ਇਸ ਖਾਸ ਮੁਕਾਬਲੇਬਾਜ਼ ਲਈ ਅਰਸ਼ੀ ਖਾਨ ਨੇ ਦਿੱਤੀ ਵੱਡੀ ਕੁਰਬਾਣੀ, ਸਵੀਕਾਰ ਕਰਨਾ ਹੈ ਥੋੜ੍ਹਾ ਮੁਸ਼ਕਿਲ

11/15/2017 4:52:42 PM

ਮੁੰਬਈ(ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਘਰ 'ਚ ਹਮੇਸ਼ਾ ਕੁਝ ਨਾ ਕੁਝ ਦਿਲਚਸਪ ਚੱਲਦਾ ਹੀ ਰਹਿੰਦਾ ਹੈ। ਹਾਲ ਹੀ 'ਚ ਮੰਗਲਵਾਰ ਨੂੰ ਵਿਕਾਸ ਗੁਪਤਾ ਨੂੰ ਨਾਮੀਨੇਸ਼ਨ ਤੋਂ ਬਚਾਉਣ ਲਈ ਅਰਸ਼ੀ ਖਾਨ ਨੇ ਵੀ ਕੁਝ ਅਜਿਹਾ ਹੀ ਕੀਤਾ, ਜਿਸ 'ਤੇ ਘਰਵਾਲਿਆਂ ਨੂੰ ਕੁਝ ਦੇਰ ਤੱਕ ਤਾਂ ਵਿਸ਼ਵਾਸ ਹੀ ਨਹੀਂ ਹੋਇਆ।

PunjabKesari

ਅਸਲ 'ਚ ਸੋਮਵਾਰ ਤੋਂ ਬਿੱਗ ਬੌਸ ਦੇ ਘਰ 'ਚ ਚੱਲ ਰਹੀ ਨਾਮੀਨੇਸ਼ਨ ਦੀ ਪ੍ਰਕਿਰਿਆ ਮੰਗਲਵਾਰ ਨੂੰ ਵੀ ਜਾਰੀ ਸੀ ਤੇ ਮੰਗਲਵਾਰ ਨੂੰ ਜਦੋਂ ਵਿਕਾਸ ਦਾ ਨਾਮੀਨੇਟ ਹੋਣ ਦਾ ਨੰਬਰ ਆਇਆ ਤਾਂ ਬਿੱਗ ਬੌਸ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਅਰਸ਼ੀ ਆਪਣੀਆਂ ਸਾਰੀਆਂ ਨਾਈਟੀਆਂ ਹਮੇਸ਼ਾ ਲਈ ਬਿੱਗ ਬੌਸ ਨੂੰ ਦਿੰਦੀ ਹੈ ਤਾਂ ਉਹ ਨਾਮੀਨੇਸ਼ਨ ਤੋਂ ਬੱਚ ਸਕਦੇ ਹਨ।

PunjabKesari

ਵਿਕਾਸ ਨੇ ਜਿਵੇਂ ਹੀ ਇਸ ਕੁਰਬਾਣੀ ਲਈ ਅਰਸ਼ੀ ਨੂੰ ਕਿਹਾ ਤਾਂ ਪਹਿਲਾਂ ਤਾਂ ਉਹ ਥੋੜ੍ਹੀ ਦੇਰ ਲਈ ਰੁਕੀ ਤੇ ਉਸ ਤੋਂ ਬਾਅਦ ਹੱਸਦੇ ਹੋਏ ਇਸ ਸ਼ਰਤ ਨੂੰ ਪੂਰਾ ਕਰਨ ਲਈ ਮੰਨ ਗਈ। ਨਾਮੀਨੇਸ਼ਨ ਤੋਂ ਵਿਕਾਸ ਨੂੰ ਬਚਾਉਣ ਲਈ ਅਰਸ਼ੀ ਨੇ ਆਪਣੀਆਂ ਸਾਰੀਆਂ ਨਾਈਟੀਆਂ ਸਟੋਰ ਰੂਮ 'ਚ ਰੱਖ ਦਿੱਤੀਆਂ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News