ਅੱਜ ਤੋਂ ਸ਼ੁਰੂ ਹੋਵੇਗਾ 'ਬਿੱਗ ਬੌਸ 12', ਆਲੀਸ਼ਾਨ ਘਰ ਦਾ ਫਰਸਟ ਲੁੱਕ (ਵੀਡੀਓ)
9/16/2018 5:02:00 PM
ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 12' ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ 'ਚ ਕਾਫੀ ਦਿਨਾਂ ਤੋਂ ਉਤਾਵਲੇ ਫੈਨਜ਼ ਲਈ 'ਬਿੱਗ ਬੌਸ' ਘਰ ਦੀ ਪਹਿਲੀ ਝਲਕ ਲੈ ਕੇ ਆਏ ਹਨ। ਘਰ ਦੀ ਤਸਵੀਰ ਮੇਕਰਜ਼ ਵਲੋਂ ਸੋਸ਼ਲ ਮੀਡੀਆ 'ਤੇ ਫੈਨਜ਼ ਲਈ ਸ਼ੇਅਰ ਕੀਤੀ ਹੈ। ਤਸਵੀਰ ਨੂੰ ਦੇਖਣ ਤੋਂ ਬਾਅਦ ਸਾਫ ਹੈ ਕਿ ਇਸ ਵਾਰ ਬਿੱਗ ਬੌਸ ਦਾ ਘਰ ਕਾਫੀ ਆਲੀਸ਼ਾਨ ਹੋਵੇਗਾ।
ਤੁਹਾਨੂੰ ਦੱਸ ਦੇਈਏ ਇਸ ਵਾਰ ਦਾ ਸੀਜ਼ਨ ਪਹਿਲੇ ਦੇ ਸੀਜ਼ਨਾਂ ਨਾਲੋਂ ਕਾਫੀ ਦਿਲਚਸਪ ਹੋਣ ਵਾਲਾ ਹੈ। ਦਰਸਅਲ, 'ਬਿੱਗ ਬੌਸ' ਦੇ ਪ੍ਰੀਮੀਅਰ ਐਪੀਸੋਡ ਦੀ ਸ਼ੁਰੂਆਤ ਤੋਂ ਪਹਿਲਾਂ ਚਾਰ ਮੁਕਾਬਲੇਬਾਜ਼ਾਂ ਨੂੰ ਆਊਟ ਹਾਊਸ 'ਚ ਰੱਖਿਆ ਗਿਆ ਸੀ। ਆਊਟ ਹਾਊਸ 'ਚ ਪਹੁੰਚਣ 'ਤੇ ਕੁਝ ਸਮੇਂ ਬਾਅਦ ਇਨ੍ਹਾਂ ਮੁਕਾਬਲੇਬਾਜ਼ਾਂ ਨੇ ਆਪਸ 'ਚ ਝਗੜਾ ਸ਼ੁਰੂ ਕਰ ਦਿੱਤਾ। ਮੁਕਾਬਲੇਬਾਜ਼ਾਂ ਵਿਚਕਾਰ ਝਗੜੇ ਨੂੰ ਦੇਖਦੇ ਹੋਏ ਬਿੱਗ ਬੌਸ ਨੇ ਸਖਤ ਫੈਸਲਾ ਲਿਆ ਹੈ।
'ਬਿੱਗ ਬੌਸ' ਨੇ ਕਿਹਾ ਹੈ ਕਿ ਇਸ ਸੀਜ਼ਨ 'ਚ ਇਕ ਨਵਾਂ ਇਤਿਹਾਸ ਬਣੇਗਾ। ਸੀਜ਼ਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਇਹ ਚਾਰ ਲੋਕ ਸ਼ੋਅ ਦੇ ਮੁਕਾਬਲੇਬਾਜ਼ ਬਣ ਗਏ ਹਨ। ਇੰਨਾ ਹੀ ਨਹੀਂ ਹੁਣ ਇਕ ਹੋਰ ਇਤਿਹਾਸ ਬਣੇਗਾ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਘਰ 'ਚ ਪਹਿਲੇ ਹੀ ਦਿਨ 2 ਮੁਕਾਬਲੇਬਾਜ਼ ਬਾਹਰ ਹੋਣ ਜਾਣਗੇ। ਇਸ ਦੇ ਨਾਲ ਹੀ ਮੇਕਰਜ਼ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਸੋਮਵਾਰ ਤੋਂ ਸ਼ੁੱਕਰਵਾਰ ਸ਼ੋਅ ਰਾਤ 10:30 ਵਜੇ ਦੀ ਬਜਾਏ ਰਾਤ 9 ਵਜੇ ਹੀ ਟੈਲੀਕਾਸਟ ਹੋਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ