ਗੋਵਿੰਦਾ ਨੇ ਸਲਮਾਨ ਨਾਲ ਕੀਤਾ ਜ਼ਬਰਦਸਤ ਡਾਂਸ, ਘਰ ''ਚ ਸ਼ੁਰੂ ਹੋਈ ਨਵੀਂ ਮਹਾਭਾਰਤ

Sunday, October 7, 2018 11:12 AM
ਗੋਵਿੰਦਾ ਨੇ ਸਲਮਾਨ ਨਾਲ ਕੀਤਾ ਜ਼ਬਰਦਸਤ ਡਾਂਸ, ਘਰ ''ਚ ਸ਼ੁਰੂ ਹੋਈ ਨਵੀਂ ਮਹਾਭਾਰਤ

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਤੀਜਾ ਹਫਤਾ ਬੀਤਣ ਤੋਂ ਬਾਅਦ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਸ਼ਨੀਵਾਰ ਦੀ ਰਾਤ 'ਵੀਕੈਂਡ ਦਾ ਵਾਰ' 'ਚ ਘਰਵਾਲਿਆਂ ਦੀ ਕਲਾਸ ਲਈ। ਕੱਲ ਸ਼੍ਰੀਸੰਤ ਤੇ ਕਰਨਵੀਰ ਵੋਹਰਾ 'ਤੇ ਸਲਮਾਨ ਖਾਨ ਗੁੱਸਾ ਫੁੱਟਿਆ। ਉਥੇ ਹੀ ਐਪੀਸੋਡ ਦੀ ਸ਼ੁਰੂਆਤ 'ਚ ਸਲਮਾਨ ਖਾਨ ਦੇ ਘਰ 'ਚ ਬਾਲੀਵੁੱਡ ਐਕਟਰ ਗੋਵਿੰਦਾ ਵੀ ਨਜ਼ਰ ਆਏ।

PunjabKesari

ਗੋਵਿੰਦਾ ਸਲਮਾਨ ਖਾਨ ਨਾਲ ਇਸ ਉਨ੍ਹਾਂ ਨੇ ਕਾਫੀ ਮਸਤੀ ਕੀਤੀ। ਸਲਮਾਨ ਤੇ ਗੋਵਿੰਦਾ ਆਪਣੀ ਹਿੱਟ ਫਿਲਮ 'ਪਾਰਟਨਰ' ਦੇ ਟਾਈਟਲ ਟਰੈਕ 'ਤੇ ਕਾਫੀ ਥਿਰਕੇ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

PunjabKesari

ਇੰਨਾਂ ਹੀ ਨਹੀਂ ਸਲਮਾਨ ਖਾਨ ਨੇ ਇਸ ਦੋਵੇਂ ਹੀ ਸੈਲੀਬ੍ਰਿਟੀਜ਼ ਦੀ ਸਟ੍ਰੈਟਿਜੀ 'ਤੇ ਸਵਾਲ ਚੁੱਕੇ। ਸਲਮਾਨ ਨੇ ਸ਼੍ਰੀਸੰਤ ਨੂੰ ਕਾਫੀ ਕੁਝ ਸੁਣਾਇਆ ਤੇ ਕੈਪਟੇਂਸੀ ਟਾਸਕ ਦੌਰਾਨ 'ਲੜਕੀ ਹੈ, ਛੱਡ ਦਿਓ' ਵਾਲੀ ਸਟ੍ਰੈਟਿਜੀ 'ਤੇ ਗੱਲਾਂ ਸੁਣਾਈਆਂ।

PunjabKesari

ਇਸ ਦੇ ਨਾਲ ਹੀ ਸਲਮਾਨ ਨੇ ਸ਼੍ਰੀਸੰਤ ਨੂੰ ਹਿਦਾਇਤ ਦਿੰਦੇ ਹੋਏ ਕਿਹਾ ਕਿ ਉਹ ਲੜਕੀਆਂ ਨੂੰ ਅੰਡਰਐਸਟੀਮੇਟ ਨਾ ਕਰਨ। ਉਥੇ ਹੀ ਸਲਮਾਨ ਨੇ ਕਰਨਵੀਰ ਦੀ ਵੀ ਕਲਾਸ ਲਾਈ।

 

ਉਨ੍ਹਾਂ ਨੇ ਕਰਨਵੀਰ ਨੂੰ ਉਸ ਦੀ ਸਟ੍ਰੈਟਿਜੀ 'ਤੇ ਕਾਫੀ ਸਵਾਲ ਕੀਤੇ ਪਰ ਸਲਮਾਨ ਨੇ ਤਿੱਖੇ ਬੋਲਾਂ ਨੇ ਘਰ 'ਚ ਨਵੀਂ ਮਹਾਭਾਰਤ ਸ਼ੁਰੂ ਕਰ ਦਿੱਤੀ।


Edited By

Sunita

Sunita is news editor at Jagbani

Read More