B'Day Spl: ਪਰਦੇ 'ਤੇ ਵਿਲੇਨ ਤੋਂ ਕਾਮੇਡਅਨ ਤੱਕ ਦਾ ਸਫਰ, ਜਾਣੋ ਪਰੇਸ਼ ਰਾਵਲ ਦੇ ਅਸਲ ਜ਼ਿੰਦਗੀ ਦੀਆਂ ਕੁਝ Amazing ਗੱਲਾ

5/30/2017 4:21:34 PM

ਮੁੰਬਈ— ਕਾਮੇਡੀ ਭੂਮਿਕਾ 'ਚ ਆਪਣੀ ਇਕ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਪਰੇਸ਼ ਰਾਵਲ ਦਾ ਅੱਜ 67ਵਾਂ ਜਨਮਦਿਨ ਹੈ, ਅਹਿਮਦਾਬਾਦ ਪੂਰਬੀ ਸੀਟ ਤੋਂ ਲੋਕਸਭਾ ਸੰਸਦ ਪਰੇਸ਼ ਰਾਵਲ ਹਰ ਚੀਜ਼ਾ 'ਚ ਮਾਹਰ ਹਨ, ਫਿਰ ਭਾਵੇਂ ਵਿਲੇਨ ਦਾ ਰੋਲ ਹੋਵੇ ਜਾਂ ਕਾਮੇਡੀ ਰੋਲ, ਉਹ ਹਰੇਕ ਕਿਰਦਾਰ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ।
ਜਾਣਕਾਰੀ ਮੁਤਾਬਕ ਪਰੇਸ਼ ਰਾਵਲ ਦਾ ਜਨਮ 30 ਮਈ 1950 ਨੂੰ ਹੋਇਆ। 22 ਸਾਲ ਦੀ ਉਮਰ 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਰੇਸ਼ ਰਾਵਲ ਮੁੰਬਈ ਆ ਗਏ ਅਤੇ ਸਿਵਲ ਇੰਜੀਨਿਅਰਿੰਗ ਦੇ ਰੂਪ 'ਚ ਕੰਮ ਪਾਉਣ ਲਈ ਸੰਘਰਸ ਕਰਾਉਣ ਲੱਗੇ। ਉਨ੍ਹਾਂ ਦਿਨਾਂ 'ਚ ਉਨ੍ਹਾਂ ਦੀ ਐਕਟਿੰਗ ਨੂੰ ਦੇਖ ਕੇ ਕੁਝ ਲੋਕਾਂ ਨੇ ਕਿਹਾ ਕਿ ਉਹ ਇਕ ਚੰਗੇ ਐਕਟਰ ਬਣ ਸਕਦੇ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਕਦਮ ਰੱਖਿਆ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1984 'ਚ ਰਿਲੀਜ਼ ਹੋਈ ਫਿਲਮ 'ਹੋਲੀ' ਨਾਲ ਕੀਤੀ ਸੀ।
ਇਸ ਫਿਲਮ ਤੋਂ ਬਾਅਦ ਪਰੇਸ਼ ਰਾਵਲ ਨੂੰ ਹਿਫਾਜ਼ਤ', 'ਦੁਸ਼ਮਨ ਦਾ ਦੁਸ਼ਮਨ', 'ਲੋਰੀ' ਅਤੇ 'ਭਗਵਾਨ ਦਾਦਾ' ਵਰਗੀਆਂ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਸ ਨਾਲ ਉਨ੍ਹਾਂ ਨੂੰ ਕੁਝ ਖਾਸ ਲਾਭ ਨਹੀਂ ਹੋਇਆ।
ਫਿਰ 1986 'ਚ ਪਰੇਸ਼ ਰਾਵਲ ਨੂੰ ਰਾਜਿੰਦਰ ਕੁਮਾਰ ਦੀ ਪ੍ਰੋਡਕਸ਼ਨਲ ਫਿਲਮ 'ਨਾਮ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਸੰਜੇ ਦੱਤ ਅਤੇ ਕੁਮਾਰ ਗੌਰਵ ਸਟਾਰਰ ਇਸ ਫਿਲਮ 'ਚ ਉਹ ਖਲਨਾਇਕ ਦੀ ਭੂਮਿਕਾ 'ਚ ਸਨ। ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਿੱਧ ਹੋਈ ਅਤੇ ਉਹ ਖਲਨਾਇਕ ਦੇ ਰੂਪ 'ਚ ਕੁਝ ਹੱਦ ਤੱਕ ਆਪਣੀ ਪਛਾਣ ਬਣਾਉਣ 'ਚ ਸਫਲ ਹੋਏ।
ਇਸ ਤੋਂ ਬਾਅਦ ਸਾਲ 2000 'ਚ ਆਈ ਫਿਲਮ 'ਹੇਰਾਫੇਰੀ' 'ਚ ਬਾਬੂਰਾਓ ਨੂੰ ਭੁੱਲਣਾ ਮੁਮਕਿਨ ਨਹੀਂ ਹੈ। ਬਾਬੂਰਾਓ ਦਾ ਰੋਲ ਪਰੇਸ਼ ਰਾਵਲ ਨੇ ਕੀਤਾ ਸੀ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ ਅਤੇ ਉਹ ਆਪਣੇ ਆਪ 'ਚ ਦਮਦਾਰ ਕਿਰਦਾਰ ਸੀ। ਬਾਬੂਰਾਮ ਫਿਲਮ 'ਚ ਭਾਵੇਂ ਜਿਹੋ ਜਿਹੇ ਮਰਜ਼ੀ ਦਿਖੇ ਹੋਣ ਪਰ ਅਸਲ ਜ਼ਿੰਦਗੀ 'ਚ ਉਹ ਮਿਸ ਇੰਡੀਆ ਦੇ ਪਤੀ ਹਨ। ਉਨ੍ਹਾਂ ਦੀ ਪਤਨੀ ਸਵਰੂਕ ਸੰਪਤ 1979 'ਚ ਫੇਮੀਨਾ ਮਿਸ ਇੰਡੀਆ ਰਹਿ ਚੁੱਕੀ ਹੈ। ਇਨ੍ਹਾਂ ਦੀ ਮੁਲਾਕਾਤ 70 ਦੇ ਦਹਾਕੇ 'ਚ ਥੀਏਟਰ ਅਤੇ ਪਲੇਅ ਕਰਨ ਦੌਰਾਨ ਹੋਈ ਸੀ ਅਤੇ ਉਸੇ ਸਮੇਂ ਤੋਂ ਇਹ ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਸਨ।
ਜ਼ਿਕਰਯੋਗ ਹੈ ਕਿ ਪਰੇਸ਼ ਰਾਵਲ ਉਹ ਅਦਾਕਾਰ ਹਨ, ਜਿਨ੍ਹਾਂ ਨੂੰ ਤਿੰਨ ਵਾਰ ਫਿਲਮਫੇਅਰ ਐਵਾਰਡ ਮਿਲ ਚੁੱਕਿਆ ਹੈ। ਪਹਿਲਾ ਐਵਾਰਡ ਸਾਲ 1993 'ਚ ਫਿਲਮ 'ਸਰ' ਲਈ ਅਤੇ ਦੂਜਾ ਸਾਲ 2000 'ਚ 'ਹੇਰਾਫੇਰੀ' ਲਈ ਅਤੇ ਤੀਜੇ ਸਾਲ 2002 'ਚ 'ਆਵਾਰਾ ਪਾਗਲ ਦੀਵਾਨਾ' ਲਈ ਮਿਲਿਆ ਸੀ। ਅੱਜ-ਕੱਲ ਅਰੁੰਧਤੀ ਰਾਏ 'ਤੇ ਕੀਤੇ ਆਪਣੇ ਵਿਵਾਦਿਤ ਟਵੀਟ ਤੋਂ ਇਲਾਵਾ ਪਰੇਸ਼ ਆਪਣੇ ਸੰਸਦੀ ਖੇਤਰ 'ਚ ਰੁੱਝੇ ਹਨ ਅਤੇ ਫਿਲਹਾਲ ਫਿਲਮਾਂ ਤੋਂ ਦੂਰੀ ਬਣਾਏ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News