B''Day Spl : ਪੰਜਾਬੀ ਇੰਡਸਟਰੀ ''ਚ ਇੰਝ ਚੜ੍ਹੀ ਬੱਬਲ ਰਾਏ ਦੀ ''ਗੁੱਡੀ''

3/3/2019 11:49:18 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 3 ਮਾਰਚ 1985 ਨੂੰ ਸਮਰਾਲਾ ਲੁਧਿਆਣਾ ਵਿਖੇ ਹੋਇਆ ਸੀ।  

PunjabKesari

ਦੱਸ ਦਈਏ ਕਿ ਪਾਲੀਵੁੱਡ 'ਚ ਬੱਬਲ ਰਾਏ ਦਾ ਨਾਂ ਉਨ੍ਹਾਂ ਗਾਇਕਾਂ ਸ਼ਾਮਲ ਹੈ, ਜਿਨ੍ਹਾਂ ਨੇ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਇਕ ਵੱਖਰੀ ਪਛਾਣ ਕਾਇਮ ਕੀਤੀ ਹੈ।

PunjabKesari

ਬੱਬਲ ਰਾਏ ਗਾਇਕ ਤੇ ਅਦਾਕਾਰ ਹੋਣ ਦੇ ਨਾਲ-ਨਾਲ ਇਕ ਚੰਗੇ ਲੇਖਕ ਵੀ ਹਨ। ਉਨ੍ਹਾਂ ਨੂੰ ਲਿਖਣ ਦਾ ਕਾਫੀ ਸ਼ੌਕ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਬੱਬਲ ਰਾਏ ਦਾ ਅਸਲੀ ਨਾਂ ਸਿਮਰਨਜੀਤ ਸਿੰਘ ਰਾਏ ਹੈ।

PunjabKesari
ਦੱਸ ਦਈਏ ਕਿ ਬੱਬਲ ਰਾਏ ਨੇ ਪਾਲੀਵੁੱਡ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ (ਯੁਵਰਾਜ ਸਿੰਘ ਦੇ ਪਿਤਾ) ਤੋਂ ਬੱਲੇਬਾਜ਼ੀ ਦੀ ਟਰੇਨਿੰਗ ਲੈ ਕੇ ਬੱਲੇਬਾਜ਼ ਬਣਨ ਲਈ ਪ੍ਰੇਰਿਤ ਹੋਏ ਸਨ ਪਰ ਮੈਲਬੋਰਨ ਜਾਣ ਤੋਂ ਬਾਅਦ ਬੱਬਲ ਰਾਏ ਨੇ ਆਪਣਾ ਇਕ ਗੀਤ 'ਅਸਟਰੇਲੀਅਨ ਛੱਲਾ' ਯੂਟਿਊਬ 'ਤੇ ਪਾਇਆ ਸੀ, ਜੋ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

PunjabKesari

ਇਸ ਤੋਂ ਬਾਅਦ ਇਸ ਗੀਤ ਦੇ ਵਰਜ਼ਨ ਨੂੰ ਬਾਲੀਵੁੱਡ ਫਿਲਮ 'ਕਰੁੱਕ' 'ਚ ਰਿਲੀਜ਼ ਕੀਤਾ, ਜਿਸ ਨੇ ਖੂਬ ਪ੍ਰਸਿੱਧੀ ਖੱਟੀ। 

PunjabKesari
ਦੱਸਣਯੋਗ ਹੈ ਕਿ ਬੱਬਲ ਰਾਏ ਨੇ ਪੰਜਾਬੀ ਫਿਲਮ ਇੰਡਸਟਰੀ 'ਚ 'ਮਿਸਟਰ. ਐਂਡ ਮਿਸੇਜ 420', 'ਓਹ ਮਾਏ ਪਿਓ ਜੀ', 'ਦਿਲਦਾਰੀਆਂ', 'ਸਰਗੀ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਦੇ ਜੌਹਰ ਦਿਖਾਏ।

PunjabKesari

ਇਨ੍ਹਾਂ ਤੋਂ ਇਲਾਵਾ ਬੱਬਲ ਰਾਏ 'ਵਨ ਡ੍ਰੀਮ', 'ਰੋਂਦੀ ਤੇਰੇ ਲਈ', 'ਕੁੜੀ ਤੂੰ ਪਟਾਕਾ', 'ਸੋਹਣੀ', 'ਟੌਰ', 'ਤੇਰਾ ਨਾਂ', 'ਅੱਖ ਤੇਰੀ', 'ਡ੍ਰੀਮ ਬੁਆਏ' ਤੇ 'ਨਾਹ ਕਰ ਗਈ' ਵਰਗੇ ਧਮਾਕੇਦਾਰ ਗੀਤਾਂ ਨਾਲ ਪ੍ਰਸ਼ੰਸਕਾਂ 'ਚ ਖਾਸ ਜਗ੍ਹਾ ਬਣਾ ਚੁੱਕੇ ਹਨ।

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News