ਵਰਿੰਦਰ ਸਿੰਘ ਢਿੱਲੋਂ ਤੋਂ ਇੰਝ ਬਣੇ ਬੀਨੂੰ ਢਿੱਲੋਂ, ਨਿੱਜੀ ਜ਼ਿੰਦਗੀ ਦੇ ਜਾਣੋ ਦਿਲਚਸਪ ਕਿੱਸੇ

8/29/2018 11:34:55 AM

ਮੁੰਬਈ(ਬਿਊਰੋ)— ਦੁਨੀਆ 'ਚ ਰਵਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਹਨ ਪਰ ਹਸਾਉਣ ਵਾਲੇ ਬਹੁਤ ਘੱਟ ਮਿਲਦੇ ਹਨ ਕਿਉਂਕਿ ਰਵਾਉਣਾ ਕਾਫੀ ਸੋਖਾ ਹੁੰਦਾ ਹੈ ਪਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ। ਇਹ ਅਸੀਂ ਨਹੀਂ ਬਲਕਿ ਪੰਜਾਬੀ ਫਿਲਮ ਦੇ ਮਹਾਨ ਕਾਮੇਡੀ ਐਕਟਰ ਬੀਨੂੰ ਢਿੱਲੋਂ ਦਾ ਹੈ।

PunjabKesari

ਦੱਸ ਦੇਈਏ ਕਿ ਬੀਨੂੰ ਢਿੱਲੋਂ ਅੱਜ ਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 29 ਅਗਸਤ 1975 ਨੂੰ ਪੰਜਾਬ ਦੇ ਪਿੰਡ ਧੂਰੀ, ਸੰਗਰੂਰ 'ਚ ਹੋਇਆ। ਉਨ੍ਹਾਂ ਦਾ ਅਸਲ ਨਾਂ ਵਰਿੰਦਰ ਸਿੰਘ ਢਿੱਲੋਂ ਹੈ।

PunjabKesari

ਬੀਨੂੰ ਢਿੱਲੋਂ ਇਕ ਭਾਰਤੀ ਅਦਾਕਾਰ ਹੈ, ਜਿਨ੍ਹਾਂ ਨੂੰ ਪੰਜਾਬੀ ਫਿਲਮਾਂ 'ਚ ਕਮੇਡੀਅਨ ਪਾਤਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਸਿੱਖਿਆ 'ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਧੁਰੀ' ਤੋਂ ਹਾਸਲ ਕੀਤੀ। ਉਨ੍ਹਾਂ ਨੇ ਆਪਣੀ ਮਾਸਟਰ ਡਿਗਰੀ ਥੀਏਟਰ ਐਂਡ ਟੈਲੀਵਿਜ਼ਨ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਲ 1994 'ਚ ਕੀਤੀ।

PunjabKesari

ਬੀਨੂੰ ਢਿੱਲੋਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਅਦਾਕਾਰੀ ਦੇ ਖੇਤਰ 'ਚ ਸ਼ਾਮਲ ਹੋਣ ਤੋਂ ਪਹਿਲਾਂ ਇਸ ਨੂੰ ਭਾਰਤੀ ਮੇਲੇ 'ਚ ਜਰਮਨ ਅਤੇ ਯੂ. ਕੇ. 'ਚ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ।

PunjabKesari

ਯੂਨੀਵਰਸਿਟੀ 'ਚ ਪੜਦਿਆਂ ਹੀ ਉਨ੍ਹਾਂ ਨੇ ਨਾਟਕਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਥਿਏਟਰ 'ਚ ਛੋਟੇ-ਛੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ। ਉਸ ਸਮੇਂ ਥਿਏਟਰ 'ਚ ਆਪਣਾ ਕਰੀਅਰ ਸੋਚਣਾ ਤਾਂ ਦੂਰ ਦੀ ਗੱਲ, ਪਰਿਵਾਰ ਦਾ ਗੁਜ਼ਾਰਾ ਕਰਨ ਜੋਗੇ ਵੀ ਪੈਸੇ ਨਹੀਂ ਜੁੜਦੇ ਸਨ ਪਰ ਬੀਨੂੰ ਢਿੱਲੋਂ ਨੇ ਇੱਥੇ ਵੀ ਹਾਰ ਨਾ ਮੰਨੀ।

PunjabKesari

ਥਿਏਟਰ ਰਾਹੀਂ ਬੀਨੂੰ ਨੇ ਪਹਿਲੀ ਵਾਰ 750 ਰੁਪਏ ਕਮਾਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਮਿਹਨਤ ਕੀਤੀ ਅਤੇ ਸਾਲ ਬਾਅਦ 750 ਦੀ ਕਮਾਈ 1000 ਤੱਕ ਪਹੁੰਚ ਗਈ। ਫਿਰ ਬੀਨੂੰ ਨੇ ਪੂਰਾ ਇਕ ਸਾਲ ਆਪਣੇ ਘਰੋਂ ਦੂਰ ਰਹਿ ਕੇ ਆਪਣੇ ਕੰਮ 'ਚ ਲਗਨ ਦਿਖਾਈ ਅਤੇ ਸਾਲ 'ਚ 75000 ਰੁਪਏ ਕਮਾਏ। ਇਸ ਤੋਂ ਉਨ੍ਹਾਂ ਨੂੰ ਲਗਾਤਾਰ ਫਿਲਮਾਂ ਮਿਲਦੀਆਂ ਗਈਆਂ। 

PunjabKesari
ਇਨ੍ਹਾਂ ਫਿਲਮਾਂ 'ਚ ਕੀਤੀ ਦਮਦਾਰ ਐਕਟਿੰਗ
ਬੀਨੂੰ ਢਿੱਲੋਂ ਨੇ ਸਾਲ 2002 'ਸ਼ਹੀਦੇ ਆਜਮ', 2012 'ਕੈਰੀ ਆਨ ਜੱਟਾ', 2015 'ਮੁੰਡੇ ਕਮਾਲ ਦੇ', 2015 'ਅੰਗਰੇਜ਼', 2014 'ਗੋਰਿਆਂ ਨੂੰ ਦਫਾ ਕਰੋ', 2014 'ਆ ਗਏ ਮੁੰਡੇ ਯੂ ਕੇ ਦੇ', 2014 'ਜੱਟ ਪ੍ਰਦੇਸੀ', 2014 'ਸਾਡਾ ਜਵਾਈ ਐਨ ਆਰ ਆਈ', 2014 'ਓ ਮਾਈ ਪਿਓ ਜੀ', 2014 'ਮਿਸਟਰ ਐਂਡ ਮਿਸਿਜ਼ 420', 2016 'ਚੰਨੋ ਕਮਲੀ ਯਾਰ ਦੀ', 2017 'ਵੇਖ ਬਰਾਤਾਂ ਚੱਲੀਆਂ', 'ਕੈਰੀ ਆਨ ਜੱਟਾ 2', 'ਵਧਾਈਆਂ ਜੀ ਵਧਾਈਆਂ' ਆਦਿ ਫਿਲਮਾਂ 'ਚ ਅਦਾਕਾਰੀ ਦਾ ਕਮਾਲ ਦਿਖਾਇਆ ਅਤੇ ਲੋਕਾਂ ਨੂੰ ਟੁੰਬਿਆ।

PunjabKesari
ਬੀਨੂੰ ਨੂੰ ਐਕਟਿੰਗ ਦਾ ਜਨੂੰਨ ਬਚਪਨ ਤੋਂ ਹੀ ਸੀ। ਕਾਮੇਡੀ ਵਾਲੇ ਕਿਰਦਾਰਾਂ ਨਾਲ ਬੀਨੂੰ ਢਿੱਲੋਂ ਨੇ ਪੰਜਾਬੀ ਸਿਨੇਮਾ 'ਚ ਖਾਸ ਜਗ੍ਹਾ ਬਣਾਈ ਹੈ। ਪਿਛੇ ਜਿਹੇ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਵੇਖ ਬਰਾਤਾਂ ਚੱਲੀਆਂ' ਨਾਲ ਉਹ ਨਿੱਘੇ ਸੁਭਾਅ ਅਤੇ ਸ਼ਾਨਦਾਰ ਅਭਿਨੇਤਾ ਵਜੋਂ ਉਭਰੇ।

PunjabKesari
ਬੀਨੂੰ ਢਿੱਲੋਂ ਦਾ ਇਥੋਂ ਤੱਕ ਪਹੁੰਚਣ ਦਾ ਸਫਰ ਸੋਖਾ ਨਹੀਂ ਸੀ। ਉਨ੍ਹਾਂ ਨੇ ਹਮੇਸ਼ਾ ਸ਼ਾਂਤ ਦਿਮਾਗ ਨਾਲ ਕੰਮ ਲਿਆ ਤੇ ਸਹਿਜੇ-ਸਹਿਜੇ ਤਰੱਕੀ ਵੱਲ ਵਧਿਆ। ਬੀਨੂੰ ਢਿੱਲੋਂ ਹਮੇਸ਼ਾਂ ਹੀ ਆਪਣੇ ਸੰਵਾਦਾਂ ਨੂੰ ਬਿਹਤਰੀਨ ਢੰਗ ਨਾਲ ਬੋਲਣ ਦੀ ਵਿਸ਼ੇਸ਼ਤਾ ਲਈ ਜਾਣੇ ਜਾਂਦੇ ਹਨ।

PunjabKesari

ਖਾਸ ਤੌਰ 'ਤੇ ਕਾਮਿਕ ਭੂਮਿਕਾਵਾਂ 'ਚ ਪਿਛਲੇ ਸਾਲ, ਉਨ੍ਹਾਂ ਨੇ ਨੀਰੂ ਬਾਜਵਾ 'ਚੰਨੋ ਕਮਲੀ ਯਾਰ ਦੀ' ਅਤੇ 'ਦੁੱਲਾ ਭੱਟੀ' ਦੇ 'ਚ ਮੁੱਖ ਭੂਮਿਕਾ ਨਿਭਾਈ। ਬੀਨੂੰ ਢਿੱਲੋਂ ਨੇ ਵੀ ਸਹਿਮਤੀ ਦਿਖਾਈ ਕਿ ਉਨ੍ਹਾਂ ਦੁਆਰਾ ਵੱਖਰੇ-ਵੱਖਰੇ ਕਿਰਦਾਰਾਂ ਨੂੰ ਜਿਉਣਾ ਉਨ੍ਹਾਂ ਨੂੰ ਬੇਹੱਦ ਪਸੰਦ ਹੈ।

PunjabKesari
ਵਿਲੇਨ ਤੋਂ ਬਣ ਗਿਆ ਕਾਮੇਡੀਅਨ 
ਬੀਨੂੰ ਨੇ ਫਿਲਮਾਂ 'ਚ ਬਤੌਰ ਵਿਲੇਨ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਵਿਲੇਨ ਤੋਂ ਕਾਮਿਕ ਵਿਲੇਨ ਦੀ ਇਮੇਜ ਬਣ ਗਈ ਅਤੇ ਫਿਰ ਪੂਰੀ ਤਰ੍ਹਾਂ ਕਾਮੇਡੀਅਨ ਹੀ ਬਣ ਗਏ। ਪਹਿਲਾਂ ਦੇ ਦੌਰ 'ਚ ਪੰਜਾਬੀ ਫਿਲਮਾਂ ਲੱਖਾਂ ਰੁਪਏ 'ਚ ਬਣ ਜਾਂਦੀਆਂ ਸਨ ਅਤੇ ਅਜੋਕੇ ਪੰਜਾਬੀ ਸਿਨੇਮਾ 'ਚ ਫਿਲਮਾਂ ਨੂੰ ਬਣਾਉਣ 'ਤੇ ਕਰੋੜਾਂ ਖਰਚੇ ਜਾ ਰਹੇ ਹਨ। ਵਰਤਮਾਨ 'ਚ ਪੰਜਾਬੀ ਫਿਲਮ ਇੰਡਸਟਰੀ ਅੱਗੇ ਵੱਧ ਰਹੀ ਹੈ ਅਤੇ ਬਾਲੀਵੁੱਡ ਦੇ ਐਕਟਰ ਵੀ ਪੰਜਾਬੀ ਫਿਲਮਾਂ ਦਾ ਹਿੱਸਾ ਬਣ ਰਹੇ ਹਨ।   

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News