''ਬਿੱਗ ਬੌਸ 12'' ''ਚ ਚਰਚਾ ਦਾ ਵਿਸ਼ਾ ਬਣਿਆ ਅਨੂਪ-ਜਸਲੀਨ ਦਾ ਰਿਲੇਸ਼ਨ, ਹਿਨਾ-ਹਿਤੇਨ ਦੀ ਹੋਈ ਐਂਟਰੀ
9/18/2018 2:25:18 PM
ਮੁੰਬਈ (ਬਿਊਰੋ)— ਭਾਰਤ ਦੇ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 12' ਸ਼ੁਰੂ ਹੋ ਚੁੱਕਾ ਹੈ। ਸਲਮਾਨ ਖਾਨ ਇਸ ਵਾਰ ਵੀ ਸ਼ੋਅ ਹੋਸਟ ਕਰ ਰਹੇ ਹਨ। ਇਸ ਸਮੇਂ 'ਬਿੱਗ ਬੌਸ' ਦੇ ਘਰ 'ਚ 17 ਮੁਕਾਬਲੇਬਾਜ਼ ਹਨ।
ਇਸ ਵਾਰ ਸ਼ੋਅ 'ਚ ਅਜੀਬੋ-ਗਰੀਬ ਜੋੜੀਆਂ ਹਨ, ਜਿਸ ਦਾ ਖੁਲਾਸਾ ਬੀਤੇ ਐਤਵਾਰ ਪ੍ਰੀਮੀਅਰ ਦੌਰਾਨ ਹੋ ਚੁੱਕਾ ਹੈ।
.@anupjalota aur #JasleenMatharu ke baare mein #BB12 housemates ke vichaar hai tikhe! Kya hoga iska asar? Dekhiye aaj raat 9 baje #BiggBoss12 par.@Chingssecret @campusshoes @PanasonicIndia @SportobyMacho pic.twitter.com/CozJmeRD19
— COLORS (@ColorsTV) September 17, 2018
ਜੋੜੀਆਂ 'ਚ ਸੈਲੇਬਸ ਅਤੇ ਕਾਮਨਰ ਦੋਹਾਂ ਤਰ੍ਹਾਂ ਦੇ ਲੋਕ ਹਨ। ਅਨੂਪ ਜਲੋਟਾ ਘਰ 'ਚ ਸਭ ਤੋਂ ਵੱਡੀ ਉਮਰ ਦੇ ਮੁਕਾਬਲੇਬਾਜ਼ ਹਨ। ਇਸ ਵਾਰ 2 ਸਿੰਗਰਜ਼ ਦੀਆਂ ਜੋੜੀਆਂ ਵੀ ਘਰ 'ਚ ਮੌਜੂਦ ਹਨ। ਲੋਕਾਂ ਨੂੰ ਮਿਊਜ਼ਿਕ ਸੁਣਨ 'ਚ ਵੀ ਮਜ਼ਾ ਆਵੇਗਾ। ਕੁੱਲ ਮਿਲਾ ਕੇ ਜਿਸ ਤਰ੍ਹਾਂ ਦੇ ਮੁਕਾਬਲੇਬਾਜ਼ ਇਸ ਵਾਰ ਸ਼ੋਅ 'ਚ ਹਨ, ਉਸ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਇਹ ਸ਼ੋਅ ਬੇਹੱਦ ਖਾਸ ਹੋਵੇਗਾ।
.@anupjalota aur #JasleenMatharu ke rishte ne kiya saare gharwalo ko confuse! #BB12 #BiggBoss12 pic.twitter.com/eLoMEM3ElY
— COLORS (@ColorsTV) September 17, 2018
ਬੀਤੇ ਦਿਨ 'ਬਿੱਗ ਬੌਸ' ਦੇ ਘਰ ਅਨੂਪ-ਜਸਲੀਨ ਅਤੇ ਦੀਪਕ ਨੂੰ ਘਰਵਾਲਿਆਂ ਨੇ ਆਪਣੇ ਨਿਸ਼ਾਨੇ 'ਤੇ ਲਿਆ। ਦਰਅਸਲ 'ਚ ਪਹਿਲੇ ਹੀ ਐਪੀਸੋਡ 'ਚ ਵੋਟਿੰਗ ਕੀਤੀ ਗਈ। ਇਸ ਮੁਤਾਬਕ ਘਰ 'ਚ ਮੌਜੂਦ ਕਮਜ਼ੋਰ ਮੁਕਾਬਲੇਬਾਜ਼ਾਂ ਲਈ ਵੋਟਿੰਗ ਹੋਣੀ ਸੀ। ਸਾਰੇ ਮੁਕਾਬਲੇਬਾਜ਼ਾਂ ਨੇ ਵੋਟ ਪਾਈ, ਜਿਨ੍ਹਾਂ ਦੇ ਆਧਾਰ 'ਤੇ ਨੇਹਾ ਅਤੇ ਅਨੂਪ ਜਲੋਟਾ ਨੂੰ ਸਭ ਤੋਂ ਕਮਜ਼ੋਰ ਮੈਂਬਰ ਐਲਾਨ ਕੀਤਾ ਗਿਆ।
The battle of the question and answers for #JasleenMatharu and @anupjalota comes to an end with @SrSrishty winning it! #BB12 #BiggBoss12 pic.twitter.com/gNNszAGE50
— COLORS (@ColorsTV) September 17, 2018
ਪਹਿਲਾ ਟਾਸਕ, ਘਰਵਾਲਿਆਂ ਦੇ ਨਿਸ਼ਾਨੇ 'ਤੇ ਅਨੂਪ-ਜਸਲੀਨ ਤੇ ਦੀਪਕ
'ਬਿੱਗ ਬੌਸ' 'ਚ ਹਿਨਾ ਖਾਨ ਤੇ ਹਿਤੇਨ ਤੇਜਵਾਨੀ ਨਵਾਂ ਟਾਸਕ ਲੈ ਕੇ ਆ ਗਏ ਹਨ। ਇਸ ਟਾਸਕ 'ਚ ਅਨੂਪ ਜਲੋਟਾ-ਜਸਲੀਨ ਤੇ ਦੀਪਕ 'ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ।
.@NehhaPendse ne lagaya aarop ki #DeepakThakur aur #UrvashiVani ke effort mein nahi hai dum! Kya lagta hai aapko? #BB12 #BiggBoss12 pic.twitter.com/joa60spfCJ
— COLORS (@ColorsTV) September 17, 2018
ਅਨੂਪ ਨਾਲ ਜਸਲੀਨ ਦੇ ਰਿਲੇਸ਼ਨ 'ਤੇ ਕਰਨ ਵੋਹਰਾ ਨੇ ਕਿਹਾ, ''ਮੈਂ ਤਾਂ ਕਨਫਿਊਜ਼ ਹੋ ਗਿਆ ਸੀ ਇਨ੍ਹਾਂ ਦੋਹਾਂ ਨੂੰ ਇਕੱਠੇ ਦੇਖ ਕੇ।'' ਦੀਪਕ ਨੂੰ ਵੀ ਉਨ੍ਹਾਂ ਦੇ ਦੇਸੀ ਅੰਦਾਜ਼ ਕਾਰਨ ਨਿਸ਼ਾਰੇ 'ਤੇ ਰੱਖ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ