'ਬਿੱਗ ਬੌਸ 13' ਦੇ ਇਸ ਮੁਕਾਬਲੇਬਾਜ਼ ਨੂੰ ਮਿਲੇਗੀ ਸਭ ਤੋਂ ਜ਼ਿਆਦਾ ਫੀਸ

7/1/2019 11:24:17 AM

ਮੁੰਬਈ(ਬਿਊਰੋ)— 'ਬਿੱਗ ਬੌਸ ਸੀਜਨ 13' ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਬਣਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਦਾ ਇਹ ਸ਼ੋਅ ਸਤੰਬਰ 'ਚ ਆਨਏਅਰ ਹੋਵੇਗਾ। ਸ਼ੋਅ ਦੇ ਥੀਮ, ਕਾਂਸੈਪਟ, ਮੁਕਾਬਲੇਬਾਜ਼ ਅਤੇ ਲੋਕੇਸ਼ਨ ਨੂੰ ਲੈ ਕੇ ਤਮਾਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਸੀਜਨ 13 ਲਈ ਵੀ ਟੀ. ਵੀ. ਤੇ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਦੇ ਨਾਮ ਚਰਚਾ 'ਚ ਹਨ। ਰਿਪੋਰਟ ਮੁਤਾਬਕ ਇਨ੍ਹਾਂ ਸਾਰਿਆਂ ਨੂੰ ਸ਼ੋਅ ਲਈ ਅਪ੍ਰੋਚ ਕੀਤਾ ਗਿਆ ਹੈ। ਕਈਆਂ ਨੇ ਸ਼ੋਅ 'ਚ ਆਉਣ ਦੀ ਹਾਮੀ ਭਰ ਦਿੱਤੀ ਹੈ ਪਰ ਉਹ ਕਾਂਟਰੈਕਟ ਕਾਰਨ ਮੀਡੀਆ 'ਚ ਖਬਰ ਕੰਫਰਮ ਨਹੀਂ ਕਰ ਰਹੇ ਹਨ ਪਰ ਲੋਕਾਂ ਦੀ ਸਭ ਤੋਂ ਜ਼ਿਆਦਾ ਦਿਲਚਸਪੀ ਮੁਕਾਬਲੇਬਾਜ਼ਾਂ ਦੇ ਨਾਮਾਂ ਅਤੇ ਉਨ੍ਹਾਂ ਦੀ ਫੀਸ ਨੂੰ ਲੈ ਕੇ ਹੈ।
PunjabKesari
ਰਿਪੋਰਟ ਮੁਤਾਬਕ ਖਬਰਾਂ ਆ ਰਹੀਆਂ ਹਨ ਕਿ ਇਸ ਵਾਰ ਸਲਮਾਨ ਖਾਨ ਸ਼ੋਅ ਨੂੰ ਹੋਸਟ ਕਰਨ ਲਈ ਲੱਗਭੱਗ ਦੁੱਗਣੀ ਰਕਮ ਲੈਣ ਵਾਲੇ ਹਨ। ਕਲਰਸ 'ਤੇ ਆਉਣ ਵਾਲੇ ਸ਼ੋਅ ਬਿੱਗ ਬੌਸ ਨੂੰ ਹਰ ਸਾਲ ਬਾਲੀਵੁੱਡ ਐਕਟਰ ਸਲਮਾਨ ਖਾਨ ਹੋਸਟ ਕਰਦੇ ਹਨ। ਪਿਛਲੇ ਸਾਲ ਸਲਮਾਨ ਖਾਨ ਨੇ ਹਰ ਇਕ ਐਪੀਸੋਡ ਦੇ 12 ਤੋਂ 14 ਕਰੋੜ ਰੁਪਏ ਚਾਰਜ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਹਰ ਹਫਤੇ ਦੇ 31 ਕਰੋੜ ਰੁਪਏ ਲੈਣਗੇ। ਇਸ ਹਿਸਾਬ ਨਾਲ ਇਸ ਵਾਰ ਸਲਮਾਨ ਖਾਨ ਨੂੰ ਲੱਗਭੱਗ ਪੂਰੇ 'ਬਿੱਗ ਬੌਸ' ਨੂੰ ਹੋਸਟ ਕਰਨ ਦੇ ਲੱਗਭੱਗ 400 ਕਰੋੜ ਰੁਪਏ ਮਿਲਣਗੇ।
PunjabKesari
ਹੁਣ ਜੇਕਰ ਅਸੀਂ ਇਸ ਸਾਲ ਦੇ ਪ੍ਰਤੀਯੋਗੀਆਂ ਦੀ ਫੀਸ ਬਾਰੇ ਗੱਲ ਕਰਦੇ ਹਾਂ ਤਾਂ ਮੀਡੀਆ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜ਼ਰੀਨ ਖਾਨ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀਆਂਸੈਲੀਬ੍ਰਿਟੀਆਂ 'ਚੋਂ ਇਕ ਹੋ ਸਕਦੀ ਹੈ। 'ਬਿੱਗ ਬੌਸ 13' 'ਚ ਸਭ ਤੋਂ ਜ਼ਿਆਦਾ ਭੁਗਤਾਨ ਪਾਉਣ ਵਾਲੇ ਪ੍ਰਤੀਯੋਗੀ ਬਨਣ ਲਈ ਜ਼ਰੀਨ ਖਾਨ ਅਤੇ ਮਾਹਿਕਾ ਅਤੇ ਡੈਨੀ ਡੀ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਜ਼ਰੀਨ ਨੂੰ 'ਬਿੱਗ ਬੌਸ' ਦੇ ਘਰ 'ਚ ਆਉਣ ਲਈ ਪ੍ਰਤੀ ਦਿਨ 95,000 ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ।
PunjabKesari
ਦੱਸ ਦੇਈਏ ਕਿ 'ਬਿੱਗ ਬੌਸ' ਅਜਿਹਾ ਰਿਐਲਿਟੀ ਸ਼ੋਅ ਹੈ, ਜਿਸ 'ਚ ਸੈਲੇਬ੍ਰਿਟੀਜ਼ ਮੁਕਾਬਲੇਬਾਜ਼ ਦੇ ਤੌਰ 'ਤੇ ਪਰਿਵਾਰ, ਇੰਟਰਨੈੱਟ ਤੋਂ ਦੂਰ 3 ਮਹੀਨੇ ਇਕ ਘਰ 'ਚ ਅਜਨਬੀਆਂ ਨਾਲ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਟਾਸਕ ਮਿਲਦੇ ਹਨ, ਜਿਸ ਨੂੰ ਪੂਰਾ ਕਰਨ ਲਈ ਮੁਕਾਬਲੇਬਾਜ਼ ਸਖਤ ਮਿਹਨਤ ਕਰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News