ਵਿਆਹ ਦੀ ਵਰ੍ਹੇਗੰਢ ਦੌਰਾਨ ਟਵਿਟਰ 'ਤੇ ਭਾਵੁਕ ਹੋਈ ਸ਼੍ਰੀਸੰਤ ਦੀ ਪਤਨੀ

12/13/2018 12:16:35 PM

ਮੁੰਬਈ(ਬਿਊਰੋ)— 'ਬਿੱਗ ਬੌਸ 12' ਦੇ ਮੁਕਾਬਲੇਬਾਜ਼ ਸ਼੍ਰੀਸੰਤ ਲਈ ਬੁੱਧਵਾਰ ਦਾ ਦਿਨ (12 ਦਸੰਬਰ) ਬਹੁਤ ਹੀ ਸਪੈਸ਼ਲ ਸੀ। ਬੀਤੇ ਦਿਨ ਸ਼੍ਰੀਸੰਤ ਅਤੇ ਭੁਵਨੇਸ਼ਵਰੀ ਆਪਣੀ ਮੈਰਿਜ ਐਨੀਵਰਸਰੀ ਸੀ। ਇਸ ਦੌਰਾਨ ਭੁਵਨੇਸ਼ਵਰੀ ਨੇ ਕੁਝ ਤਸਵੀਰਾ ਟਵਿਟਰ 'ਤੇ ਸ਼ੇਅਰ ਕਰ ਸ਼੍ਰੀਸੰਤ ਨੂੰ ਵਿੱਸ਼ ਕੀਤਾ। ਦੱਸ ਦੇਈਏ ਕਿ ਸ਼੍ਰੀਸੰਤ ਇਨ੍ਹੀਂ ਦਿਨੀਂ 'ਬਿੱਗ ਬੌਸ 12' ਦੇ ਘਰ 'ਚ ਹਨ।

PunjabKesari
ਭੁਵਨੇਸ਼ਵਰੀ ਨੇ ਟਵੀਟ ਕਰ ਕੈਪਸ਼ਨ ਲਿਖਿਆ,'' You complete me''। ਇਸ ਦੇ ਨਾਲ ਉਨ੍ਹਾਂ ਨੇ ਸ਼੍ਰੀਸੰਤ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਅਤੇ ਸ਼੍ਰੀਸੰਤ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ।

PunjabKesari
ਹਾਲ ਹੀ 'ਚ ਸ਼੍ਰੀਸੰਤ ਨੇ ਆਪਣੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੀ ਪਤਨੀ ਭੁਵਨੇਸ਼ਵਰੀ ਅਤੇ ਦੋਵੇਂ ਬੱਚੇ 'ਬਿੱਗ ਬੌਸ' ਦੇ ਘਰ ਆਏ ਸਨ। ਇਹ ਪਲ ਸ਼੍ਰੀਸੰਤ ਨੂੰ ਕਾਫ਼ੀ ਇਮੋਸ਼ਨਲ ਕਰ ਦੇਣ ਵਾਲਾ ਸੀ।
PunjabKesari
'ਬਿੱਗ ਬੌਸ 12' ਤੋਂ ਬੇਘਰ ਹੋਈ ਰੌਸ਼ਮੀ ਬਾਨਿਕ ਨੇ ਵੀ ਸ਼੍ਰੀਸੰਤ ਅਤੇ ਉਨ੍ਹਾਂ ਦੀ ਪਤਨੀ ਨੂੰ ਐਨੀਵਰਸਰੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਦੱਸ ਦੇਈਏ ਕਿ ਸੋਮਵਾਰ ਨੂੰ ਸ਼੍ਰੀਸੰਤ ਦੀ ਪਤਨੀ ਨੇ ਇਕ ਪੋਸਟ ਸ਼ੇਅਰ ਕੀਤੀ ਸੀ। ਇਹ ਬੇਹੱਦ ਇਮੋਸ਼ਨਲ ਕਰ ਦੇਣ ਵਾਲੀ ਸੀ
PunjabKesari
ਭੁਵਨੇਸ਼ਵਰੀ ਨੇ ਆਪਣੀ ਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ,''ਪਾਪਾ ਨਾਲ ਮਿਲਣ ਤੋਂ ਬਾਅਦ ਤੋਂ ਹੀ ਸਾਨਵਿਕਾ ਨੇ ਸੁਲਤਾਨੀ ਅਖਾੜੇ ਦੇ ਮੈਡਲ ਨੂੰ ਆਪਣੇ ਤੋਂ ਦੂਰ ਨਹੀਂ ਕੀਤਾ ਹੈ। ਉਸ ਨੇ ਮੈਡਲ ਗਲੇ ਤੋਂ ਉਤਾਰਿਆ ਹੀ ਨਹੀਂ ਹੈ। ਉਹ ਇਸ ਨੂੰ ਨਾਲ ਲੈ ਕੇ ਸੌਂਦੀ ਹੈ। ਹਰ ਧੀ ਦਾ ਪਹਿਲਾ ਪਿਆਰ ਉਨ੍ਹਾਂ ਦੇ ਪਾਪਾ ਹੀ ਹੁੰਦੇ ਹਨ।''
PunjabKesari
ਦੱਸ ਦੇਈਏ ਕਿ ਜਦੋਂ ਭੁਵਨੇਸ਼ਵਰੀ ਅਤੇ ਬੱਚੇ ਸ਼੍ਰੀਸੰਤ ਨੂੰ ਮਿਲਣ ਆਏ ਸਨ ਤਾਂ ਸ਼੍ਰੀਸੰਤ ਨੇ ਆਪਣੀ ਧੀ ਨੂੰ ਸੁਲਤਾਨੀ ਅਖਾੜੇ ਦਾ ਇਕ ਮੈਡਲ ਦਿੱਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News