''ਬਿੱਗ ਬੌਸ 12'' ''ਚ ਫਰਾਹ ਖਾਨ ਦੀ ਐਂਟਰੀ, ਸ਼ਿਵਾਸ਼ੀਸ਼ ਹੋਏ ਬੇਘਰ

11/18/2018 11:59:53 AM

ਮੁੰਬਈ(ਬਿਊਰੋ)— ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 12' 'ਚ ਆਏ ਦਿਨ ਘਰਵਾਲੇ ਕਈ ਹੰਗਾਮੇ ਕਰ ਰਹੇ ਹਨ। ਸ਼ੋਅ ਨੂੰ ਸ਼ੁਰੂ ਹੋਏ ਵੀ ਦੋ ਮਹੀਨੇ ਹੋ ਚੁੱਕੇ ਹਨ। ਬੀਤੇ ਦਿਨੀਂ ਵੀਕੈਂਡ ਦਾ ਵਾਰ 'ਚ ਸਲਮਾਨ ਖਾਨ ਨੇ ਮੁਕਾਬਲੇਬਾਜ਼ਾਂ ਤੋਂ ਉਨ੍ਹਾਂ ਦੀਆਂ ਹਫਤੇ ਦੀਆਂ ਗਲਤੀਆਂ ਦਾ ਹਿਸਾਬ ਮੰਗਿਆ ਤੇ ਉਨ੍ਹਾਂ ਨੂੰ ਖਰੀਆਂ ਖੋਟੀਆਂ ਸੁਣਾਈਆਂ। ਸਲਮਾਨ ਨੇ ਸ਼ੁਰੂਆਤ 'ਚ ਹੀ ਐਲਾਨ ਕਰ ਦਿੱਤਾ ਕਿ ਸ਼ਿਵਾਸ਼ੀਸ਼ ਨੇ ਜੋ ਕੀਤਾ, ਉਸ ਨੂੰ ਉਸ ਦਾ ਹਰਜਾਨਾ ਭਰਨਾ ਪਵੇਗਾ। ਭਾਈਜਾਨ ਨੇ ਨੋਟਬੰਦੀ ਤੋਂ ਲੈ ਕੇ ਨਿੱਕ ਜੋਨਸ-ਪ੍ਰਿਯੰਕਾ ਦੇ ਵਿਆਹ ਨੂੰ ਲੈ ਬਹੁਤ ਸਾਰੇ ਝੂਠ ਬੋਲੇ, ਜਿਸ ਤੋਂ ਬਾਅਦ ਸਾਰਿਆਂ ਦੇ ਹੋਸ਼ ਉੱਡ ਗਏ। ਸਲਮਾਨ ਖਾਨ ਨੇ ਕਰਨਵੀਰ ਬੋਹਰਾ ਨੂੰ ਉਸ ਦੀ ਪਤਨੀ ਦੇ ਓਪਨ ਲੈਟਰ ਬਾਰੇ ਦੱਸਿਆ, ਜਿਸ ਤੋਂ ਬਾਅਦ ਕਰਨਵੀਰ ਨੇ ਸਲਮਾਨ ਤੋਂ ਮੁਆਫੀ ਮੰਗੀ।

PunjabKesari

ਸਲਮਾਨ ਕਰਨਵੀਰ ਨੂੰ ਆਖਦੇ ਹਨ, ''ਜੇਕਰ ਤੁਹਾਨੂੰ ਮੇਰੀ ਕੋਈ ਗੱਲ ਬੁਰੀ ਲੱਗਦੀ ਹੈ ਤਾਂ ਤੁਸੀਂ ਦਸ ਸਕਦੇ ਹੋ।'' ਸਲਮਾਨ ਨੇ ਸ਼੍ਰੀਸੰਤ ਤੇ ਦੀਪਕ ਨਾਲ ਨੌਮੀਨੇਸ਼ਨ ਨੂੰ ਲੈ ਕੇ ਗੱਲ ਸ਼ੁਰੂ ਕੀਤੀ ਅਤੇ ਦੋਵਾਂ ਦਾ ਕਾਫੀ ਮਜ਼ਾਕ ਉਡਾਇਆ। ਇਸੇ ਚਰਚਾ ਦੌਰਾਨ ਸਲਮਾਨ ਨੇ ਅਨੂਪ ਜਲੋਟਾ ਦੀ ਗੱਲ ਛੇੜ ਦਿੱਤੀ, ਜਿਸ ਨਾਲ ਜਸਲੀਨ ਦੇ ਚਿਹਰੇ 'ਤੇ ਮੁਸਕੁਰਾਹਟ ਆ ਜਾਂਦੀ ਹੈ।

PunjabKesari

ਨੌਮੀਨੇਸ਼ਨ ਹੀ ਨਹੀਂ ਸਗੋਂ ਸਲਮਾਨ ਖਾਨ ਸ਼੍ਰੀਸੰਤ ਨੂੰ ਵਾਰ-ਵਾਰ ਜੋਲ 'ਚ ਭੇਜਣ ਦੀ ਗੱਲ ਕਰਦੇ ਹਨ। ਸ਼੍ਰੀਸੰਤ ਆਖਦਾ ਹੈ ਕਿ ਸਾਰਿਆਂ ਨੂੰ ਲੱਗਦਾ ਹੈ ਕਿ ਮੈਂ ਗੰਦਾ ਖੇਡ ਰਿਹਾ ਹੈ, ਇਸ ਲਈ ਇਹ ਲੋਕ ਮੈਨੂੰ ਭੇਜ ਦਿੰਦੇ ਹਨ। ਇਸ ਤੋਂ ਬਾਅਦ ਕਰਨਵੀਰ ਬੋਹਰਾ ਰੋਂਦੇ ਹੋਏ ਕੈਮਰੇ 'ਤੇ ਬੋਲਦੇ ਹਨ ਕਿ ਮੈਂ ਆਪਣੀ ਪਤਨੀ ਨਾਲ ਗੱਲ ਕਰਨੀ ਹੈ। ਉਹ 'ਬਿੱਗ ਬੌਸ' ਨੂੰ ਬੇਨਤੀ ਕਰਦਾ ਹੈ ਕਿ ਮੇਰੀ ਗੱਲ ਟੀਜੇ ਨਾਲ ਕਰਵਾਈ ਜਾਵੇ ਤਾਂਕਿ ਉਹ ਇਸ ਮੁੱਦੇ ਨੂੰ ਸਾਫ ਕਰ ਸਕੇ।

PunjabKesari
ਸਲਮਾਨ ਖਾਨ ਜਸਲੀਨ ਨੂੰ ਸਪੈਸ਼ਲ ਰੂਮ 'ਚ ਭੇਜਦੇ ਹਨ, ਜਿਥੇ ਅਨੂਪ ਜਲੋਟਾ ਉਸ ਦਾ ਇੰਤਜ਼ਾਰ ਕਰ ਰਿਹਾ ਹੈ। ਅਨੂਪ, ਜਸਲੀਨ ਨੂੰ ਮਿਲਦੇ ਹੀ ਕਹਿੰਦਾ ਕਿ ਤੁਸੀਂ ਬਹੁਤ ਵਧੀਆ ਖੇਡ ਰਹੇ ਹੋ। ਜਦੋਂ ਦੋਵੇਂ ਆਪਸ 'ਚ ਗੱਲ ਕਰ ਰਹੇ ਹੁੰਦੇ ਹਨ ਤਾਂ ਉਦੋਂ ਸਲਮਾਨ ਦੀ ਐਂਟਰੀ ਹੁੰਦੀ ਹੈ। ਸਲਮਾਨ ਖਾਨ ਤੁਰੰਤ ਹੀ ਪੁੱਛਦੇ ਹਨ ਕਿ ਤੁਹਾਡੇ ਦੋਵਾਂ 'ਚ ਕੀ ਰਿਸ਼ਤਾ ਹੈ?

PunjabKesari

ਜਿਥੇ ਜਸਲੀਨ ਮਥਾਰੂ ਨੇ ਕਿਹਾ ਕਿ ਦੋਵਾਂ 'ਚ ਖਾਸ ਰਿਸ਼ਤਾ ਹੈ ਪਰ ਅਨੂਪ ਦੱਸਦਾ ਹੈ ਕਿ ਮੇਰੇ ਦਿਲ 'ਚ ਜਸਲੀਨ ਨੂੰ ਲੈ ਕੇ ਕਿਸੇ ਪ੍ਰਕਾਰ ਦਾ ਰੋਮਾਂਟਿਕ ਵਿਚਾਰ ਨਹੀਂ ਆਉਂਦੇ। ਸਲਮਾਨ ਖਾਨ ਨੇ ਹੁਣ ਸ਼ਿਵਾਸ਼ੀਸ਼ ਦੀ ਕਲਾਸ ਲਾਉਣੀ ਸ਼ੁਰੂ ਕਰ ਦਿੱਤੀ।

PunjabKesari

ਸਲਮਾਨ ਸ਼ਿਵਾਸ਼ੀਸ਼ ਨੂੰ ਆਖਦੇ ਹਨ ਕਿ ਸ਼੍ਰੀਸੰਤ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੇ ਹੋ ਪਰ ਉਸ ਨੂੰ ਪਤਾ ਹੈ ਕਿ ਸੀਮਾ ਕਿੱਥੇ ਹੈ? ਸ਼ਿਵਾਸ਼ੀਸ਼ ਆਪਣੀ ਗਲਤੀ ਲਈ ਮੁਆਫੀ ਮੰਗਦਾ ਹੈ ਪਰ ਭਾਈਜਾਨ ਆਖਦੇ ਹਨ ਕਿ ਤੁਹਾਨੂੰ ਇਸ ਦੀ ਕੀਮਤ ਚਕਾਉਣੀ ਪਵੇਗੀ। 

PunjabKesari
ਸਲਮਾਨ ਖਾਨ ਆਖਦੇ ਹਨ ਕਿ ਸ਼ਿਵਾਸ਼ੀਸ਼ ਨੂੰ ਘਰ ਤੋਂ ਨਿਸ਼ਕਾਸਿਤ ਕੀਤਾ ਜਾ ਰਾਹ ਹੈ। ਸ਼ਿਵਾਸ਼ੀਸ਼ ਆਪਣੀ ਗਲਤੀ ਸਵੀਕਾਰ ਕਰਦਾ ਹੈ ਤੇ ਆਖਦਾ ਹੈ ਕਿ ਉਹ ਇਸੇ ਲਾਈਕ ਹੈ। ਸ਼ਿਵਾਸ਼ੀਸ਼ ਸਾਰਿਆਂ ਤੋਂ ਮੁਆਫੀ ਮੰਗ ਕੇ ਘਰ ਤੋਂ ਬਾਹਰ ਨਿਕਲ ਜਾਂਦਾ ਹੈ। ਸ਼ਿਵਾਸ਼ੀਸ਼ ਦੇ ਘਰ ਤੋਂ ਬਾਹਰ ਜਾਂਦੇ ਹੀ ਸ਼੍ਰੀਸੰਤ ਫੁੱਟ-ਫੁੱਟ ਕਰਕੇ ਰੋਣ ਲੱਗ ਜਾਂਦਾ ਹੈ।

PunjabKesari

ਦੀਪਿਕਾ ਤੇ ਸ੍ਰਿਸ਼ਟੀ ਰੋਂਦੇ ਹੋਏ ਸ਼੍ਰੀਸੰਤ ਨੂੰ ਸਮਝਾਉਂਦੇ ਹਨ ਪਰ ਸ਼੍ਰੀਸੰਤ ਦੀਆਂ ਅੱਖਾਂ ਦੇ ਹੰਝੂ ਨਹੀਂ ਰੁੱਕ ਰਹੇ ਹਨ। ਸ਼ਿਵਾਸ਼ੀ ਦੇ ਐਲੀਮਿਨੇਸ਼ਨ ਤੋਂ ਬਾਅਦ ਘਰ 'ਚ ਫਰਾਹ ਖਾਨ ਦੀ ਐਂਟਰੀ ਹੋਈ, ਜਿਨ੍ਹਾਂ ਨੇ ਦੀਪਕ ਤੇ ਸੋਮੀ ਨੂੰ ਗੀਤ 'ਤੇ ਡਾਂਸ ਕਰਨ ਲਈ ਕਿਹਾ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News