ਕੈਨੇਡਾ ''ਚ ਪੰਜਾਬੀ ਯੂਨੀਵਰਸਿਟੀ ਦੀ ਭੰਗੜਾ ਟੀਮ ਨਾਲ ਬੀਨੂੰ ਢਿੱਲੋਂ ਨੇ ਪਾਇਆ ਭੰਗੜਾ (ਵੀਡੀਓ)

6/18/2019 12:06:43 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ 'ਚ ਫਿਲਮਾਂ ਰਾਹੀਂ ਵੱਖਰੀ ਛਾਪ ਛੱਡਣ ਵਾਲੇ ਅਦਾਕਾਰ ਬੀਨੂੰ ਢਿੱਲੋਂ ਇਨ੍ਹੀਂ ਦਿਨੀਂ ਆਪਣੀਆਂ ਪੁਰਾਣੀਆਂ ਯਾਦਾਂ ਦੇ ਘੇਰੇ 'ਚ ਘਿਰੇ ਹੋਏ ਹਨ। ਜੀ ਹਾਂ, ਇਹ ਅਸੀਂ ਨਹੀਂ ਸਗੋਂ ਖੁਦ ਬੀਨੂੰ ਢਿੱਲੋਂ ਆਖ ਰਹੇ ਹਨ। ਦਰਅਸਲ ਕੁਝ ਘੰਟੇ ਪਹਿਲਾਂ ਹੀ ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਪੰਜਾਬੀ ਯੂਨੀਵਰਸਿਟੀ ਦੇ ਦਿਨਾਂ ਨੂੰ ਯਾਦ ਕਰਦਿਆਂ ਇਕ ਤਸਵੀਰ ਸ਼ੇਅਰ ਕੀਤੀ ਹੈ।

 

 
 
 
 
 
 
 
 
 
 
 
 
 
 

Reunion Pbi Uni patiala Bhangra ready to go whales 🇬🇧

A post shared by Binnu Dhillon (@binnudhillons) on Jun 15, 2019 at 7:32pm PDT

ਦੱਸ ਦਈਏ ਕਿ ਬੀਨੂੰ ਢਿੱਲੋਂ ਆਪਣੇ ਸਮੇਂ 'ਚ ਭੰਗੜੇ ਦੇ ਮਾਹਿਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਭੰਗੜਾ ਟੀਮ ਨਾਲ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਭੰਗੜੇ ਦੀ ਇਹ ਟੀਮ ਕੈਨੇਡਾ 'ਚ ਭੰਗੜੇ 'ਤੇ ਪਰਫਾਰਮੈਂਸ ਦੇਣ ਲਈ ਗਈ ਹੋਈ ਹੈ। ਬਿੰਨੂ ਢਿੱਲੋਂ ਪੰਜਾਬੀ ਯੂਨੀਵਰਸਿਟੀ ਦੀ ਇਸ ਟੀਮ ਨਾਲ ਖੁਦ ਵੀ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਇਸ ਵੀਡੀਓ ਨੂੰ ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ 'Punjabi university di Bhangra team nu canada 🇨🇦 vich kathe hon da moka milea .. bahut anand aayea veeran nu milke .. sukar aa waheguru ji da ...'।

 

 
 
 
 
 
 
 
 
 
 
 
 
 
 

Punjabi university di Bhangra team nu canada 🇨🇦 vich kathe hon da moka milea .. bahut anand aayea veeran nu milke .. sukar aa waheguru ji da .. 🙏🙏🙏🤗🤗😘😘

A post shared by Binnu Dhillon (@binnudhillons) on Jun 17, 2019 at 7:29pm PDT

ਦੱਸਣਯੋਗ ਹੈ ਕਿ ਬੀਨੂੰ ਢਿੱਲੋਂ ਇਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਹੁਣ ਉਹ ਆਪਣੀ ਅਗਲੀ ਫਿਲਮ 'ਨੌਕਰ ਵਹੁਟੀ' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਦਸਤਕ ਦੇਣ ਵਾਲੇ ਹਨ ਪਰ ਇਸ ਦੇ ਨਾਲ ਹੀ ਉਹ ਆਪਣੇ ਕਾਲਜ ਸਮੇਂ ਦੇ ਯਾਰਾਂ ਬੇਲੀਆਂ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਨ।
 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News