'ਬਿੱਗ ਬੌਸ 12' : ਗੁੱਸੇ 'ਚ ਘਰ ਛੱਡ ਕੇ ਜਾਣ ਦੀ ਜਿੱਦ 'ਤੇ ਅੜੇ ਸ੍ਰੀਸੰਤ

9/19/2018 7:16:26 PM

ਮੁੰਬਈ(ਬਿਊਰੋ)-  ਸਲਮਾਨ ਖਾਨ ਦਾ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 12 ' ਨੂੰ ਸ਼ੁਰੂ ਹੋਏ ਅਜੇ ਤਿੰਨ ਦਿਨ ਹੀ ਹੋਏ ਹਨ ਕਿ ਇਸ ਘਰ 'ਚ ਲੜਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਟਾਰ ਹੋਣ ਜਾਂ ਉਨ੍ਹਾਂ ਦੇ ਫੈਨਜ਼, ਇਸ ਸ਼ੋਅ 'ਚ ਆ ਕੇ ਸਾਰੇ ਇੱਕੋ ਜਿਹੇ ਹੋ ਜਾਂਦੇ ਹਨ। ਪਿਛਲੇ ਸੀਜ਼ਨ 'ਚ ਵਿਕਾਸ ਗੁਪਤਾ ਕਈ ਵਾਰ 'ਬਿੱਗ ਬੌਸ' ਦਾ ਘਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਚੁੱਕਾ ਸੀ। ਹੁਣ ਭਾਰਤੀ ਟੀਮ ਦੇ ਗੇਂਦਬਾਜ਼ ਸ੍ਰੀਸੰਤ 'ਬਿੱਗ ਬੌਸ 12' 'ਚ ਕੁਝ ਅਜਿਹਾ ਹੀ ਕਰਨ ਦੀ ਧਮਕੀ ਦੇ ਚੁੱਕਿਆ ਹੈ। 

Bigg Boss 12, Day 2:  गुस्से में घर छोड़कर जाने की जिद पर अड़े श्रीसंत, दीपिका कक्कड़ से भिड़ीं खान बहनें

ਇਸ ਸੀਜ਼ਨ 'ਚ ਸ਼੍ਰੀਸੰਤ ਘਰ 'ਚ ਦੋ ਦਿਨ ਵੀ ਠੀਕ ਤਰ੍ਹਾਂ ਨਹੀਂ ਕੱਟ ਸਕੇ ਅਤੇ ਉਹ 'ਬਿੱਗ ਬੌਸ' ਦੇ ਘਰ ਨੂੰ ਛੱਡ ਕੇ ਜਾਣ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ। ਹਾਲ ਹੀ 'ਚ 'ਬਿੱਗ ਬੌਸ' ਦੇ ਕੰਟੈਸਟੈਂਟਸ ਨੂੰ ਮਿਲੇ ਕੰਮ 'ਪ੍ਰੈੱਸ ਕਾਨਫਰੰਸ' ਨੂੰ ਉਹ ਪੂਰਾ ਨਹੀਂ ਕਰ ਸਕੇ। 

Bigg Boss 12, Day 2:  गुस्से में घर छोड़कर जाने की जिद पर अड़े श्रीसंत, दीपिका कक्कड़ से भिड़ीं खान बहनें

ਇਸੇ ਟਾਸਕ 'ਚ ਸ਼੍ਰੀਸੰਤ ਤੇ ਖਾਨ ਸਿਸਟਰਸ 'ਚ ਕੁਝ ਅਣਬਣ ਹੋ ਗਈ। ਇਸ ਤੋਂ ਬਾਅਦ ਸ਼੍ਰੀਸੰਤ ਨੇ ਤਾਂ ਸੋਮੀ ਖਾਨ ਦੀ ਪਰਵਰਿਸ਼ 'ਤੇ ਹੀ ਸਵਾਲ ਚੁੱਕ ਦਿੱਤਾ। ਹਾਲ ਹੀ 'ਚ ਟਵਿਟਰ 'ਤੇ ਵੀਡੀਓ ਪੋਸਟ ਕੀਤਾ ਗਿਆ ਹੈ, ਜਿਸ 'ਚ ਸ਼੍ਰੀਸੰਤ ਤੇ ਸੋਮੀ ਖਾਨ ਦੀ ਲੜਾਈ ਹੋ ਰਹੀ ਹੈ।

Bigg Boss 12, Day 2:  गुस्से में घर छोड़कर जाने की जिद पर अड़े श्रीसंत, दीपिका कक्कड़ से भिड़ीं खान बहनें

ਲੜਾਈ 'ਚ ਹੀ ਸ਼੍ਰੀਸੰਤ ਦੇ ਮੂੰਹੋਂ ਪਰਵਰਿਸ਼ ਵਾਲੀ ਗੱਲ ਨਿਕਲ ਜਾਂਦੀ ਹੈ। ਇਸ ਤੋਂ ਬਾਅਦ ਕਰਨਵੀਰ ਵੋਹਰਾ, ਦੀਪਿਕਾ ਕੱਕੜ ਤੇ ਬਾਕੀ ਕੰਟੈਸਟੈਂਟ ਸ਼੍ਰੀਸੰਤ ਨੂੰ ਸਮਝਾਉਂਦੇ ਹਨ ਕਿ ਉਹ ਇਸ ਤਰ੍ਹਾਂ ਕਿਸੇ ਦੀ ਵੀ ਪਰਵਰਿਸ਼ 'ਤੇ ਕੁਮੈਂਟ ਨਹੀਂ ਕਰ ਸਕਦਾ।

Bigg Boss 12, Day 2:  गुस्से में घर छोड़कर जाने की जिद पर अड़े श्रीसंत, दीपिका कक्कड़ से भिड़ीं खान बहनें
ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਅੱਜ ਦਾ ਐਪੀਸੋਡ ਲੜਾਈ ਦੇ ਨਾਲ ਧਮਾਕੇਦਾਰ ਹੋਣ ਵਾਲਾ ਹੈ। ਲੋਕਾਂ ਨੂੰ ਸ਼ੋਅ 'ਚ ਦੋ ਕੰਟੈਸਟੈਂਟਸ ਦੀ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੇਗੀ, ਜੋ ਇਸ ਸ਼ੋਅ ਦਾ ਮੁੱਖ ਹਿੱਸਾ ਹੈ। ਸ਼ੋਅ 'ਚ ਇਸ ਤਰ੍ਹਾਂ ਕਿਸੇ ਦੀ ਲੜਾਈ ਹੋਣਾ ਤਾਂ ਆਮ ਗੱਲ ਹੈ ਪਰ ਇਸ 'ਤੇ ਸਲਮਾਨ ਖਾਨ ਵੀਕਐਂਡ 'ਚ ਕਿਸ ਦੀ ਕਲਾਸ ਲੈਣਗੇ, ਇਹ ਦੇਖਣਾ ਕਾਫੀ ਦਿਲਚਸਪ ਹੈ।

ਸ਼ੋਅ ‘ਚ ਇਸ ਤਰ੍ਹਾਂ ਕਿਸੇ ਦੀ ਲੜਾਈ ਹੋਣਾ ਤਾਂ ਆਮ ਗੱਲ ਹੈ ਪਰ ਇਸ ‘ਤੇ ਸਲਮਾਨ ਖ਼ਾਨ ਵੀਕਐਂਡ ‘ਚ ਕਿਸ ਦੀ ਕਲਾਸ ਲੈਣਗੇ, ਇਹ ਦੇਖਣਾ ਮੁੱਖ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News