ਸਫਲਤਾ ਦੇ ਸ਼ਿਖਰਾਂ ''ਤੇ ਪਹੁੰਚੀ ਸਰਗੁਣ ਮਹਿਤਾ, ਇੰਝ ਬਣਿਆ ਪੰਜਾਬੀ ਫਿਲਮਾਂ ''ਚ ਆਉਣ ਦਾ ਸਬੱਬ

9/6/2019 11:54:29 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ 'ਚ 'ਧੰਨ ਕੌਰ' ਬਣ ਕੇ ਉਭਰੀ ਸਰਗੁਣ ਮਹਿਤਾ ਅੱਜ ਆਪਣਾ 31ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਦੱਸ ਦਈਏ ਕਿ ਸਗਰੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ, ਪੰਜਾਬ 'ਚ ਹੋਇਆ ਸੀ। ਸਰਗੁਣ ਮਹਿਤਾ ਭਾਰਤੀ ਅਭਿਨੇਰਤੀ, ਮਾਡਲ, ਡਾਂਸਰ ਅਤੇ ਪੇਸ਼ਕਰਤਾ ਹੈ।

PunjabKesari

ਜਨਮ ਅਤੇ ਬਚਪਨ
ਚੰਡੀਗੜ੍ਹ ਤੋਂ ਦਿੱਲੀ ਬੀ. ਕਾਮ. ਆਨਰਜ਼ ਕਰਨ ਗਈ ਸਰਗੁਣ ਮਹਿਤਾ ਨੂੰ ਦਿੱਲੀ ਯੂਨੀਵਰਸਿਟੀ ਦੇ ਕਰੋੜੀਮੱਲ ਕਾਲਜ ਦੇ ਮਾਹੌਲ ਨੇ ਰੰਗਮੰਚ ਨਾਲ ਜੋੜ ਦਿੱਤਾ। ਸਰਗੁਣ ਨੇ ਇੱਥੇ 3 ਸਾਲ ਥਿਏਟਰ ਕੀਤਾ। ਥਿਏਟਰ ਦੇ ਉਨ੍ਹਾਂ ਦੇ ਇਕ ਸੀਨੀਅਰ ਸੁਧੀਰ ਸ਼ਰਮਾ ਨੇ ਜਦੋਂ ਆਪਣੇ ਸੀਰੀਅਲ 'ਬਾਰਾਂ ਬਟਾ ਚੌਵੀ ਕਰੋਲ ਬਾਗ' ਲਈ ਆਡੀਸ਼ਨ ਲਏ ਤਾਂ ਸਰਗੁਣ ਮਹਿਤਾ ਦੀ ਚੋਣ ਹੋਈ। ਇਸ ਸੀਰੀਅਲ ਨਾਲ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਹੋਈ ਸੀ। ਨਾਮਵਰ ਟੀ. ਵੀ. ਚੈਨਲਾਂ ਦੇ ਚਰਚਿਤ ਸੀਰੀਅਲ 'ਗੀਤਾ' ਅਤੇ 'ਫੁਲਵਾ' 'ਚ ਉਨ੍ਹਾਂ ਨੇ ਅਹਿਮ ਕਿਰਦਾਰ ਨਿਭਾਏ।

PunjabKesari

ਛੋਟੇ ਪਰਦੇ ਤੋਂ ਕੀਤੀ ਕਰੀਅਰ ਦੀ ਸ਼ੁਰੂਆਤ
ਸਰਗੁਣ ਮਹਿਤਾ ਨੇ ਭਾਰਤੀ ਟੈਲੀਵਿਜ਼ਨ ਦੀ ਦੁਨੀਆ 'ਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਆਪਣੇ ਕਾਲਜ ਦੇ ਰੰਗਮੰਚ ਦੇ ਪ੍ਰਦਰਸ਼ਨ ਦੁਆਰਾ ਕੀਤੀ ਸੀ। ਉਨ੍ਹਾਂ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਸਾਲ 2009 'ਚ ਜ਼ੀ. ਟੀ. ਵੀ. ਦੇ ਨਾਟਕ 'ਕਰੋਲ ਬਾਗ' ਰਾਹੀਂ ਕੀਤੀ, ਜਿਸ 'ਚ ਉਨ੍ਹਾਂ ਨੂੰ ਵਧੀਆ ਸਹਿਯੋਗੀ ਪਾਤਰ ਲਈ 'ਨਿਊਟੈਲੇਂਟ ਐਵਾਰਡ' ਪ੍ਰਾਪਤ ਹੋਇਆ।

PunjabKesari

ਜ਼ਿੰਦਗੀ 'ਚ ਆਇਆ ਨਵਾਂ ਮੋੜ
ਕਲਰਸ ਦੇ ਨਾਟਕ 'ਫੁਲਵਾ' ਦੁਆਰਾ ਸਰਗੁਣ ਮਹਿਤਾ ਦੀ ਜ਼ਿੰਦਗੀ 'ਚ ਇਕ ਨਵਾਂ ਮੋੜ ਆਇਆ, ਜਿਸ ਲਈ ਉਨ੍ਹਾਂ ਨੇ ਪ੍ਰਸ਼ੰਸ਼ਾ ਹਾਸਲ ਕੀਤੀ। ਉਨ੍ਹਾਂ ਨੂੰ ਕਲਰਜ਼ ਗੋਲਡਨ ਪੈਟਲ ਐਵਾਰਡ 'ਚ ਨਾਮਜ਼ਦ ਕੀਤਾ ਗਿਆ ਸੀ। ਸਗਰੁਣ ਮਹਿਤਾ ਨੇ ਸਾਲ 2009 'ਚ ਪ੍ਰਸ਼ੰਸ਼ਾ ਹਾਸਲ ਕੀਤੀ। ਸਰਗੁਣ ਮਹਿਤਾ ਨੇ 'ਬਲਿਕਾ ਵਧੂ' 'ਚ ਗੰਗਾ ਦੇ ਪਾਤਰ ਰਾਹੀਂ ਖੂਬ ਪ੍ਰਸ਼ੰਸਾ ਖੱਟੀ ਅਤੇ ਇੰਡੀਅਨ ਟੈਲੀਵਿਜ਼ਨ ਅਕੇਡਮੀ ਐਵਾਰਡ 'ਚ ਨਾਮਜਦ ਹੋਈ।

PunjabKesari

ਕਈ ਰਿਐਲਿਟੀ ਸ਼ੋਅਜ਼ 'ਚ ਵੀ ਬਣਾ ਚੁੱਕੀ ਹੈ ਪਛਾਣ
ਰਿਆਲਿਟੀ ਸ਼ੋਅ 'ਨੱਚ ਬੱਲੀਏ' ਅਤੇ 'ਕਾਮੇਡੀ ਨਾਈਟ ਦਾ ਆਜੂਬਾ' ਨੇ ਸਰਗੁਣ ਮਹਿਤਾ ਨੂੰ ਇਸ ਖੇਤਰ 'ਚ ਪਛਾਣ ਦਿੱਤੀ। 'ਕਾਮੇਡੀ ਨਾਈਟ ਦਾ ਆਜੂਬਾ' 'ਚ ਉਨ੍ਹਾਂ ਨੇ ਕਪਿਲ ਸ਼ਰਮਾ ਨਾਲ ਸੈਲਬ੍ਰਿਟੀ ਪਾਰਟਨਰ ਵਜੋਂ ਕਈ ਐਪੀਸੋਡ ਕੀਤੇ ਸਨ।

PunjabKesari

ਇੰਝ ਹੋਈ ਫਿਲਮਾਂ 'ਚ ਐਂਟਰੀ
ਚੰਡੀਗੜ੍ਹ ਦੀ ਜੰਮਪਲ ਹੋਣ ਦੇ ਬਾਵਜੂਦ ਸਰਗੁਣ ਮਹਿਤਾ ਨੇ ਕਦੇ ਪੰਜਾਬੀ ਫਿਲਮਾਂ 'ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਉਹ ਮੁੰਬਈ 'ਚ ਸਰਗਰਮ ਸੀ ਤੇ ਉੱਥੇ ਹੀ ਰਹਿਣਾ ਚਾਹੁੰਦੀ ਸੀ। ਪੰਜਾਬੀ ਫਿਲਮ 'ਅੰਗਰੇਜ਼' ਦੇ ਲੇਖਕ ਅੰਬਰਦੀਪ ਸਿੰਘ ਨੂੰ ਇਹ ਪਹਿਲਾਂ ਤੋਂ ਜਾਣਦੀ ਸਨ। ਉਹ ਦੋਵੇਂ 'ਕਾਮੇਡੀ ਨਾਈਟ ਦੇ ਆਜੂਬੇ' ਦਾ ਹਿੱਸਾ ਰਹੇ ਹਨ। ਅੰਬਰਦੀਪ ਨੇ ਹੀ ਉਨ੍ਹਾਂ ਨੂੰ ਇਸ ਫਿਲਮ ਦੀ ਕਹਾਣੀ ਸੁਣਾਈ ਅਤੇ ਇਸ 'ਚ ਕੰਮ ਕਰਨ ਲਈ ਕਿਹਾ ਸੀ। ਆਖਰ ਸਰਗੁਣ ਮਹਿਤਾ ਨੇ ਫਿਲਮ ਲਈ ਹਾਮੀ ਭਰੀ ਅਤੇ ਜ਼ਿੰਦਗੀ ਦਾ ਇਹ ਫੈਸਲਾ ਉਨ੍ਹਾਂ ਨੂੰ ਨਵੇਂ ਮੁਕਾਮ 'ਤੇ ਲੈ ਗਿਆ।

PunjabKesari

'ਧੰਨ ਕੌਰ' ਬਣ ਕੇ ਬਣੀ ਪਾਲੀਵੁੱਡ ਦੀ ਕੁਈਨ
ਪੰਜਾਬੀ ਫਿਲਮ 'ਅੰਗਰੇਜ਼' 'ਚ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ 'ਚ ਸਨ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਵੀ ਇਸ ਦਾ ਅਹਿਮ ਹਿੱਸਾ ਸੀ ਪਰ ਸਗਰੁਣ ਵੱਲੋਂ ਨਿਭਾਇਆ 'ਧੰਨ ਕੌਰ' ਦਾ ਕਿਰਦਾਰ ਇਸ ਕਦਰ ਮਕਬੂਲ ਹੋਇਆ ਕਿ ਇਹ ਫਿਲਮ ਅਮਰਿੰਦਰ-ਸਰਗੁਣ ਦੀ ਜੋੜੀ ਦੀ ਫਿਲਮ ਬਣ ਗਈ। 'ਅੰਗਰੇਜ਼' ਤੋਂ ਬਾਅਦ ਇਸ ਜੋੜੀ ਨੂੰ 'ਲਵ ਪੰਜਾਬ' 'ਚ ਵੀ ਲਿਆਂਦਾ ਗਿਆ ਸੀ। ਇਹ ਫਿਲਮ ਵੀ ਲੋਕਾਂ 'ਚ ਕਾਫੀ ਮਕਬੂਲ ਹੋਈ। ਇਸ ਤੋਂ ਬਾਅਦ ਸਰਗੁਣ ਮਹਿਤਾ ਨੇ ਅਮਰਿੰਦਰ ਗਿੱਲ ਨਾਲ ਇਕ ਤੋਂ ਬਾਅਦ ਇਕ ਤਿੰਨ ਫਿਲਮਾਂ ਕੀਤੀਆਂ।

PunjabKesari

ਇਹ ਹਨ ਹਿੱਟ ਫਿਲਮਾਂ
'ਅੰਗਰੇਜ਼', 'ਲਵ ਪੰਜਾਬ', 'ਲਹੌਰੀਆ', 'ਜਿੰਦੂਆ', 'ਕਿਸਮਤ', 'ਕਾਲਾ ਸ਼ਾਹ ਕਾਲਾ', 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕਰ ਚੁੱਕੀ ਹੈ। ਹਾਲ ਹੀ 'ਚ ਸਰਗੁਣ ਮਹਿਤਾ ਦੀ ਫਿਲਮ 'ਸੁਰਖੀ ਬਿੰਦੀ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ ਮੁੱਖ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਉਹ ਆਪਣੇ ਹੋਰ ਆਉਣ ਵਾਲੇ ਪ੍ਰੋਜੈਕਟਸ 'ਚ ਵੀ ਰੁੱਝੀ ਹੋਈ ਹੈ।

PunjabKesari

ਸੋਸ਼ਲ ਮੀਡੀਆ 'ਤੇ ਰਹਿੰਦੇ ਸਰਗਰਮ
ਸਰਗੁਣ ਮਹਿਤਾ ਇੰਨ੍ਹੀਂ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ। ਉਹ ਆਏ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News