰਦਾ ਹੈ। ਰੋਮਿਲ ਪਹਿਲਾ ਨਾਂ ਸ਼ਿਵਾਸ਼ੀਸ਼ ਦਾ ਲੈਂਦਾ ਹੈ ਪਰ ਉਹ ਇਸ 'ਤੇ ਭੜਕ ਜਾਂਦਾ ਹੈ। ਜਸਲੀਨ ਰੋਮਿਲ ਨੂੰ ਸ਼੍ਰੀਸੰਤ, ਰੋਹਿਤ ਤੇ ਮੇਘਾ ਦਾ ਨਾਂ ਦੱਸਦੀ ਹੈ। ਉਥੇ ਹੀ ਦੀਪਕ ਵੀ ਸ਼੍ਰੀਸੰਤ ਦਾ ਨਾਂ ਲੈਂਦਾ ਹੈ। ਕਰਨਵੀਰ ਵੀ ਰੋਮਿਲ ਨੂੰ ਸ਼੍ਰੀਸੰਤ, ਸੁਰਭੀ ਤੇ ਸ਼ਿਵਾਸ਼ੀਸ਼ ਦਾ ਨਾਂ ਦੱਸਦਾ ਹੈ। ਰੋਮਿਲ ਕਰਨਵੀਰ ਨੂੰ ਖਿਚਾਉਂਦਾ (ਮਜ਼ਾਕ ਕਰਦਾ) ਹੈ ਕਿ ਉਹ ਉਸ ਦਾ ਨਾਂ ਲੈਣ ਵਾਲਾ ਹੈ।

 

ਉਥੇ ਹੀ ਦੀਪਕ ਮੇਘਾ ਤੇ ਸ਼੍ਰੀਸੰਤ ਦਾ ਨਾਂ ਲੈਂਦਾ ਹੈ। ਰੋਮਿਲ ਮੇਘਾ ਕੋਲ ਜਾਂਦਾ ਹੈ ਪਰ ਮੇਘਾ ਭੜਕ ਜਾਂਦੀ ਹੈ। ਰੋਮਿਲ ਪਹਿਲਾ ਨਾਂ ਮੇਘਾ ਦਾ ਲੈਂਦਾ ਹੈ। ਮੇਘਾ ਆਪਣੀ ਗੱਲ 'ਤੇ ਅੜ੍ਹ ਜਾਂਦੀ ਹੈ ਤੇ ਕਾਲ ਕੋਠਰੀ 'ਚ ਜਾਣ ਤੋਂ ਇਨਕਾਰ ਕਰ ਦਿੰਦੀ ਹੈ। ਦੋਵਾਂ 'ਚ ਇਸ ਗੱਲ ਨੂੰ ਲੈ ਕੇ ਕਾਫੀ ਝਗੜਾ ਹੁੰਦਾ ਹੈ। ਸੁਰਭੀ ਇਸ ਗੱਲ ਤੋਂ ਕਾਫੀ ਗੁੱਸੇ ਹੋ ਜਾਂਦੀ ਹੈ।

ਦੀਪਿਕਾ ਮੇਘਾ ਨੂੰ ਆਖਦੀ ਹੈ ਕਿ ਸੁਰਭੀ ਗਾਲਾਂ ਕੱਢਦੀ ਹੈ ਪਰ ਰੋਮਿਲ ਤੇ ਦੀਪਕ ਕਿਵੇਂ ਗਲਤ ਤਰੀਕੇ ਨਾਲ ਚਿਹਰੇ ਬਣਾਉਂਦੇ ਹਨ। ਰੋਮਿਲ ਸੋਮੀ ਨੂੰ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਮੈਂ ਕੀ ਕਰਨਾ ਹੈ। ਰੋਮਿਲ ਦੂਜਾ ਨਾਂ ਸ਼ਿਵਾਸ਼ੀਸ਼ ਦਾ ਲੈਂਦਾ ਹੈ। ਇਸ 'ਤੇ ਸੁਰਭੀ ਭੜਕ ਜਾਂਦੀ ਹੈ ਕਿ ਉਸ ਨੇ ਮੈਨੂੰ ਗੁੱਸਾ ਚੜ੍ਹਾਇਆ ਪਰ ਨਾਂ ਕਿਸੇ ਹੋਰ ਦਾ ਲਿਆ। ਦੀਪਿਕਾ ਮੇਘਾ ਨੂੰ ਆਖਦੀ ਹੈ ਕਿ ਰੋਮਿਲ ਸਿਰਫ ਬਦਲਾ ਲੈ ਰਿਹਾ ਹੈ। ਸ਼ਿਵਾਸ਼ੀਸ਼ ਵੀ ਜਿੱਦ ਕਰਦਾ ਹੈ ਕਿ ਉਹ ਵੀ ਕਾਲ ਕੋਠਰੀ 'ਚ ਨਹੀਂ ਜਾਵੇਗਾ।


ਸ਼ਿਵਾਸ਼ੀਸ਼ ਨੂੰ ਸਾਰੇ ਘਰ ਵਾਲੇ ਸਮਝਦੇ ਹਨ ਪਰ ਉਹ ਕਿਸੇ ਨੂੰ ਨਹੀਂ ਸਮਝਦਾ। 'ਬਿੱਗ ਬੌਸ' ਸਜ਼ਾ ਦੇ ਤੌਰ 'ਤੇ ਘਰ ਦੇ ਸਾਰੇ ਮੈਂਬਰਾਂ ਨੂੰ ਐਲੀਮਿਨੇਸ਼ਨ ਲਈ ਨਾਮੀਨੇਟ ਕਰਦੇ ਹਨ। ਘਰਵਾਲੇ ਸ਼ਿਵਾਸ਼ੀਸ਼ ਨੂੰ ਚੰਗਾ-ਮਾੜਾ ਆਖਦੇ ਹਨ। ਦੀਪਿਕਾ ਸ਼੍ਰੀਸੰਤ ਨੂੰ ਸਮਝਾਉਂਦੀ ਹੈ ਪਰ ਫਿਰ ਦੋਵਾਂ 'ਚ ਲੜਾਈ ਹੋ ਜਾਂਦੀ ਹੈ। ਦੀਪਿਕਾ ਨੂੰ ਮਨਾਉਣ ਲਈ ਸ਼੍ਰੀਸੰਤ ਜਾਂਦਾ ਹੈ। ਸ਼੍ਰੀਸੰਤ ਸ਼ਿਵਾਸ਼ੀਸ਼ ਨੂੰ ਆਖਦਾ ਹੈ ਕਿ ਉਹ ਨਾ ਰੋਵੇ। ਸ਼੍ਰੀਸੰਤ ਨੂੰ ਸ਼ਿਵਾਸ਼ੀਸ਼ ਸਮਝਾਉਂਦੇ ਹੋਏ ਕਹਿੰਦਾ ਹੈ ਕਿ ਮੈਨੂੰ ਇਥੇ ਰੁਕਣਾ ਚਾਹੀਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News