ਬੈੱਡ ਸ਼ੇਅਰਿੰਗ ਦਾ ਕੰਸੈਪਟ ਖਤਮ ਕਰਨ ਲਈ ਮਜ਼ਬੂਰ ਹੋਏ ਬਿੱਗ ਬੌਸ, ਜਾਣੋ ਕਾਰਨ

10/9/2019 2:58:17 PM

ਮੁੰਬਈ(ਬਿਊਰੋ)- ਸਲਮਾਨ ਖਾਨ ਦਾ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ’ਚ ਇਸ ਵਾਰ ਕਈ ਨਵੇਂ ਬਦਲਾਅ ਦੇਖਣ ਨੂੰ ਮਿਲੇ। ਇਸ ’ਚ ਸਭ ਤੋਂ ਵੱਡਾ ਬਦਲਾਅ ਬੀ. ਐੱਫ.ਐੱਫ. ਦਾ ਕੰਸੈਪਟ ਸੀ। ਬੀ. ਐੱਫ.ਐੱਫ. ਯਾਨੀ Bed Friend Forever।ਇਸ ਵਿਚ ਮੁੰਡਿਆਂ ਅਤੇ ਲੜਕੀਆਂ ਨੂੰ ਇਕੱਠੇ ਬੈੱਡ ਸ਼ੇਅਰ ਕਰਨਾ ਸੀ। ਇਕ ਹਫਤੇ ਬਾਅਦ ਹੀ ਇਸ ਕੰਸੈਪਟ ’ਤੇ ਦਰਸ਼ਕਾਂ ਨੇ ਇੰਤਜ਼ਾਰ ਜਤਾਇਆ ਅਤੇ ਸ਼ੋਅ ’ਤੇ ਅਸ਼ਲੀਲਤਾ ਦੇ ਦੋਸ਼ ਲਗਾਏ।
PunjabKesari
ਇੱਥੇ ਤੱਕ ਕਿ ਸੋਸ਼ਲ ਮੀਡੀਆ ’ਤੇ ਸ਼ੋਅ ਨੂੰ ਬੰਦ ਕਰਨ ਦੀ ਵੀ ਮੰਗ ਉੱਠਣ ਲੱਗੀ। ਟਵਿਟਰ ’ਤੇ # Boycott_BigBoss ਟਰੇਂਡ ਕਰਨ ਲੱਗਾ ਸੀ। ਮੰਗਲਵਾਰ ਨੂੰ ਟੈਲੀਕਾਸਟ ਹੋਏ ਸ਼ੋਅ ਵਿਚ ਬਿੱਗ ਬੌਸ ਨੇ ਇਸ ਕੰਸੈਪਟ ਨੂੰ ਇਹ ਕਹਿੰਦੇ ਹੋਏ ਵਾਪਸ ਲੈ ਲਿਆ ਕਿ ਮੁਕਾਬਲੇਬਾਜ਼ ਇਕ-ਦੂਜੇ ਨੂੰ ਜਾਨ ਗਏ ਹਨ। ਇਸ ਕਾਰਨ ਇਹ ਕੰਸੈਪਟ ਖਤਮ ਕੀਤਾ ਜਾਂਦਾ ਹੈ। ਹਾਲਾਂਕਿ ਕੁਝ ਮੁਕਾਬਲੇਬਾਜ਼ ਅਜੇ ਵੀ ਇਕੱਠੇ ਸੌਂ ਰਹੇ ਹਨ।
PunjabKesari
ਦੱਸ ਦੇਈਏ ਕਿ ਇਹ ਮਾਮਲਾ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ। ਕਾਂਫੇਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) (Confederation Of All India Traders) ਨੇ ਪ੍ਰਕਾਸ਼ ਜਾਵੜੇਕਰ ਨੂੰ ਇਕ ਪੱਤਰ ਭੇਜ ਕੇ ਕਲਰਸ ਟੀ. ਵੀ. ’ਤੇ ਚੱਲ ਰਹੇ ਟੀ. ਵੀ. ਸ਼ੋਅ ਬਿੱਗ ਬੌਸ 13 ਦੇ ਪ੍ਰਸਾਰਣ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਸੀ। ਇਸ ਪੱਤਰ ’ਚ ਬਿੱਗ ਬੌਸ ’ਤੇ ਕਈ ਗੰਭੀਰ ਦੋਸ਼ ਵੀ ਲਗਾਏ ਗਏ ਸਨ।
PunjabKesari
ਬਿੱਗ ਬੌਸ ਵਿਚ ਅਸ਼ਲੀਲਤਾ ਦੇ ਖਿਲਾਫ ਮੇਰਠ ਦੇ ਲੋਕ ਵੀ ਕਾਫੀ ਗੁੱਸੇ ’ਚ ਸਨ। ਇਸ ਦੇ ਚਲਦੇ ਸ਼ੋਅ ਦੇ ਹੋਸਟ ਸਲਮਾਨ ਖਾਨ ਖਿਲਾਫ ਸੁਪਰੀਮ ਕੋਰਟ ਵਿਚ ਅਸ਼ਲੀਲਤਾ ਫੈਲਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ। ਸੁਪਰੀਮ ਕੋਰਟ ਨੇ ਇਸ ਅਰਜੀ ਨੂੰ ਸਵੀਕਾਰ ਕਰ ਲਿਆ ਸੀ। ਹੁਣ ਜਦੋਂ ਬਿੱਗ ਬੌਸ ਨੇ BFF ਕੰਸੈਪਟ ਖਤਮ ਕਰ ਦਿੱਤਾ ਹੈ ਤਾਂ ਇਸ ’ਤੇ ਕਾਰਵਾਈ ਦਾ ਕੋਈ ਸਵਾਲ ਨਹੀਂ ਉੱਠਦਾ। ਅਰਜੀ ਦੇਣ ਵਾਲੇ ਨੌਚੰਦੀ ਖੇਤਰ ਨਿਵਾਸੀ ਮਹਾਸਭਾ ਦੇ ਪ੍ਰਧਾਨ ਅਭਿਸ਼ੇਕ ਸੋਮ ਨੇ ਕਿਹਾ ਸੀ ਕਿ ਕਲਰਸ ਟੀ.ਵੀ. ’ਤੇ ਬਿੱਗ ਬੌਸ ਪ੍ਰੋਗਰਾਮ ਪ੍ਰਸਾਰਿਤ ਹੁੰਦਾ ਹੈ। ਇਸ ਵਿਚ ਅਸ਼ਲੀਲਤਾ, ਅਨੈਤੀਕਤਾ ਦਾ ਪ੍ਰਚਾਰ ਧੜੱਲੇ ਨਾਲ ਹੁੰਦਾ ਹੈ। ਨਾਲ ਹੀ ਕਿਹਾ ਕਿ ਇਸ ਪ੍ਰੋਗਰਾਮ ਨੂੰ ਦੇਖ ਕੇ ਦੇਸ਼ ਦੇ ਨੌਜਵਾਨ ਸੰਸਕਾਰ ਤੋਂ ਦੂਰ ਹੋ ਰਹੇ ਹਨ। ਬਿੱਗ ਬੌਸ ਦੇ BFF ਦਾ ਫੈਸਲਾ ਹਟਾਉਣ ਤੋਂ ਬਾਅਦ ਵਿਵਾਦ ਠੰਡਾ ਹੁੰਦਾ ਨਜ਼ਰ ਆ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News