ਵਿਹਲੇ ਸਮੇਂ ''ਚ ਅਜਿਹੇ ਕੰਮ ਕਰਦੈ ਬੀਨੂੰ ਢਿੱਲੋਂ, ਵੀਡੀਓ ਵਾਇਰਲ

Tuesday, July 30, 2019 1:53 PM
ਵਿਹਲੇ ਸਮੇਂ ''ਚ ਅਜਿਹੇ ਕੰਮ ਕਰਦੈ ਬੀਨੂੰ ਢਿੱਲੋਂ, ਵੀਡੀਓ ਵਾਇਰਲ

ਜਲੰਧਰ (ਬਿਊਰੋ) — ਹਰ ਉਦਾਸ ਚਿਹਰੇ 'ਤੇ ਮੁਸਕਾਨ ਲਿਆਉਣ ਵਾਲੇ ਬੀਨੂੰ ਢਿੱਲੋਂ ਐਕਟਿੰਗ ਦੇ ਨਾਲ-ਨਾਲ ਕ੍ਰਿਕੇਟ ਦੇ ਵੀ ਵੱਡੇ ਫੈਨ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕ੍ਰਿਕੇਟ ਖੇਡਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਬੀਨੂੰ ਢਿੱਲੋਂ ਦੀ ਇਸ ਵੀਡੀਓ ਪਿੱਛੇ ਮਿਊਜ਼ਿਕ ਵੀ ਲੱਗਾ ਹੈ, ਜੋ ਹਿੰਦੀ ਫਿਲਮ 'ਸੰਜੂ' ਦੇ ਗੀਤ 'ਕਰ ਹਰ ਮੈਦਾਨ ਫਤਿਹ' ਦਾ ਹੈ। ਬਹੁਤ ਲੋਕ ਅਜਿਹੇ ਹੋਣਗੇ, ਜਿਨ੍ਹਾਂ ਨੂੰ ਪਤਾ ਹੋਵੇਗਾ ਕਿ ਕ੍ਰਿਕੇਟ ਉਨ੍ਹਾਂ ਦੀ ਪਹਿਲੀ ਪਸੰਦ ਹੈ ਅਤੇ ਕ੍ਰਿਕੇਟ ਖੇਡਣ ਦਾ ਉਨ੍ਹਾਂ ਨੂੰ ਬੇਹੱਦ ਪਸੰਦ ਵੀ ਹੈ। ਯੂਨੀਵਰਸਿਟੀ 'ਚ ਭੰਗੜਾ ਟੀਮ ਦਾ ਹਿੱਸਾ ਰਹੇ ਬੀਨੂੰ ਢਿੱਲੋਂ ਨੂੰ ਕ੍ਰਿਕੇਟ ਖੇਡਣਾ ਬਹੁਤ ਪਸੰਦ ਹੈ। ਉਨ੍ਹਾਂ ਦਾ ਵਰਿੰਦਰ ਸਿੰਘ ਢਿੱਲੋਂ ਤੋਂ ਬੀਨੂੰ ਢਿੱਲੋਂ ਬਣਨ ਦਾ ਸਫਰ ਵੀ ਬੜਾ ਦਿਲਚਸਪ ਹੈ। ਉਨ੍ਹਾਂ ਨੇ ਆਪਣੀ ਸਿੱਖਿਆ ਸਰਵਹਿਤਕਾਰੀ ਵਿੱਦਿਆ ਮੰਦਰ ਧੂਰੀ ਤੋਂ ਹਾਸਲ ਕੀਤੀ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਥਿਏਟਰ ਐਂਡ ਟੈਲੀਵਿਜ਼ਨ 1994 'ਚ ਕੀਤੀ। 

 

 
 
 
 
 
 
 
 
 
 
 
 
 
 

Gud mrngzzzz🙏🙏🤗🤗🤗🤗🤗🤗🤗@harjeetsphotography

A post shared by Binnu Dhillon (@binnudhillons) on Jul 29, 2019 at 6:34pm PDT

ਦੱਸ ਦਈਏ ਕਿ ਬੀਨੂੰ ਢਿੱਲੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ। ਉਨ੍ਹਾਂ ਨੂੰ ਇਹ ਮੌਕਾ ਭਾਰਤੀ ਮੇਲੇ 'ਚ ਜਰਮਨ ਅਤੇ ਯੂ. ਕੇ. 'ਚ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ। ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਹੀ ਬੀਨੂੰ ਢਿੱਲੋਂ ਨੇ ਨਾਟਕਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਛੋਟੇ ਮੋਟੇ ਕਿਰਦਾਰ ਨਿਭਾਉਣੇ ਸ਼ੁਰੂ ਕਰ ਦਿੱਤੇ ਸਨ।

 
 
 
 
 
 
 
 
 
 
 
 
 
 

😘😘Luv dis song frm Kala Shah Kala 🤗🤗🙏videography @harjeeetsphotography

A post shared by Binnu Dhillon (@binnudhillons) on Jul 26, 2019 at 3:46am PDT


Edited By

Sunita

Sunita is news editor at Jagbani

Read More