B'Day Spl: ਨਾ ਜਾਣੇ ਕਿੰਨੇ ਹੀ ਸਿਤਾਰਿਆਂ ਨੂੰ ਦਿੱਤਾ Stardom, ਇਹ ਹਨ ਏਕਤਾ ਕਪੂਰ ਦਾ ਪਿਆਰ!

6/7/2017 4:11:23 PM

PunjabKesariਮੁੰਬਈ— ਅੱਜ ਇੰਡੀਅਨ ਟੈਲੀਵਿਜ਼ਨ ਕੁਈਨ ਏਕਤਾ ਕਪੂਰ ਦਾ ਜਨਮਦਿਨ ਹੈ। ਏਕਤਾ ਕਪੂਰ ਨੇ ਟੈਲੀਵਿਜ਼ਨ ਨਿਰਮਾਣ ਦੀ ਦਿਸ਼ਾ 'ਚ ਇੰਨੀ ਵੱਡੀ ਲਕੀਰ ਖਿੱਚ ਦਿੱਤੀ ਹੈ ਕਿ ਉਸ ਤੋਂ ਪਾਰ ਜਾਣਾ ਫਿਲਹਾਲ ਤਾਂ ਕਿਸੇ ਦੇ ਵੱਸ ਦੀ ਗੱਲ ਨਹੀਂ। ਏਕਤਾ ਕਪੂਰ ਬਾਲਾਜੀ ਟੈਲੀਵਿਜ਼ਨ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਹੈ। ਉਨ੍ਹਾਂ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲ੍ਹਾਂ—

PunjabKesari

ਕਈ ਸਿਤਾਰਿਆਂ ਨੂੰ ਦਿੱਤਾ ਸਟਾਰਡਮ
7 ਜੂਨ 1979 ਨੂੰ ਮੁੰਬਈ 'ਚ ਅਦਾਕਾਰ ਪਿਤਾ ਜਿਤੇਂਦਰ ਅਤੇ ਮਾਂ ਸ਼ੋਭਾ ਕਪੂਰ ਦੇ ਘਰ ਜਨਮੀ ਇਹ ਲਾਡਲੀ ਕਦੋਂ ਬਾਲੀਵੁੱਡ ਦੀ ਲਾਡਲੀ ਬਣ ਜਾਵੇਗੀ, ਅਜਿਹਾ ਕਿਸੇ ਨੇ ਨਹੀਂ ਸੋਚਿਆ ਸੀ। ਏਕਤਾ ਕਪੂਰ ਦੇ ਸੀਰੀਅਲਾਂ ਤੋਂ ਨਿਕਲੇ ਕਈ ਸਿਤਾਰੇ ਬਾਲੀਵੁੱਡ 'ਚ ਅੱਜ ਵੱਡੇ ਨਾਂ ਬਣ ਗਏ ਹਨ, ਫਿਰ ਭਾਵੇਂ ਉਹ 'ਹਮ ਪਾਂਚ' ਦੀ ਵਿਦਿਆ ਬਾਲਨ ਹੋਵੇ ਜਾਂ 'ਕਿਸ ਦੇਸ਼ ਮੇਂ ਹੈ ਮੇਰਾ ਦਿਲ' ਦੇ ਸੁਸ਼ਾਂਤ ਸਿੰਘ ਰਾਜਪੂਤ। ਪ੍ਰਾਚੀ ਦੇਸਾਈ, ਰੌਨਿਤ ਰਾਏ ਵਰਗੇ ਵੀ ਕਈ ਅਦਾਕਾਰ ਏਕਤਾ ਦੇ ਸੀਰੀਅਲਾਂ ਤੋਂ ਹੀ ਨਿਕਲ ਕੇ ਵੱਡੇ ਪਰਦੇ ਤੱਕ ਪਹੁੰਚੇ। ਟੀ ਵੀ ਤੋਂ ਸਭ ਤੋਂ ਮਹਿੰਗੇ ਸਿਤਾਰਿਆਂ 'ਤੋਂ ਹੈ ਰਾਮ ਕਪੂਰ ਨੂੰ ਵੀ ਅਸਲੀ ਪਛਾਣ ਏਕਤਾ ਕਪੂਰ ਦੇ ਸੀਰੀਅਲ 'ਕਸਮ ਸੇ' ਤੋਂ ਹੀ ਮਿਲੀ ਸੀ।

PunjabKesari

ਏਕਤਾ ਕਪੂਰ ਦਾ 'ਪਿਆਰ'
ਏਕਤਾ ਕਪੂਰ ਨੇ ਆਪਣੀ ਸਕੂਲੀ ਪੜ੍ਹਾਈ ਬਾਂਬੇ ਸਕਾਟਿਸ਼ ਸਕੂਲ, ਮਾਹਿਮ ਤੋਂ ਕੀਤੀ ਹੈ। ਇਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਉਨ੍ਹਾਂ ਨੇ ਮੀਠੀਬਾਈ ਕਾਲਜ ਤੋਂ ਕੀਤੀ। ਜ਼ਿਕਰਯੋਗ ਹੈ ਕਿ ਏਕਤਾ ਕਪੂਰ ਨੇ ਵਿਆਹ ਨਹੀਂ ਕੀਤਾ ਹੈ ਪਰ ਪਿਆਰ ਕਰਨਾ ਉਨ੍ਹਾਂ ਨੂੰ ਖੂਬ ਆਉਂਦਾ ਹੈ। ਹੈਰਾਨ ਨਾ ਹੋਵੋ! ਅਸੀਂ ਦੱਸ ਦੇਈਏ ਕਿ ਏਕਤਾ ਚਾਕਲੇਟ ਹੀ ਨਹੀਂ ਸਗੋਂ ਐਨੀਮਲ ਲਵਰ ਵੀ ਹੈ। ਉਹ ਆਪਣੀ ਮਾਂ ਨਾਲ ਬੇਹੱਦ ਪਿਆਰ ਕਰਦੀ ਹੈ ਅਤੇ ਉਹ ਉਨ੍ਹਾਂ ਦੀ ਬਿਜ਼ਨੈੱਸ ਪਾਟਨਰ ਵੀ ਹੈ।

PunjabKesari

ਟੀ.ਆਰ.ਪੀ. ਕੁਈਨ
ਏਕਤਾ ਨੇ ਕਈ ਟੀਵੀ ਪ੍ਰੋਗਰਾਮ ਜਿਵੇਂ 'ਹਮ ਪਾਂਚ', 'ਕਿਉਂਕਿ ਸਾਸ ਭੀ ਕਭੀ ਬਹੂ ਥੀ', 'ਕਹਾਣੀ ਘਰ-ਘਰ ਕੀ', 'ਕਸੌਟੀ ਜ਼ਿੰਦਗੀ ਕੀ', 'ਕਹੀ ਤੋਂ ਹੋਗਾ', ਕਹੀਂ ਕਿਸੀ ਰੋਜ਼', 'ਕੁਸੁਮ', 'ਕੈਸਾ ਇਹ ਪਿਆਰ ਹੈ', 'ਕਸਮ ਸੇ', 'ਬੰਦਨੀ', 'ਪਵਿੱਤਰ ਰਿਸ਼ਤਾ', 'ਬੜੇ ਅੱਛੇ ਲਗਤੇ ਹੈਂ', 'ਪਰਿਚਯ', 'ਕਿਆ ਹੁਆ ਤੇਰਾ ਵਾਅਦਾ' ਅਤੇ 'ਗੁਮਰਾਹ' ਵਰਗੇ ਲਗਭਗ 40 ਤੋਂ ਵੱਧ ਟੀਵੀ ਸੀਰੀਅਲਜ਼ ਅਤੇ ਫਿਲਮਾਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਦੇ ਵਧੇਰੇ ਸ਼ੋਅਜ਼ ਸੁਪਰਹਿੱਟ ਸਿੱਧ ਹੋਏ ਅਤੇ ਹਮੇਸ਼ਾ ਹੀ ਟੀ.ਆਰ.ਪੀ. ਲਿਸਟ 'ਤੇ ਪਹਿਲੇ ਸਥਾਨ 'ਤੇ ਰਹੀ ਹੈ।

ਵੱਡੇ ਪਰਦੇ 'ਤੇ ਵੀ ਬਣਾਈ ਪਛਾਣ
ਏਕਤਾ ਨੇ ਬਾਲੀਵੁੱਡ ਲਈ ਵੀ ਕਈ ਫਿਲਮਾਂ ਦਾ ਨਿਰਮਾਣ ਕੀਤਾ ਹੈ। 'ਲਵ ਸੈਕਸ ਔਰ ਧੋਖਾ', 'ਵੰਸ ਅਪਾਨ ਅ ਟਾਈਮ ਇਨ ਮੁੰਬਈ', 'ਸ਼ੋਰ ਇਨ ਦੀ ਸਿਟੀ', 'ਰਾਗਿਨੀ ਐੱਮਐੱਮਐੱਸ' ਅਤੇ 'ਦਿ ਡਰਟੀ ਪਿਕਚਰ' ਵਰਗੀਆਂ ਫਿਲਮਾਂ ਨਾਲ ਉਨ੍ਹਾਂ ਨੇ ਸਫਲਤਾ ਦਾ ਸਵਾਦ ਚੱਖਿਆ ਤਾਂ ਉਨ੍ਹਾਂ ਦੀਆਂ ਕੁਝ ਫਿਲਮਾਂ ਬੁਰੀ ਤਰ੍ਹਾਂ ਪਿੱਟੀਆਂ ਵੀ ਪਰ ਏਕਤਾ ਦਾ ਕਾਨਫੀਡੈਂਟ ਕਦੀ ਘੱਟ ਨਹੀਂ ਹੋਇਆ ਅਤੇ ਉਨ੍ਹਾਂ ਦੀ ਯਾਤਰਾ ਲਗਾਤਾਰ ਜਾਰੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਿਲੀਜ਼ ਹੋਈਆਂ ਉਨ੍ਹਾਂ ਦੀਆਂ ਫਿਲਮ 'ਹਾਫ ਗਰਲਫ੍ਰੈਂਡ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਾਮਯਾਬੀ ਪਾਈ ਹੈ।

PunjabKesari

EKTA KAPOOR

PunjabKesari

EKTA KAPOOR

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News