''ਬਿੱਗ ਬੌਸ 12'' ਦੀ ਪਹਿਲੀ ਕੰਟੈਸਟੈਂਟ ਬਣੀ ''ਇਸ਼ਕਬਾਜ਼'' ਦੀ ਇਹ ਹੌਟ ਅਦਾਕਾਰਾ

Friday, August 3, 2018 11:04 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਸਭ ਤੋਂ ਵਿਵਾਦਤ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਸ਼ੋਅ ਦੇ ਮੇਕਰਜ਼ ਇਸ ਦੀ ਹਰ ਜਾਣਕਾਰੀ ਫੈਨਜ਼ ਨਾਲ ਸ਼ੇਅਰ ਕਰ ਰਹੇ ਹਨ। ਇਸ ਸ਼ੋਅ ਨੂੰ ਲੈ ਕੇ ਲੋਕਾਂ ਦੀ ਐਕਸਾਈਟਮੈਂਟ ਦਿਨੋਂ-ਦਿਨ ਵਧਦੀ ਜਾ ਰਹੀ ਹੈ।
PunjabKesari
ਹਾਲ ਹੀ 'ਚ ਖਬਰ ਆਈ ਹੈ ਕਿ ਇਸ ਸ਼ੋਅ 'ਚ ਪਹਿਲੀ ਐਂਟਰੀ ਸੀਰੀਅਲ 'ਇਸ਼ਕਬਾਜ਼' ਦੀ ਐਕਟਰਸ ਸ਼੍ਰਿਸ਼ਟੀ ਰੋਡੇ ਨੂੰ ਮਿਲੀ ਹੈ। ਜੀ ਹਾਂ ਖਬਰਾਂ ਤਾਂ ਇਹ ਵੀ ਹਨ ਕਿ ਇਸ ਸ਼ੋਅ ਲਈ ਇਸ ਅਦਾਕਾਰਾ ਨੇ ਹਾਮੀ ਵੀ ਭਰ ਦਿੱਤੀ ਹੈ।
PunjabKesari
ਸ਼ੋਅ ਮੇਕਰਜ਼ ਨਾਲ ਸ਼੍ਰਿਸ਼ਟੀ ਨੇ ਕੰਨਟ੍ਰੈਕਟ ਵੀ ਸਾਈਨ ਕਰ ਲਿਆ ਹੈ। ਸ਼ੋਅ ਦੀ ਐਕਸਾਈਟਮੈਂਟ ਵਧਾਉਣ ਲਈ ਮੇਕਰਜ਼ ਉਸ ਦੇ ਮੰਗੇਤਰ ਮਨੀਸ਼ ਨਾਗਦੇਵ ਨਾਲ ਵੀ ਗੱਲ ਕਰ ਰਹੇ ਹਨ।
PunjabKesari
ਦੱਸਣਯੋਗ ਹੈ ਕਿ ਸ਼੍ਰਿਸ਼ਟੀ ਹੁਣ ਤੱਕ 'ਪੁਨਰ ਵਿਵਾਹ' ਤੇ 'ਸਰਸਵਤੀ ਚੰਦਰ' 'ਚ ਵੀ ਨਜ਼ਰ ਆ ਚੁੱਕੀ ਹੈ। ਦੱਸ ਦੇਈਏ ਕਿ ਸ਼੍ਰਿਸ਼ਟੀ ਤੇ ਮਨੀਸ਼ ਦੀ ਮੰਗਣੀ 15 ਫਰਵਰੀ ਨੂੰ ਹੋਈ ਸੀ।
PunjabKesari
ਫਿਲਹਾਲ ਸ਼ੋਅ ਆਪਣੇ ਕੰਸੈਪਟ ਤੇ ਕੰਟੈਸਟੈਂਟਸ ਲਈ ਕਾਫੀ ਸੁਰਖੀਆਂ 'ਚ ਚਲ ਰਿਹਾ ਹੈ। ਇਨ੍ਹਾਂ ਦੇ ਨਾਲ ਹੀ ਸ਼ੋਅ ਲਈ ਸਿਧਾਰਥ ਸਾਗਰ ਤੇ ਉਸ ਦੀ ਗਰਲਫ੍ਰੈਂਡ ਨੂੰ ਵੀ ਮੇਕਰਜ਼ ਅਪ੍ਰੋਚ ਕਰ ਰਹੇ ਹਨ।
PunjabKesari

PunjabKesari

PunjabKesari


Edited By

Sunita

Sunita is news editor at Jagbani

Read More